ਸਿੰਧੂ ਨੇ ਯਾਮਾਗੂਚੀ ਨੂੰ ਹਰਾ ਕੇ ਲਗਾਈ ਜਿੱਤ ਦੀ ਹੈਟ੍ਰਿਕ

12/15/2017 10:22:45 PM

ਦੁਬਈ—ਓਲੰਪਿਕ ਅਤੇ ਵਿਸ਼ਵ ਚੈਂਪਿਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀ.ਵੀ. ਸਿੰਧੂ ਨੇ ਆਪਣਾ ਧਮਾਕੇਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਵਿਸ਼ਵ ਦੀ ਨੰਬਰ ਦੋ ਖਿਡਾਰਨ ਜਾਪਾਨ ਦੀ ਅਕਾਨੇ ਯਾਮਾਗੂਚੀ ਨੂੰ ਸ਼ੁੱਕਰਵਾਰ ਨੂੰ ਸਿਰਫ 36 ਮਿੰਟ 'ਚ 21-9, 21-13 ਨਾਲ ਹਰਾ ਕੇ ਦੁਬਈ ਸੁਪਰ ਸੀਰੀਜ ਫਾਇਨਲਸ ਬੈਡਮਿੰਟਨ ਟੂਰਨਾਮੈਂਟ 'ਚ ਗਰੁਪ ਏ 'ਚ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ।   
ਵਿਸ਼ਵ ਰੈਂਕਿੰਗ 'ਚ ਨੰਬਰ ਤਿੰਨ ਖਿਡਾਰਨ ਸਿੰਧੂ ਨੇ ਆਪਣੇ ਪਿਛਲੇ ਗਰੁਪ ਮੁਕਾਬਲੇ 'ਚ ਵੀ ਜਾਪਾਨ ਦੀ ਸਯਾਕਾ ਸਾਤੋ ਨੂੰ ਲਗਾਤਾਰ ਰਾਊਂਡਾਂ 'ਚ 21-13, 21-12 ਨਾਲ ਹਰਾ ਕੇ ਸੈਮੀਫਾਇਨਲ 'ਚ ਜਗ੍ਹਾ ਪੱਕੀ ਕੀਤੀ ਸੀ ਅਤੇ ਹੁਣ ਉਨ੍ਹਾਂ ਨੇ ਯਾਮਾਗੂਚੀ ਨੂੰ ਹਰਾਕੇ ਗਰੁਪ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ । ਸਿੰਧੂ ਨੇ ਯਾਮਾਗੂਚੀ ਨੂੰ 36 ਮਿੰਟ 'ਚ ਹਰਾਇਆ ਅਤੇ ਸਾਤੋ ਖਿਲਾਫ ਪਿਛਲੇ ਮੁਕਾਬਲਾ ਵੀ ਉਨ੍ਹਾਂ ਨੇ 36 ਮਿੰਟ 'ਚ ਹੀ ਜਿੱਤਿਆ ਸੀ । ਸਿੰਧੂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲਾ ਰਾਊਂਡ 13 ਮਿੰਟ 'ਚ ਹੀ ਖਤਮ ਕਰ ਦਿੱਤਾ ।  
ਸਿੰਧੂ ਨੇ ਪਹਿਲੇ ਰਾਊਂਡ 'ਚ 5-0 ਦੀ ਬੜ੍ਹਤ ਬਣਾਉਣ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ । ਉਨ੍ਹਾਂ ਨੇ ਆਪਣੀ ਬੜ੍ਹਤ ਨੂੰ 11-2 ਤਕ ਪਹੁੰਚਾਉਣ ਤੋਂ ਬਾਅਦ ਪਹਿਲਾ ਰਾਊਂਡ 21-9 'ਤੇ ਖ਼ਤਮ ਕਰ ਦਿੱਤਾ । ਦੂਜੇ ਰਾਊਂਡ 'ਚ ਸਿੰਧੂ ਨੇ 9-8 ਦੇ ਸਕੋਰ 'ਤੇ ਲਗਾਤਾਰ ਚਾਰ ਅੰਕ ਲਏ ਅਤੇ ਸਕੋਰ 13-8 ਨਿਪਟਾ ਦਿੱਤਾ । ਯਾਮਾਗੂਚੀ ਨੇ ਵਾਪਸੀ ਦੀ ਕੋਸ਼ਿਸ਼ 'ਚ ਅੰਤਰ ਘਟਾ ਕੇ 12-14 ਕੀਤਾ ਪਰ ਭਾਰਤੀ ਖਿਡਾਰਨ ਦਾ ਖੇਡ 'ਤੇ ਕਾਬੂ ਰਿਹਾ । ਭਾਰਤੀ ਖਿਡਾਰਨ ਨੇ ਸਕੋਰ 18-12 ਪਹੁੰਚਾਉਣ ਤੋਂ ਬਾਅਦ ਦੂਜਾ ਰਾਊਂਡ 21-13 ਨਾਲ ਖ਼ਤਮ ਕਰਦੇ ਹੋਏ ਮੈਚ ਜਿੱਤ ਲਿਆ ।