ਪੀ. ਬੀ. ਐੱਲ. ਸੀਜ਼ਨ 5 ਦੀ ਨਿਲਾਮੀ 'ਚ ਪੀ. ਵੀ. ਸਿੰਧੂ ਦੀ ਲੱਗੀ ਸਭ ਤੋਂ ਵੱਧ ਬੋਲੀ

11/27/2019 11:22:31 AM

ਸਪੋਰਟਸ ਡੈਸਕ— ਪੀ. ਬੀ. ਐੱਲ. ਦਾ ਪੰਜਵਾਂ ਸੈਸ਼ਨ ਅਗਲੇ ਸਾਲ 20 ਜਨਵਰੀ ਤੋਂ 9 ਫਰਵਰੀ 2020 ਤਕ ਆਯੋਜਿਤ ਕੀਤਾ ਜਾਵੇਗਾ। ਵਰਲਡ ਦੀ ਨੰਬਰ ਇਕ ਮਹਿਲਾ ਸ਼ਟਲਰ ਤਾਈ ਜੂ ਯਿੰਗ, ਭਾਰਤ ਦਾ ਲਕਸ਼ੈ ਸੇਨ ਅਤੇ ਬੀ. ਸਾਈ ਪ੍ਰਣੀਤ ਨੇ ਮੰਗਲਵਾਰ ਨੂੰ ਪ੍ਰੀਮੀਅਰ  ਬੈਡਮਿੰਟਨ ਲੀਗ (ਪੀ. ਬੀ. ਐੱਲ.) ਦੇ ਪੰਜਵੇਂ ਸੈਸ਼ਨ ਦੀ ਨੀਲਾਮੀ ਪ੍ਰਕਿਰਿਆ 'ਚ ਵੱਡੀਆਂ ਕੀਮਤਾਂ ਹਾਸਲ ਕੀਤੀਆਂ ਜਦਕਿ ਭਾਰਤ ਦੀ ਓਲੰਪਿਕ ਤਮਗਾ ਜੇਤੂ ਮਹਿਲਾ ਸ਼ਟਲਰ ਪੀ. ਵੀ. ਸਿੰਧੂ ਨੂੰ ਉਸਦੀ ਫ੍ਰੈਂਚਾਇਜ਼ੀ ਹੈਦਰਾਬਾਦ ਹੰਟਰਸ ਨੇ 77 ਲੱਖ ਰੁਪਏ ਦੀ ਕੀਮਤ ਖਰਚ ਕਰ ਕੇ ਆਪਣੀ ਟੀਮ 'ਚ ਬਰਕਰਾਰ ਰੱਖਿਆ, ਜਿਹੜੀ ਕਿਸੇ ਖਿਡਾਰੀ ਦੀ ਵੱਧ ਤੋਂ ਵੱਧ ਕੀਮਤ ਵੀ ਹੈ। ਭਾਰਤ ਦੇ ਨੌਜਵਾਨ ਪੁਰਸ਼ ਸ਼ਟਲਰ ਸਾਤਵਿਕਸੇਰਾਜ ਰੈਂਕੀਰੈੱਡੀ ਅਤੇ ਲਕਸ਼ੈ ਸੇਨ ਨੇ ਵੀ ਪੰਜਵੇਂ ਸੈਸ਼ਨ ਦੀ ਨੀਲਾਮੀ 'ਚ ਮੋਟੀ ਕਮਾਈ ਕੀਤੀ। ਸੇਨ ਦਾ ਇਹ ਸਾਲ ਕਮਾਲ ਦਾ ਰਿਹਾ ਹੈ। ਫਿਲਹਾਲ ਵਰਲਡ ਰੈਂਕਿੰਗ 'ਚ 41ਵੇਂ ਨੰਬਰ 'ਤੇ ਹੈ। ਉਸ ਦਾ ਬੇਸ ਪ੍ਰਾਈਸ 10 ਲੱਖ ਰੁਪਏ ਤੋਂ ਵੱਧ 36 ਲੱਖ ਰੁਪਏ ਦੀ ਕੀਮਤ 'ਚ ਚੇਨਈ ਸੁਪਰਸਟਾਰਜ਼ ਨੇ ਖਰੀਦਿਆ।PunjabKesari

ਬੈਂਗਲੁਰੂ ਨੇ ਬੀ. ਸਾਈ ਪ੍ਰਣੀਤ ਨੂੰ 32 ਲੱਖ ਰੁਪਏ ਖਰੀਦਿਆ
ਨੀਲਾਮੀ 'ਚ ਬਾਕੀ ਦੇ ਹੋਰ ਖਿਡਾਰੀਆਂ 'ਚ ਅਵਧ ਵਾਰੀਅਰਸ ਨੇ ਬੇਈਵੇਨ ਝਾਂਗ ਨੂੰ 39 ਲੱਖ ਰੁਪਏ, ਬੈਂਗਲੁਰੂ ਰੈਪਟਰਸ ਨੇ ਬੀ. ਸਾਈ ਪ੍ਰਣੀਤ  ਨੂੰ 32 ਲੱਖ ਰੁਪਏ, ਚੇਨਈ ਸੁਪਰ ਸਟਾਰਸ ਨੇ ਬੀ. ਸੁਮਿਤ ਰੈੱਡੀ ਨੂੰ 11 ਲੱਖ ਰੁਪਏ, ਮੁੰਬਈ ਰਾਕੇਟਸ ਨੇ ਕਿਮ ਜੀ ਜੰਗ ਨੂੰ 45 ਲੱਖ ਰੁਪਏ ਅਤੇ ਚਿਰਾਗ ਸ਼ੈੱਟੀ ਨੂੰ ਪੁਣੇ ਨੇ ਸਾਢੇ 15 ਲੱਖ ਰੁਪਏ 'ਚ ਖਰੀਦਿਆ। ਸਾਲ 2008 ਅਤੇ 2012 ਦੀ ਓਲੰਪਿਕ ਤਮਗਾ ਜੇਤੂ ਯੋਂਗਡਾਏ ਨੂੰ ਨਾਰਥ ਵਾਰੀਅਰਸ ਨੇ 44 ਲੱਖ ਰੁਪਏ ਖਰਚ ਕਰ ਕੇ ਆਪਣੀ ਟੀਮ ਦਾ ਹਿੱਸਾ ਬਣਾਇਆ। PunjabKesariਪੀ. ਬੀ. ਐੱਲ 'ਚ ਹਨ 7 ਟੀਮਾਂ
ਪ੍ਰੀਮੀਅਰ ਬੈਡਮਿੰਟਨ ਲੀਗ 'ਚ ਕੁਲ 7 ਫ੍ਰੈਂਚਾਇਜ਼ੀਆਂ ਹਨ, ਜਿਹੜੀਆਂ ਹੈਦਰਾਬਾਦ, ਲਖਨਊ, ਬੈਂਗਲੁਰੂ ਅਤੇ ਚੇਨਈ 'ਚ ਆਪਣੇ ਮੁਕਾਬਲੇ ਖੇਡਣਗੀਆਂ। ਲੀਗ ਦੀ ਨੀਲਾਮੀ ਪ੍ਰਕਿਰਿਆ 'ਚ ਕੁਲ 154 ਖਿਡਾਰੀ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚ 74 ਭਾਰਤੀ ਅਤੇ 80 ਵਿਦੇਸ਼ੀ ਖਿਡਾਰੀ ਹਨ।  

ਹਰ ਫ੍ਰੈਂਚਾਇਜ਼ੀ ਕੋਲ ਸੀ 2 ਕਰੋੜ ਰੁਪਏ ਦਾ ਪਰਸ
ਸਾਰੀਆਂ ਫ੍ਰੈਂਚਾਇਜ਼ੀਆਂ ਕੋਲ ਨੀਲਾਮੀ 'ਚ 2 ਕਰੋੜ ਰੁਪਏ ਦਾ ਪਰਸ ਹੈ ਪਰ ਸਿੰਧੂ ਅਤੇ ਤਾਈ ਵਰਗੀਆਂ ਵੱਡੀਆਂ ਖਿਡਾਰਨਾਂ 'ਤੇ ਹੀ ਦੋਵਾਂ ਟੀਮਾਂ ਨੇ ਆਪਣੀ ਅੱਧੀ ਟੀਮ ਖਰਚ ਕਰ ਦਿੱਤੀ ਹੈ। ਕਿਸੇ ਵੀ ਖਿਡਾਰੀ ਦੀ ਵੱਧ ਤੋਂ ਵੱਧ ਕੀਮਤ 77 ਲੱਖ ਰੁਪਏ ਰੱਖੀ ਗਈ ਹੈ। ਲੀਗ 'ਚ ਹਰੇਕ ਫ੍ਰੈਂਚਾਇਜ਼ੀ ਘੱਟ ਤੋਂ ਘੱਟ 9 ਅਤੇ ਵੱਧ ਤੋਂ ਵੱਧ 11 ਖਿਡਾਰੀਆਂ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਸਕਦੀ ਹੈ, ਉਥੇ ਹੀ ਵਿਦੇਸ਼ੀ ਖਿਡਾਰੀਆਂ ਦੀ ਗਿਣਤੀ ਘੱਟ ਤੋਂ ਘੱਟ 6 ਹੋ ਸਕਦੀ ਹੈ। ਹਰ ਟੀਮ 'ਚ ਮਹਿਲਾ ਸ਼ਟਲਰਾਂ ਦੀ ਗਿਣਤੀ ਘੱਟ ਤੋਂ ਘੱਟ 3 ਹੈ।


Related News