ਸਿੰਧੂ ਹਾਂਗਕਾਂਗ ਓਪਨ ਦੇ ਸੈਮੀਫਾਈਨਲ ''ਚ

11/24/2017 10:18:31 PM

ਹਾਂਗਕਾਂਗ— ਓਲੰਪਿਕ ਤਮਗਾ ਜੇਤੂ ਤੇ ਦੇਸ਼ ਦੀ ਸਟਾਰ ਮਹਿਲਾ ਸ਼ਟਲਰ ਪੀ. ਵੀ. ਸਿੰਧੂ ਨੇ ਸ਼ੁੱਕਰਵਾਰ ਨੂੰ ਪੰਜਵੀਂ ਸੀਡ ਜਾਪਾਨ ਦੀ ਅਕਾਨੇ ਯਾਮਾਗੂਚੀ ਨੂੰ 21-12, 21-19 ਨਾਲ ਹਰਾ ਕੇ ਚਾਰ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਵਿਸ਼ਵ ਦੀ ਤੀਜੇ ਨੰਬਰ ਦੀ ਮਹਿਲਾ ਖਿਡਾਰੀ ਸਿੰਧੂ ਨੇ ਯਾਮਾਗੂਚੀ ਤੋਂ ਇਹ ਮੁਕਾਬਲਾ 37 ਮਿੰਟ ਵਿਚ ਜਿੱਤ ਲਿਆ। ਭਾਰਤੀ ਖਿਡਾਰੀ ਦਾ ਸੈਮੀਫਾਈਨਲ ਵਿਚ ਹੁਣ ਛੇਵੀਂ ਸੀਡ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨਾਲ ਮੁਕਾਬਲਾ ਹੋਵੇਗਾ, ਜਿਸ ਦੇ ਵਿਰੁੱਧ ਸਿੰਧੂ ਦਾ 1-4 ਦਾ ਕਰੀਅਰ ਰਿਕਾਰਡ ਹੈ।