ਸਿੰਧੂ ਨੇ ਕੀਤੇ ਤਿਰੁਪਤੀ ਬਾਲਾਜੀ ਦੇ ਦਰਸ਼ਨ

08/30/2019 9:11:18 PM

ਤਿਰੁਮਾਲਾ— ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਹਾਸਲ ਕਰਕੇ ਇਤਿਹਾਸ ਰਚਣ ਵਾਲੀ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਸ਼ੁੱਕਰਵਾਰ ਨੂੰ ਤਿਰੁਪਤੀ ਮੰਦਰ ਪਹੁੰਚ ਕੇ ਤਿਰੁਪਤੀ ਬਾਲਾਜੀ ਦੇ ਦਰਸ਼ਨ ਕੀਤੇ। ਸਿੰਧੂ ਨੇ ਅੱਜ ਸਵੇਰੇ ਮੰਦਰ ਪਹੁੰਚ ਕੇ ਬਾਲਾਜੀ ਦੇ ਦਰਸ਼ਨ ਕੀਤੇ ਤੇ ਆਸ਼ੀਵਰਵਾਦ ਲਿਆ। ਮੰਦਰ ਪ੍ਰਸ਼ਾਸਨ ਨੇ ਸਿੰਧੂ ਦਾ ਸਵਾਗਤ ਕੀਤਾ ਤੇ ਵਿਧੀਪੂਰਵਕ ਉਸ ਤੋਂ ਪੂਜਾ ਕਰਵਾਈ। ਮੰਦਰ ਵਿਚ ਦਰਸ਼ਨ ਕਰਨ ਤੋਂ ਬਾਅਦ ਸਿੰਧੂ ਨੇ ਕਿਹਾ, ‘‘ਮੈਂ ਆਉਣ ਵਾਲੇ ਟੂਰਨਾਮੈਂਟ ਵਿਚ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਦੀ ਪ੍ਰਾਰਥਨਾ ਕੀਤੀ ਹੈ।’’ 24 ਸਾਲਾ ਸਿੰਧੂ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਜਾਪਾਨ ਦੀ ਨੋਜੋਮੀ ਨੂੰ 21-7, 21-7 ਨਾਲ ਹਰਾਇਆ ਸੀ ਤੇ ਉਹ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਭਾਰਤ ਦੀ ਪਹਿਲੀ ਬੈਂਡਮਿੰਟਨ ਖਿਡਾਰੀ ਬਣ ਗਈ ਸੀ। ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਸਿੰਧੂ ਨੇ ਇਸ ਤੋਂ ਪਹਿਲਾਂ 2013 ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ ਜਦਕਿ 2017 -2018 ’ਚ ਚਾਂਦੀ ਤਮਗਾ ਜਿੱਤਿਆ ਸੀ ਪਰ ਇਸ ਵਾਰ ਉਸ ਨੇ ਸੋਨਾ ਜਿੱਤ ਕੇ ਇਤਿਹਾਸ ਰਚ ਦਿੱਤਾ। 

Gurdeep Singh

This news is Content Editor Gurdeep Singh