ਸਿੰਧੂ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ ਇੰਡੀਆ ਓਪਨ ਦੇ ਖਿਤਾਬ ''ਤੇ

03/25/2019 6:52:39 PM

ਨਵੀਂ ਦਿੱਲੀ— ਸਾਬਕਾ ਚੈਂਪੀਅਨ ਪੀ. ਵੀ. ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਫਾਰਮ ਵਿਚ ਉਤਾਰ-ਚੜਾਅ ਤੋਂ ਉਭਰਦੇ ਹੋਏ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਇਕ ਵਾਰ ਫਿਰ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰਨਗੇ। ਪਿਛਲੇ ਸਾਲ ਦਸੰਬਰ ਵਿਚ ਵਿਸ਼ਵ ਟੂਰ ਫਾਈਨਲਸ ਦਾ ਖਿਤਾਬ ਜਿੱਤਣ ਵਾਲੀ ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੂੰ ਚੀਨ ਦੀ ਚੋਟੀ ਦਰਜਾ ਪ੍ਰਾਪਤ ਤੇ ਸਾਬਕਾ ਆਲ ਇੰਗਲੈਂਡ ਚੈਂਪੀਅਨ ਚੇਨ ਯੂਫੇਈ ਦੇ ਮੈਡੀਕਲ ਕਾਰਨਾਂ ਤੋਂ ਹਟਣ ਤੋਂ ਬਾਅਦ ਮਹਿਲਾ ਸਿੰਗਲਜ਼ ਖਿਤਾਬ ਜਿੱਤਣ ਦਾ ਪਹਿਲਾ ਦਾਅਵੇਦਾਰ ਮੰਨਿਆ ਜਾ ਰਿਹਾ  ਹੈ। ਸਾਲ 2017 ਵਿਚ ਚਾਰ ਖਿਤਾਬ ਜਿੱਤਣ ਵਾਲਾ ਸ਼੍ਰੀਕਾਂਤ 2018 ਵਿਚ ਕੋਈ ਖਿਤਾਬ ਨਹੀਂ ਜਿੱਤ ਸਕਿਆ। ਉਸ ਨੇ ਆਪਣਾ ਪਿਛਲੇ ਖਿਤਾਬ 2017 ਵਿਚ ਫ੍ਰੈਂਚ ਓਪਨ ਦੇ ਰੂਪ ਵਿਚ ਜਿੱਤਿਆ ਸੀ। ਪੁਰਸ਼ ਸਿੰਗਲਜ਼ ਵਿਚ ਉਸਦੇ ਇਲਾਵਾ ਐੱਚ. ਐੱਸ. ਪ੍ਰਣਯ, ਸ਼ੁਭੰਕਰ ਡੇ, ਅਜੇ ਜੈਰਾਮ ਤੇ ਪੀ. ਕਸ਼ਯਪ ਵੀ ਭਾਰਤ ਦੀ ਪ੍ਰਤੀਨਿਧਤਾ ਕਰਨਗੇ।