ਸਿਮਰਨਜੀਤ ਨੇ ਸੋਨ ਤਮਗਾ ਜਿੱਤਿਆ, ਪਿੰਕੀ ਨੂੰ ਚਾਂਦੀ ਦਾ ਤਮਗਾ

Sunday, Sep 16, 2018 - 10:56 AM (IST)

ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ ਸਿਮਰਨਜੀਤ ਕੌਰ (64 ਕਿਲੋਗ੍ਰਾਮ) ਨੇ ਤੁਰਕੀ ਦੇ ਇਸਤਾਂਬੁਲ 'ਚ ਅਹਿਮਤ ਕੋਮਰਟ ਟੂਰਨਾਮੈਂਟ 'ਚ ਸੋਨ ਤਮਗਾ ਜਿੱਤਿਆ ਜਦਕਿ ਪਿੰਕੀ ਜਾਂਗੜਾ (51 ਕਿਲੋਗ੍ਰਾਮ) ਨੁੰ ਫਾਈਨਲ 'ਚ ਹਾਰ ਦੇ ਨਾਲ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਰਾਸ਼ਟਰੀ ਚੈਂਪੀਅਨਸ਼ਿਪ ਦੀ ਸਾਬਕਾ ਤਮਗਾ ਜੇਤੂ ਸਿਮਰਨਜੀਤ ਨੇ ਤੁਰਕੀ ਦੀ ਸੇਮਾ ਕਾਲੀਕਸਨ ਨੂੰ ਹਰਾ ਕੇ ਖਿਤਾਬ ਜਿੱਤਿਆ। ਰਾਸ਼ਟਰਮੰਡਲ ਖੇਡਾਂ ਦੀ ਸਾਬਕਾ ਕਾਂਸੀ ਤਮਗਾ ਜੇਤੂ ਪਿੰਕੀ ਨੂੰ ਸਥਾਨਕ ਦਾਅਵੇਦਾਰ ਬੁਸੇਨਾਜ ਸਾਕੀਰੋਗਲੂ ਦੇ ਖਿਲਾਫ ਹਾਰ ਦੇ ਨਾਲ ਚਾਂਦੀ ਦਾ ਤਮਗਾ ਮਿਲਿਆ।


Related News