ਸਿੱਧੂ ਨੇ ਇਮਰਾਨ ਨੂੰ ਕਿਹਾ, ਕਿ ਹੋਵੇਗਾ IPL ਅਤੇ ISL ਦੀ ਅਜੇਤੂ ਟੀਮ ਵਿਚਾਲੇ ਮੁਕਾਬਲਾ

08/23/2018 6:44:51 PM

ਨਵੀਂ ਦਿੱਲੀ— ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਹਾਲ ਹੀ 'ਚ ਪਾਕਿਸਤਾਨ 'ਚ ਇਮਰਾਨ ਖਾਨ ਦੇ ਸਹੁੰ ਚੁੱਕ ਪ੍ਰੋਗਰਾਮ 'ਚ ਗਏ ਸਨ। ਜਿਸ ਦੌਰਾਨ ਸਿੱਧੂ ਅਮਨ ਅਤੇ ਸ਼ਾਂਤੀ ਦਾ ਪੈਗਾਮ ਲੈ ਕੇ ਗਏ। ਇਸ ਦੌਰਾਨ ਸਿੱਧੂ ਨੇ ਇਮਰਾਨ ਦੇ ਸਾਹਮਣੇ ਆਈ.ਪੀ.ਐੱਲ ਅਤੇ ਪੀ.ਸੀ.ਐੱਲ. ਦੀਆਂ ਅਜੇਤੂ ਟੀਮਾਂ ਵਿਚਾਲੇ ਮੁਕਾਬਲਾ ਕਰਵਾਉਣ ਦੀ ਖੁਆਇਸ਼ ਰੱਖੀ।
ਸਿੱਧੂ ਨੇ ਇਮਰਾਨ ਨੂੰ ਕਿਹਾ ਕਿ ਕਿਉਂ ਨਾ ਆਈ.ਪੀ.ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਅਤੇ ਪੀ.ਸੀ.ਐੱਲ. (ਪਾਕਿਸਤਾਨ ਸੁਪਰ ਲੀਗ) ਦੀਆਂ ਅਜੇਤੂ ਟੀਮਾਂ ਵਿਚਾਲੇ ਇਸ ਸੀਰੀਜ਼ ਦਾ ਆਯੋਜਨ ਕਰਵਾਇਆ ਜਾਵੇਗਾ। ਸਿੱਧੂ ਦੇ ਇਸ ਫੈਸਲੇ ਨਾਲ ਇਮਰਾਨ ਖਾਨ ਵੀ ਕਾਫੀ ਸਹਿਮਤ ਦਿਖੇ। ਉੱਥੇ ਹੀ ਪੀ.ਐੱਸ.ਐੱਲ. 'ਚ ਇਸਲਾਮਾਬਾਦ ਯੂਨਾਇਟੇਡ ਟੀਮ ਦੇ ਕੋਚ ਡੀਨ ਜੋਨਸ ਵੀ ਸਿੱਧੂ ਦੇ ਵਿਚਾਰ ਤੋਂ ਕਾਫੀ ਖੁਸ਼ ਹੋਏ। ਸਿੱਧੂ ਦੀ ਇਸ ਗੱਲ 'ਤੇ ਡੀਨ ਜੋਨਸ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਸਾਨੂੰ ਆਈ.ਪੀ.ਐੱਲ. ਦੇ ਯੋਧਿਆਂ ਨੂੰ ਚੁਣੌਤੀ ਨੂੰ ਸਵੀਕਾਰ ਕਰਦੇ ਹਾਂ।
ਸੀਰੀਜ਼ ਹੋਈ ਤਾਂ ਇਸ ਦੇ ਵਿਚਾਲੇ ਹੋਵੇਗਾ ਮੁਕਾਬਲਾ
ਸੀਰੀਜ਼ ਹੋਈ ਤਾਂ ਇਸ 'ਚ ਇਕੋਂ ਜਿਹੈ ਧੋਨੀ ਦੀ ਨੁਮਾਇੰਦਗੀ ਵਾਲੀ ਚੇਨਈ ਸੁਪਰਕਿੰਗਜ, ਕੋਲਕਾਤਾ ਨਾਇਟ ਰਾਇਡਰਸ, ਹੈਦਰਾਬਾਦ ਸਨਰਾਇਜ, ਮੁੰਬਈ ਇੰਡੀਅਨਸ ਅਤੇ ਰਾਜਸਥਾਨ ਰਾਇਲਸ ਹੋਵੇਗੀ। ਤਾਂ ਉੱਥੇ ਹੀ ਦੂਜੇ ਪਾਸੇ ਪੀ.ਐੱਸ.ਐੱਲ. 'ਚ ਦੋ ਵਾਰ ਦੀ ਚੈਂਪੀਅਨ ਇਸਲਾਮਾਬਾਦ ਯੂਨਾਇਟੇਡ ਅਤੇ ਪੇਸ਼ੇਵਰ ਜਲਸੀ ਜਿਹੀਆਂ ਬਿਹਤਰੀਨ ਟੀਮਾਂ ਦੇ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਮਰਾਨ ਦੀ ਨੁਮਾਇੰਦਗੀ 'ਚ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਲ 1992 'ਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ ਇਮਰਾਨ ਨੇ ਰਾਜਨੀਤੀ ਵਲ ਰੂਖ ਕਰ ਲਿਆ ਅਤੇ ਆਪਣੇ ਦਮ 'ਤੇ ਤਹਰੀਕ-ਏ-ਇਸਾਫ ਪਾਰਟੀ ਨੂੰ ਖੜਾ ਕੀਤਾ।