ਸ਼ੁਭਮਨ ਗਿੱਲ ਨੇ ਤੋੜਿਆ ਵਿਰਾਟ ਕੋਹਲੀ ਦਾ 10 ਸਾਲ ਪੁਰਾਣਾ ਰਿਕਾਰਡ

11/05/2019 4:03:32 PM

ਸਪੋਰਟਸ ਡੈਸਕ— ਸ਼ੁਭਮਨ ਗਿੱਲ ਨੂੰ ਭਾਰਤੀ ਕ੍ਰਿਕਟ ਦਾ ਅਗਲਾ ਵੱਡਾ ਸਿਤਾਰਾ ਕਿਹਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਦੇ ਅੰਦਰ ਸ਼ੁਭਮਨ ਗਿੱਲ ਨੇ ਬੱਲੇ ਨਾਲ ਲਗਾਤਾਰ ਦੌੜਾਂ ਦੀ ਬਰਸਾਤ ਕੀਤੀ, ਤਾਂ ਟੈਸਟ ਟੀਮ 'ਚ ਜਗ੍ਹਾ ਵੀ ਮਿਲ ਗਈ। ਫਿਲਹਾਲ ਹੁਣ ਸ਼ੁਭਮਨ ਗਿੱਲ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਇਸ ਖਾਸ ਦੱਸ ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ। ਇਹ ਇਕ ਅਜਿਹਾ ਰਿਕਾਰਡ ਹੈ, ਜੋ ਹਰ ਦੂਜੇ ਦਿਨ ਨਹੀਂ ਬਣਦਾ ਹੈ।  ਮਤਲਬ ਕਿਹਾ ਜਾ ਸਕਦਾ ਹੈ ਕਿ ਇਸ ਪੰਜਾਬੀ ਮੁੰਡੇ ਨੇ ਇਕ ਤਰ੍ਹਾਂ ਨਾਲ ਰਿਕਾਰਡ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦਾ ਅੰਤ ਕਿੱਥੇ ਹੋਵੇਗਾ, ਇਹ ਤਾਂ ਭਵਿੱਖ ਹੀ ਦੱਸੇਗਾ।
ਸ਼ੁਭਮਨ ਨੇ ਤੋੜਿਆ ਦੱਸ ਸਾਲ ਪੁਰਾਣਾ ਰਿਕਾਰਡ
ਇਸ ਸਮੇਂ ਸ਼ੁਭਮਨ ਗਿੱਲ ਦਾ ਬੱਲਾ ਦੇਵਧਰ ਟਰਾਫੀ 'ਚ ਖੂਬ ਬੋਲ ਰਿਹਾ ਹੈ। ਪਰ ਉਨ੍ਹਾਂ ਨੇ ਵਿਰਾਟ ਕੋਹਲੀ ਦੇ ਕਰੀਬ ਦੱਸ ਸਾਲ ਪੁਰਾਣੇ ਰਿਕਾਰਡ ਨੂੰ ਤੋੜਦੇ ਹੋਏ ਆਪਣਾ ਨਾਂ ਲਿਖਵਾ ਲਿਆ। ਦੇਵਧਰ ਟਰਾਫੀ ਦੇ ਤਹਿਤ ਹੀ ਸੋਮਵਾਰ ਨੂੰ ਹੀ ਭਾਰਤ-ਬੀ ਖਿਲਾਫ ਹਾਲਾਂਕਿ ਸ਼ੁਭਮਨ ਗਿੱਲ ਨਹੀਂ ਚੱਲੇ। ਸ਼ੁਭਮਨ ਗਿੱਲ ਫਾਈਨਲ 'ਚ ਇੰਡੀਆ-ਸੀ ਦੀ ਕਪਤਾਨੀ ਕਰ ਰਹੇ ਹਨ ਅਤੇ ਉਹ ਅਜਿਹਾ ਕਰਨ ਵਾਲੇ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਕਪਤਾਨ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇਸ ਰਿਕਾਰਡ 'ਤੇ ਵਿਰਾਟ ਦਾ ਨਾਂ ਸੀ, ਜਦੋਂ ਕੋਹਲੀ ਨੇ ਸਾਲ 2009-10 ਦੇ ਸੈਂਸ਼ਨ 'ਚ 21 ਸਾਲ ਦੀ ਉਮਰ 'ਚ ਉਤਰ ਜ਼ੋਨ ਦੀ ਕਪਤਾਨੀ ਦੇਵਧਰ ਟਰਾਫੀ ਦੇ ਫਾਈਨਲ 'ਚ ਕੀਤੀ ਸੀ। ਹੁਣ ਸ਼ੁਭਮਨ ਗਿੱਲ ਨੇ ਸਿਰਫ 20 ਸਾਲ ਦੀ ਉਮਰ 'ਚ ਇਹ ਕਾਰਨਾਮਾ ਕਰ ਵਿਖਾਇਆ ਹੈ। ਇਸ ਮਾਮਲੇ 'ਚ ਦਿੱਲੀ ਦੇ ਹੀ ਉਨਮੁਕਤ ਚੰਦ 3 ਨੰਬਰ 'ਤੇ ਹਨ। ਉਨਮੁਕਤ ਨੇ 2015 'ਚ 22 ਸਾਲ ਦੀ ਉਮਰ 'ਚ ਦੇਵਧਰ ਟਰਾਫੀ 'ਚ ਇੰਡੀਆ-ਬੀ ਦੀ ਕਮਾਨ ਸੰਭਾਲੀ ਸੀ।ਪਹਿਲੇ ਮੈਚ ਤੋਂ ਬਾਅਦ ਬੱਲੇ ਨਾਲ ਅਸਫਲ ਰਿਹਾ ਗਿੱਲ
ਸ਼ੁਭਮਨ ਗਿੱਲ ਬੱਲੇ ਨਾਲ ਵੀ ਇਸ ਮੈਚ 'ਚ ਅਸਫਲ ਰਿਹਾ ਅਤੇ ਉਹ ਸਿਰਫ 1 ਦੌੜ ਹੀ ਬਣਾ ਸਕਿਆ। ਉਸ ਨੂੰ ਇੰਡੀਆ-ਬੀ ਦੇ ਮੁਹੰਮਦ ਸਿਰਾਜ ਨੇ ਆਊਟ ਕੀਤਾ। ਦੇਵਧਰ ਟਰਾਫੀ 'ਚ ਗਿੱਲ ਦਾ ਬੱਲਾ ਸਿਰਫ ਇੱਕ ਮੈਚ 'ਚ ਹੀ ਚੱਲਿਆ। ਪਹਿਲੇ ਮੈਚ 'ਚ ਉਸ ਨੇ ਇੰਡੀਆ-ਏ ਖਿਲਾਫ 143 ਦੌੜਾਂ ਦੀ ਪਾਰੀ ਖੇਡੀ ਸੀ ਪਰ ਇਸ ਤੋਂ ਬਾਅਦ ਅਗਲੇ ਦੋ ਮੈਚਾਂ 'ਚ ਉਹ ਸਿਰਫ 2 ਦੌੜਾਂ ਹੀ ਬਣਾ ਸਕਿਆ।