ਇੰਗਲੈਂਡ ਦੇ ਸਾਬਕਾ ਕ੍ਰਿਕਟਰ ਦਾ ਬਿਆਨ- ਗਿੱਲ ਤੇ ਪੰਤ ਜਿਹੇ ਨੌਜਵਾਨ ਸਿਤਾਰਿਆਂ ’ਤੇ ਰਹਿਣਗੀਆਂ ਨਜ਼ਰਾਂ

02/02/2021 7:00:06 PM

ਸਪੋਰਟਸ ਡੈਸਕ— ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਡੋਮਿਨਿਕ ਕਾਰਕ ਦਾ ਮੰਨਣਾ ਹੈ ਕਿ ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਫ਼ਰਵਰੀ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ’ਚ ਸ਼ੁੱਭਮਨ ਗਿੱਲ ਤੇ ਰਿਸ਼ਭ ਪੰਤ ਜਿਹੇ ਯੁਵਾ ਸਿਤਾਰਿਆਂ ’ਤੇ ਸਾਰਿਆਂ ਦੀਆਂ ਨਜ਼ਰ ਰਹਿਣਗੀਅ। ਇੰਗਲੈਂਡ ਲਈ 37 ਟੈਸਟ ਖੇਡਣ ਵਾਲੇ ਤੇ ਹੁਣ ਕੁਮੈਂਟੇਟਰ ਬਣ ਚੁੱਕੇ ਕਾਰਕ ਨੇ ਸਟਾਰ ਸਪੋਰਟਸ ਦੇ ਸ਼ੋਅ ਕ੍ਰਿਕਟ ਕੁਨੈਕਟਿਡ ’ਚ ਕਿਹਾ ਕਿ ਇਸ ਸੀਰੀਜ਼ ’ਚ ਗਿੱਲ ਤੇ ਪੰਤ ਜਿਹੇ ਨੌਜਵਾਨ ਸਿਤਾਰਿਆਂ ’ਤੇ ਨਜ਼ਰਾਂ ਰਹਿਣਗੀਆਂ ਕਿਉਂਕਿ ਦੋਹਾਂ ਖਿਡਾਰੀਆਂ ਨੇ ਹਾਲ ਹੀ ’ਚ ਆਸਟਰੇਲੀਆ ਦੌਰੇ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ।
ਇਹ ਵੀ ਪੜ੍ਹੋ : ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਹੋ ਰਹੀ ਹੈ ਲੈਂਗਰ ਦੀ ਆਲੋਚਨਾ, ਕਿਹਾ- ਨਜ਼ਰਅੰਦਾਜ਼ ਨਹੀਂ ਕਰਾਂਗਾ

ਕਾਰਕ ਨੇ ਕਿਹਾ, ‘‘ਅਸੀਂ ਇਨ੍ਹਾਂ ਦੋਹਾਂ ਨੌਜਵਾਨ ਖਿਡਾਰੀਆਂ ਨੂੰ ਸੀਰੀਜ਼ ’ਚ ਦੇਖਾਂਗੇ। ਆਸਟਰੇਲੀਆ ਖ਼ਿਲਾਫ਼ ਗਿੱਲ ਨੇ ਕਿੰਨਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਿੱਲ ਇਕ ਹੁਨਰਮੰਦ ਕ੍ਰਿਕਟਰ ਹੈ ਇਸ ਲਈ ਮੈਂ ਉਸ ’ਤੇ ਆਪਣਾ ਦਾਅ ਲਾਉਣਾ ਚਾਹਾਂਗਾ। ਪੰਤ ਦੀ ਵੀ ਸੀਰੀਜ਼ ’ਚ ਮਹੱਤਵਪੂਰਨ ਭੂਮਿਕਾ ਰਹੇਗੀ। ਪੰਤ ਨੇ ਬਿ੍ਰਸਬੇਨ ’ਚ ਚੌਥੇ ਟੈਸਟ ’ਚ ਸੀਰੀਜ਼ ਜਿਤਾਉਣਾ ਵਾਲੀ ਜੋ ਪਾਰੀ ਖੇਡੀ ਸੀ ਉਹ ਸੱਚਮੁੱਚ ਬਿਹਤਰੀਨ ਸੀ। ਇੰਗਲੈਂਡ ਨੂੰ ਇਨ੍ਹਾਂ ਦੋਹਾਂ ਖਿਡਾਰੀਆਂ ’ਤੇ ਖ਼ਾਸ ਨਜ਼ਰ ਰੱਖਣੀ ਹੋਵੇਗੀ ਤੇ ਇੰਗਲੈਂਡ ਦੇ ਗੇਂਦਬਾਜ਼ਾਂÎ ਨੂੰ ਗਿੱਲ ਨੂੰ ਆਊਟ ਕਰਨ ਲਈ ਖ਼ਾਸ ਰਣਨੀਤੀ ਤਿਆਰ ਕਰਨੀ ਹੋਵੇਗੀ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh