ਸ਼ੁੱਭਮਨ ਗਿੱਲ ਦੀ ਖੇਡ ਦੇ ਮੁਰੀਦ ਹੋਏ ਸਾਬਕਾ ਆਸਟਰੇਲੀਆਈ ਸਪਿਨਰ, ਆਖੀ ਇਹ ਵੱਡੀ ਗੱਲ

02/02/2021 5:45:55 PM

ਸਪੋਰਟਸ ਡੈਸਕ- ਆਸਟਰੇਲੀਆ ਖ਼ਿਲਾਫ਼ 2-1 ਨਾਲ ਇਤਿਹਾਸਕ ਟੈਸਟ ਸੀਰੀਜ਼ ਦੀ ਜਿੱਤ ’ਚ ਸ਼ੁੱਭਮਨ ਗਿੱਲ ਸ਼ਾਨਦਾਰ ਓਪਨਰ ਦੇ ਤੌਰ ’ਤੇ ਸਾਹਮਣੇ ਆਏ। ਇਸ ਤੋਂ ਇਲਾਵਾ ਮੁਹੰਮਦ ਸਿਰਾਜ, ਰਿਸ਼ਭ ਪੰਤ ਤੇ ਵਾਸ਼ਿੰਗਟਨ ਸੁੰਦਰ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ। ਪਰ ਇਸ ਦੇ ਬਾਵਜੂਦ ਆਸਟਰੇਲੀਆ ਦੇ ਸਾਬਕਾ ਸਪਿਨਰ ਬ੍ਰੈਡ ਹਾਗ 21 ਸਾਲਾ ਸ਼ੁੱਭਮਨ ਗਿੱਲ ਤੋਂ ਕਾਫ਼ੀ ਪ੍ਰਭਾਵਿਤ ਹੋਏ। ਉਨ੍ਹਾਂ ਨੂੰ ਲਗਦਾ ਹੈ ਕਿ ਸ਼ੁੱਭਮਨ ਕੌਮਾਂਤਰੀ ਕ੍ਰਿਕਟ ’ਚ ਸਮਾਂ ਆਉਣ ’ਤੇ ਆਪਣਾ ਦਬਦਬਾ ਕਾਇਮ ਕਰਨਗੇ। 
ਇਹ ਵੀ ਪੜ੍ਹੋ : ICC ਨੇ ਪੰਤ ਸਣੇ ਦੋ ਹੋਰਾਂ ਨੂੰ ਮਹੀਨੇ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਵਜੋਂ ਕੀਤਾ ਨਾਮਜ਼ਦ

ਬ੍ਰੈਡ ਹਾਗ ਨੇ ਆਪਣੇ ਯੂਟਿਊਬ ਚੈਨਲ ’ਤੇ ਕਿਹਾ, ‘‘ਸ਼ੁੱਭਮਨ ਗਿੱਲ ਦੇ ਕੋਲ ਸਾਰੇ ਸ਼ਾਟਸ ਹਨ, ਜੋ ਕਿਤਾਬ ’ਚ ਹਨ। ਮੈਨੂੰ ਆਸਟਰੇਲੀਆ ’ਚ ਉਨ੍ਹਾਂ ਦੀ ਜਿਸ ਗੱਲ ਨੇ ਪ੍ਰਭਾਵਿਤ ਕੀਤਾ, ਉਹ ਸੀ- ਸ਼ਾਰਟ ਬਾਲ ਨੂੰ ਸਹੀ ਤਰੀਕੇ ਨਾਲ ਖੇਡਣਾ। ਉਹ ਲੀਜੈਂਡ ਬਣਨ ਦੀ ਰਾਹ ’ਤੇ ਹਨ। ਆਉਣ ਵਾਲੇ 10 ਸਾਲਾਂ ’ਚ ਟੈਸਟ ਕ੍ਰਿਕਟ ’ਚ ਉਹ ਸਭ ਤੋਂ ਸ਼ਾਨਦਾਰ ਓਪਨਰ ਹੋਣਗੇ।’’ ਬਾਰਡਰ-ਗਾਵਸਕਰ ਟਰਾਫ਼ੀ ’ਚ ਭਾਰਤੀ ਯੁਵਾ ਓਪਨਰ ਸ਼ੁੱਭਮਨ ਗਿੱਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਨੇ ਇਸ ਸੀਰੀਜ਼ ’ਚ 6 ਇਨਿੰਗਸ ’ਚ 51.80 ਦੀ ਔਸਤ ਨਾਲ 259 ਦੌੜਾਂ ਬਣਾਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh