ਸੱਟ ਕਾਰਨ ਬਾਹਰ ਹੋਏ ਰੋਹਿਤ ਦੀ ਜਗ੍ਹਾ ਸ਼ੁਭਮਨ-ਅਗਰਵਾਲ ਟੀਮ ''ਚ ਸ਼ਾਮਲ

02/03/2020 7:15:03 PM

ਨਵੀਂ ਦਿੱਲੀ : ਭਾਰਤ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਉਸ ਦੇ ਸੀਮਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਮਾਊਂਟ ਮਾਊਨਗਾਨੂਈ ਵਿਚ 5ਵੇਂ ਅਤੇ ਆਖਰੀ ਟੀ-20 ਕੌਮਾਂਤਰੀ ਦੌਰਾਨ ਪਿੰਡਲੀ ਵਿਚ ਸੱਟ ਕਾਰਨ ਸੋਮਵਾਰ ਨੂੰ ਨਿਊਜ਼ੀਲੈਂਡ ਖਿਲਾਫ ਆਗਾਮੀ ਵਨ ਡੇ ਅਤੇ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ। ਮੈਚ ਦੌਰਾਨ ਤੇਜ਼ੀ ਨਾਲ ਇਕ ਦੌੜ ਲੈਣ ਦੀ ਕੋਸ਼ਿਸ਼ ਵਿਚ ਰੋਹਿਤ ਦੀ ਪਿੰਡਲੀ ਦੀਆਂ ਮਾਂਸਪੇਸ਼ੀਆਂ ਵਿਚ ਖਿੱਚ ਪੈ ਗਈ ਸੀ ਅਤੇ ਉਸ ਨੂੰ 41 ਗੇਂਦਾਂ 60 ਦੌੜਾਂ ਬਣਾਉਣ ਤੋਂ ਬਾਅਦ ਰਿਟਾਇਰਡ ਹਰਟ ਹੋਣਾ ਪਿਆ ਸੀ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, ''ਉਹ ਦੌਰੇ ਤੋਂ ਬਾਹਰ ਹੋ ਗਿਆ ਹੈ। ਫਿਲਹਾਲ ਉਸ ਦੀ ਸਥਿਤੀ ਚੰਗੀ ਨਹੀਂ ਲੱਗ ਰਹੀ ਸੀ। ਫਿਜ਼ਿਓ ਉਸ ਦਾ ਮੁਲਾਂਕਣ ਕਰ ਰਿਹਾ ਹੈ। ਸਾਨੂੰ ਬਾਅਦ 'ਚ ਪਤਾ ਚੱਲੇਗਾ ਕਿ ਉਸ ਦੀ ਸੱਟ ਦੀ ਸਥਿਤੀ ਕੀ ਹੈ ਪਰ ਉਹ ਆਗਮੀ ਸੀਰੀਜ਼ ਵਿਚ ਹਿੱਸਾ ਨਹੀਂ ਲਵੇਗੀ।''

PunjabKesari

ਭਾਰਤ ਬੁੱਧਵਾਰ ਤੋਂ ਨਿਊਜ਼ੀਲੈਂਡ ਖਿਲਾਫ 3 ਵਨ ਡੇ ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡੇਗਾ, ਜਦਕਿ ਇਸ ਤੋਂ ਬਾਅਦ 2 ਟੈਸਟ ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਣੀ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਮਯੰਕ ਅਗਰਵਾਲ ਵਨ ਡੇ ਟੀਮ ਵਿਚ ਰੋਹਿਤ ਦੀ ਜਗ੍ਹਾ ਲੋਕੇਸ਼ ਰਾਹੁਲ ਅਤੇ ਪ੍ਰਿਥਵੀ ਸ਼ਾਹ ਦੇ ਨਾਲ ਤੀਜੇ ਬੱਲੇਬਾਜ਼ ਹੋਣਗੇ। ਸਫੇਦ ਗੇਂਦ ਦੇ ਇਸ ਫਾਰਮੈਟ ਵਿਚ ਅਗਰਵਾਲ ਦੀ ਚੋਣ ਚੰਗਾ ਫੈਸਲਾ ਹੈ ਕਿਉਂਕਿ ਵੈਸਟਇੰਡੀਜ਼ ਖਿਲਾਫ ਘਰੇਲੂ ਵਨ ਡੇ ਸੀਰੀਜ਼ ਦੌਰਾਨ ਜਦੋਂ ਸ਼ਿਖਰ ਧਵਨ ਗੋਡੇ ਦੀ ਸੱਟ ਕਾਰਨ ਬਾਹਰ ਹੋਏ ਸੀ ਤਾਂ ਉਸ ਨੇ ਬਦਲ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਈ ਸੀ। ਉੱਥੇ ਹੀ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਖਿਲਾਫ ਭਾਰਤ ਦੀ ਪਿਛਲੀ 2 ਘਰੇਲੂ ਟੈਸਟ ਲੜੀਆਂ ਵਿਚ ਸ਼ੁਭਮਨ ਗਿੱਲ ਨੇ ਰੋਹਿਤ ਅਤੇ ਰਾਹੁਲ ਦੇ ਨਾਲ ਬੈਕਅਪ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਈ ਸੀ। ਉਸ ਨੇ ਕ੍ਰਾਈਸਟਚਰਚ ਵਿਚ ਨਿਊਜ਼ੀਲੈਂਡ ਏ ਖਿਲਾਫ ਗੈਰ ਰਸਮੀ ਟੈਸਟ ਵਿਲਚ 83 ਅਤੇ ਅਜੇਤੂ 204 ਦੌੜਾਂ ਦੀ ਪਾਰੀ ਖੇਡ ਕੇ ਸੀਨੀਅਰ ਟੀਮ ਵਿਚ ਜਗ੍ਹਾ ਪੱਕੀ ਕੀਤੀ। ਟੈਸਟ ਟੀਮ ਦੀ ਹੁਣ ਤਕ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਪਤਾ ਚੱਲਿਆ ਹੈ ਕਿ ਉਸ ਦੀ ਚੋਣ ਹੋ ਚੁੱਕੀ ਹੈ ਅਤੇ ਸਿਰਫ ਅਧਿਕਾਰਤ ਐਲਾਨ ਹੋਣਾ ਬਾਕੀ ਹੈ।


Related News