ਪਹਿਲੇ ਦੋ ਮੈਚਾਂ ਦੀ ਤੁਲਨਾ ’ਚ MCG ਪਿੱਚ ’ਤੇ ਕਾਫੀ ਸਬਰ ਰੱਖਣਾ ਪਵੇਗਾ : ਸਿਰਾਜ

01/08/2021 2:50:45 AM

ਸਿਡਨੀ- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸਿਡਨੀ ਦੀ ਪਿੱਚ ਨੂੰ ਬੱਲੇਬਾਜ਼ੀ ਦੇ ਮੁਤਾਬਕ ਦੱਸਦੇ ਹੋਏ ਕਿਹਾ ਕਿ ਇਸ ਤੋਂ ਸਪਿਨਰਾਂ ਨੂੰ ਜਿਹੜੀ ਟਰਨ ਮਿਲ ਰਹੀ ਹੈ, ਉਸ ਨਾਲ ਉਸਦੀ ਟੀਮ ਨੂੰ ਇੱਥੇ ਤੀਜੇ ਟੈਸਟ ਵਿਚ ਅੱਗੇ ਕਾਫੀ ਉਮੀਦ ਲੱਗੀ ਹੋਈ ਹੈ।
ਸਿਰਾਜ ਨੇ ਕਿਹਾ,‘‘ਇਹ ਬਹੁਤ ਹੀ ਸਪਾਟ ਵਿਕਟ ਹੈ। ਸਾਡੀ ਯੋਜਨਾ ਜ਼ਿਆਦਾ ਕੁਝ ਅਜਮਾਉਣ ਦੀ ਬਜਾਏ ਦਬਾਅ ਬਣਾਉਣ ਦੀ ਸੀ ਕਿਉਂਕਿ ਇਹ ਬੱਲੇਬਾਜ਼ਾਂ ਲਈ ਬਹੁਤ ਹੀ ਆਸਾਨ ਵਿਕਟ ਹੈ। ਪਿਛਲੇ ਮੈਚਾਂ ਦੀ ਤੁਲਨਾ ਵਿਚ ਇੱਥੇ ਬਾਊਂਸਰ ਵੀ ਅਸਰਦਾਇਕ ਨਹੀਂ ਹੋ ਰਹੇ।’’ ਉਸ ਨੇ ਕਿਹਾ, ‘‘ਪਰ ਟੈਸਟ ਕ੍ਰਿਕਟ ਵਿਚ, ਸਭ ਕੁਝ ਸਬਰ ਹੁੰਦਾ ਹੈ ਤੇ ਸਾਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ।’’
ਸ਼ੁਰੂਆਤੀ ਦਿਨ ਤੇਜ਼ ਗੇਂਦਬਾਜ਼ਾਂ ਦੀਆਂ ਸ਼ਾਰਟ ਗੇਂਦਾਂ ਨਾਲ ਵੀ ਘਰੇਲੂ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ਨਹੀਂ ਹੋਈ। ਪਿੱਚ ਨੂੰ ਦੇਖਦੇ ਹੋਏ ਸਮਿਥ ਤੇ ਲਾਬੂਸ਼ੇਨ ਵੀ ਸਪਿਨਰਾਂ ਵਿਰੁੱਧ ਅੱਗੇ ਵਧ ਕੇ ਖੇਡਣ ਵਿਚ ਘਬਰਾਏ ਨਹੀਂ ਪਰ ਦਿਨ ਦੇ ਅੰਤ ਵਿਚ ਮਿਲ ਰਹੀ ਟਰਨ ਨੇ ਭਾਰਤ ਨੂੰ ਸ਼ੁੱਕਰਕਵਾਰ ਦੀਆਂ ਉਮੀਦਾਂ ਬੰਨ੍ਹ ਦਿੱਤੀਆਂ ਹਨ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News