ਸ਼ਾਟ ਪੁੱਟਰ ਤੇਜਿੰਦਰ ਪਾਲ ਸਿੰਘ ਦੇ ਹੱਥ ਲੱਗੀ ਨਿਰਾਸ਼ਾ,ਭਾਰਤੀ ਐਥਲੀਟ ਜੀਨਸਨ ਵੀ ਹਾਰ ਕੇ ਹੋਏ ਬਾਹਰ

10/04/2019 1:45:17 PM

ਸਪੋਰਟਸ ਡੈਸਕ— ਦੋਹਾ 'ਚ ਚੱਲ ਰਹੀ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ 'ਚ ਤਮਗੇ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਭਾਰਤ ਦੇ ਤੇਜਿੰਦਰ ਪਾਲ ਸਿੰਘ ਤੂਰ ਨੂੰ ਸ਼ਾਟ ਪੁੱਟ ਈਵੈਂਟ 'ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਅਤੇ ਮੁਕਾਬਲੇ 'ਚੋਂ ਬਾਹਰ ਹੋ ਗਏ। ਪਿਛਲੇ ਸਾਲ ਜਕਾਰਤਾ 'ਚ ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੇ ਤੇਜਿੰਦਰ ਨੂੰ ਗਰੁੱਪ-ਬੀ ਦੇ ਕੁਆਲੀਫਿਕੇਸ਼ਨ 'ਚ ਅੱਠਵੇਂ ਸਥਾਨ ਨਾਲ ਸਬਰ ਕਰਨਾ ਪਿਆ। ਇਸ ਈਵੈਂਟ 'ਚ ਹਿੱਸਾ ਲੈਣ ਵਾਲੇ ਕੁੱਲ 34 ਖਿਡਾਰੀਆਂ 'ਚੋਂ ਉਹ 18 ਵੇਂ ਨੰਬਰ 'ਤੇ ਰਹੇ।
ਤੇਜਿੰਦਰ ਨੇ ਮੈਚ ਦੀ ਜ਼ਬਰਦਸਤ ਸ਼ੁਰੂਆਤ ਕੀਤੀ ਅਤੇ ਪਹਿਲੀ ਕੋਸ਼ਿਸ਼ ਵਿਚ 20.43 ਮੀਟਰ ਦੀ ਥ੍ਰੋ ਸੁੱਟੀ । ਹਾਲਾਂਕਿ ਉਹ ਦੂਜੀ ਕੋਸ਼ਿਸ਼ 'ਚ ਅਸਫਲ ਰਹੇ ਅਤੇ ਉਨ੍ਹਾਂ ਦੀ ਥ੍ਰੋ ਨੂੰ ਅਯੋਗ ਕਰਾਰ ਦਿੱਤੀ ਗਈ। ਭਾਰਤੀ ਖਿਡਾਰੀ ਨੂੰ ਅੱਗੇ ਵਧਣ ਲਈ ਤੀਜੀ ਥ੍ਰੋ 'ਚ 20.9 ਮੀਟਰ ਦੀ ਦੂਰੀ ਹਾਸਲ ਕਰਨੀ ਸੀ ਪਰ ਉਹ ਅਜਿਹਾ ਨਹੀਂ ਕਰ ਸਕੇ ਅਤੇ 19.55 ਮੀਟਰ ਦੀ ਥ੍ਰੋ ਨਾਲ ਮੁਕਾਬਲੇ 'ਚੋਂ ਬਾਹਰ ਹੋ ਗਏ। ਹੁਣ ਤੱਕ ਵਰਲਡ ਚੈਂਪੀਅਨਸ਼ਿਪ 'ਚ ਭਾਰਤ ਦੇ ਹਿੱਸੇ ਸਿਰਫ ਇਕ ਤਮਗਾ ਹੈ, ਉਹ ਵੀ ਕਾਂਸੀ ਜੋ 2003 ਵਿਚ ਅੰਜੂ ਬੌਬੀ ਜਾਰਜ ਨੇ ਲਾਂਗ ਜੰਪ 'ਚ ਜਿੱਤਿਆ ਸੀ। ਗਿਆ ਸੀ.
1500 ਮੀਟਰ: ਜਿੰਸਨ ਜਾਨਸਨ ਮੁਕਾਬਲੇ ਤੋਂ ਬਾਹਰ
ਭਾਰਤ ਦਾ ਸਟਾਰ ਐਥਲੀਟ ਜੀਨਸਨ ਜਾਨਸਨ ਵੀ ਪੁਰਸ਼ਾਂ ਦੀ 1500 ਮੀਟਰ ਦੌੜ ਮਾਕਬਲੇ 'ਚੋਂ ਬਾਹਰ ਹੋ ਗਿਆ। ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜੇਤੂ ਜਾਨਸਨ ਹੀਟ-2 'ਚ 10ਵੇਂ ਸਥਾਨ 'ਤੇ ਰਿਹਾ। ਇਵੈਂਟ 'ਚ ਹਿੱਸਾ ਲੈ ਰਹੇ 43 ਮੁਕਾਬਲੇਬਾਜ਼ਾਂ 'ਚ ਉਹ 34 ਵੇਂ ਨੰਬਰ 'ਤੇ ਰਹੇ ਅਤੇ ਸੈਮੀਫਾਈਨਲ 'ਚ ਜਗ੍ਹਾ ਨਹੀ ਬਣਾ ਸਕਿਆ।
ਕੇਰਲ ਦਾ ਰਹਿਣ ਵਾਲਾ ਜਾਨਸਨ ਨੇ 3 ਮਿੰਟ 39:86 ਸੈਕਿੰਡ ਦਾ ਸਮਾਂ ਕੱਢਿਆ ਅਤੇ ਉਸ ਨੂੰ ਹਾਰ ਹੱਥ ਲੱਗੀ। ਭਾਰਤੀ ਖਿਡਾਰੀ ਹੀਟ 'ਚ ਪਹਿਲੇ ਸਥਾਨ 'ਤੇ ਰਹਿਣ ਵਾਲੇ ਕੀਨੀਆ ਦੇ ਟਿਮਥੀ ਚੁਰੂਯੋਟ ਤੋਂ ਤਿੰਨ ਸਕਿੰਟ ਪਿੱਛੇ ਸਨ। ਜਾਨਸਨ ਨੇ ਪਿਛਲੇ ਸਾਲ ਜਕਾਰਤਾ 'ਚ ਹੋਈਆਂ ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜਿੱਤਿਆ ਸੀ, ਪਰ ਉਹ ਇੱਥੇ ਆਪਣੇ ਪ੍ਰਦਰਸ਼ਨ ਨੂੰ ਦੋਹਰਾ ਨਹੀਂ ਸਕਿਆ। ਹਾਲਾਂਕਿ ਉਸ ਨੇ ਚੰਗੀ ਸ਼ੁਰੂਆਤ ਕੀਤੀ ਸੀ।