ਖੇਲ ਰਤਨ ਲਈ ਅੰਜੁਮ ਮੌਦਗਿਲ ਅਤੇ ਦ੍ਰੌਣਾਚਾਰੀਆ ਐਵਾਰਡ ਲਈ ਜਸਪਾਲ ਰਾਣਾ ਦੇ ਨਾਂ ਤੇ ਲੱਗੀ ਮੋਹਰ

05/14/2020 6:28:50 PM

ਸਪੋਰਟਸ ਡੈਸਕ— ਭਾਰਤੀ ਰਾਸ਼ਟਰੀ ਰਾਇਫਲ ਸੰਘ (ਐੱਨ. ਆਰ. ਏ. ਆਈ.) ਨੇ ਦਿੱਗਜ ਰਾਈਫਲ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੂੰ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਜਦ ਕਿ ਕੋਚ ਜਸਪਾਲ ਰਾਣਾ ਦਾ ਲਗਾਤਾਰ ਦੂੱਜੇ ਸਾਲ ਦ੍ਰੌਣਾਚਾਰੀਆ ਐਵਾਰਡ ਲਈ ਨਾ ਨਾਮਜ਼ਦ ਕੀਤਾ ਗਿਆ ਹੈ।

ਫੈਡਰੇਸ਼ਨ ਦੇ ਸੂਤਰਾਂ ਮੁਤਾਬਕ NRAI ਨੇ ਇਸ ਉੱਚ ਸਨਮਾਨ ਅਰਜੁਨ ਐਵਾਰਡ ਲਈ ਚੈਂਪੀਅਨ ਪਿਸਟਲ ਸ਼ੂਟਰ ਅਭੀਸ਼ੇਕ ਵਰਮਾ, ਸੌਰਭ ਚੌਧਰੀ, ਮਨੂੰ ਭਾਕਰ ਅਤੇ ਹੋਨਹਾਰ ਰਾਈਫਲ ਸ਼ੂਟਰ ਇਲਾਵੇਨਿਲ ਵਾਲਾਰਿਵਨ ਦੇ ਨਾਂ ਭੇਜੇ ਹਨ। ਮਨੂੰ ਭਾਕਰ ਅਤੇ ਵਾਲਾਰਿਵਨ ਦੇ ਨਾਂ ਵੀਰਵਾਰ ਨੂੰ ਸੂਚੀ 'ਚ ਜੋੜੇ ਗਏ।

ਮਹਾਸੰਘ ਦੇ ਇਕ ਸੂਤਰ ਨੇ ਪੀ. ਟੀ. ਆਈ. ਨੂੰ ਦੱਸਿਆ, ਅੰਜੁਮ ਮੌਦਗਿਲ ਦਾ ਨਾਂ ਖੇਲ ਰਤਨ ਲਈ ਸ਼ਾਮਲ ਕੀਤਾ ਗਿਆ ਹੈ ਜਦ ਕਿ ਐੱਨ. ਆਰ. ਏ. ਆਈ ਨੇ ਇਕ ਵਾਰ ਫਿਰ ਦ੍ਰੌਣਾਚਾਰੀਆ ਐਵਾਰਡ ਲਈ ਜਸਪਾਲ ਰਾਣਾ ਦਾ ਨਾਂ ਸੂਚੀ ਚ ਸ਼ਾਮਲ ਕੀਤਾ ਹੈ। ਉਨ੍ਹਾਂ ਦਾ ਹਮੇਸ਼ਾ ਤੋਂ ਮੰਨਣਾ ਹੈ ਕਿ ਉਹ ਇਸ ਦੇ ਹੱਕਦਾਰ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਇਸ ਵਾਰ ਇਹ ਐਵਾਰਡ ਮਿਲੇਗਾ।

ਅੰਜੁਮ ਮੌਦਗਿਲ ਨੇ 2008 ਵਰਲਡ ਕਪ 'ਚ ਸਿਲਵਰ ਤਮਗਾ ਜਿੱਤਿਆ ਸੀ
ਮੌਦਗਿਲ ਨੇ 2008 'ਚ ਡੈਬੀਊ ਕੀਤਾ ਸੀ। ਉਨ੍ਹਾਂ ਨੇ ਟੋਕੀਓ ਓਲੰਪਿਕ ਲਈ 10 ਮੀਟਰ ਏਅਰ ਰਾਈਫਲ ਈਵੈਂਟ ਲਈ ਕੋਟਾ ਹਾਸਲ ਕਰ ਲਿਆ ਹੈ। ਮੌਦਗਿਲ ਨੇ 2008 ਦੇ ਆਈ. ਐੱਸ. ਐੱਸ. ਐੱਫ ਵਰਲਡ ਕੱਪ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਪਿੱਛਲੀ ਵਾਰ ਬੀਜਿੰਗ ਅਤੇ ਮਿਊਨਿਖ 'ਚ ਹੋਏ ਵਰਲਡ ਕੱਪ 'ਚ ਉਨ੍ਹਾਂ ਨੇ ਦਿਵਿਆਂਸ਼ ਨਾਲ ਮਿਕਸਡ ਡਬਲਜ਼ 'ਚ ਸੋਨ ਤਮਗਾ ਜਿੱਤਿਆ ਸੀ। ਮੌਦਗਿਲ ਵਰਲਡ ਰੈਂਕਿੰਗ 'ਚ ਨੰਬਰ-2 'ਤੇ ਹੈ।
 

ਕੋਚ ਜਸਪਾਲ ਰਾਣਾ
ਏਸ਼ੀਆਈ ਖੇਡਾਂ 'ਚ ਕਈ ਸੋਨ ਤਮਗੇ ਜਿੱਤਣ ਵਾਲੇ 43 ਸਾਲ ਦੇ ਜਸਪਾਲ ਰਾਣਾ ਨੂੰ ਮਨੂੰ ਭਾਕਰ, ਸੌਰਭ ਅਤੇ ਅਨੀਸ਼ ਭਾਨਵਾਲਾ ਜਿਹੇ ਨੌਜਵਾਨ ਨਿਸ਼ਾਨੇਬਾਜ਼ ਨੂੰ ਨਿਖਾਰ ਕੇ ਵਿਸ਼ਵ ਪੱਧਰ ਨਿਸ਼ਾਨੇਬਾਜ਼ ਬਣਾਉਣ ਦਾ ਕ੍ਰੈਡਿਟ ਜਾਂਦਾ ਹੈ। ਪਿਛਲੇ ਸਾਲ ਅਣਦੇਖੀ ਦੇ ਬਾਵਜੂਦ ਜਸਪਾਲ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਚੋਣ 'ਨਿਰਪੱਖ' ਹੋਵੇਗੀ ਅਤੇ ਸਭ ਤੋਂ ਹੱਕਦਾਰ ਉਮੀਦਵਾਰ ਨੂੰ ਐਵਾਰਡ ਮਿਲੇਗਾ।

ਨਿਸ਼ਾਨੇਬਾਜ਼ ਅਭੀਸ਼ੇਕ ਵਰਮਾ
30 ਸਾਲ ਦੇ ਵਰਮਾ ਨੇ ਨਿਸ਼ਾਨੇਬਾਜ਼ੀ 'ਚ ਭਾਰਤ ਲਈ 5ਵਾਂ ਓਲੰਪਿਕ ਕੋਟਾ ਹਾਸਲ ਕੀਤਾ ਸੀ। ਉਨ੍ਹਾਂ ਨੇ ਪਿਛਲੇ ਸਾਲ ਅਪ੍ਰੈਲ 'ਚ ਬੀਜਿੰਗ 'ਚ ਆਈ. ਐੱਸ. ਐੱਸ. ਐੱਫ ਵਿਸ਼ਵ ਕੱਪ 'ਚ 10 ਮੀਟਰ ਏਅਰ ਪਿਸਟਲ 'ਚ ਸੋਨ ਤਮਗੇ ਜਿੱਤ ਕੇ ਇਹ ਉਪਲਬੱਧੀ ਹਾਸਲ ਕੀਤੀ। ਇਸ ਤੋਂ ਦੋ ਮਹੀਨੇ ਪਹਿਲਾਂ ਦਿੱਗਜ ਨਿਸ਼ਾਨੇਬਾਜ਼ਾਂ ਦੀ ਹਾਜ਼ਰੀ 'ਚ ਕਿਸ਼ੋਰ ਨਿਸ਼ਾਨੇਬਾਜ਼ ਚੌਧਰੀ ਨੇ ਵਰਲਡ ਰਿਕਾਰਡ ਦੇ ਨਾਲ ਸੀਜ਼ਨ ਦੇ ਪਹਿਲੇ ਵਿਸ਼ਵ ਕੱਪ 'ਚ ਸੋਨ ਤਮਗਾ ਜਿੱਤਿਆ ਸੀ ਅਤੇ ਦੇਸ਼ ਨੂੰ ਤੀਜਾ ਓਲੰਪਿਕ ਕੋਟਾ ਦਵਾਇਆ ਸੀ। ਵਰਮਾ ਦੇ ਨਾਂ ਹੁਣ ਵਿਸ਼ਵ ਕੱਪ 'ਚ ਦੋ ਸੋਨ , ਏਸ਼ੀਆਈ ਖੇਡਾਂ ਦੇ ਕਾਂਸੀ ਤਮਗੇ ਅਤੇ ਓਲੰਪਿਕ ਕੋਟਾ ਸਥਾਨ ਹੈ। ਇਸ ਸਾਲ ਚੌਧਰੀ ਦੇ ਨਾਲ ਉਨ੍ਹਾਂ ਦੀ ਮੁਕਾਬਲੇਬਾਜ਼ੀ ਸ਼ਾਨਦਾਰ ਰਹੀ।

Davinder Singh

This news is Content Editor Davinder Singh