ਨਿਸ਼ਾਨੇਬਾਜ਼ ਸ਼੍ਰੀਆਂਕਾ ਸਾਡੰਗੀ ਨੇ ਓਲੰਪਿਕ ਕੋਟਾ ਕੀਤਾ ਹਾਸਲ

10/31/2023 2:50:21 PM

ਨਵੀਂ ਦਿੱਲੀ : ਸ਼੍ਰੀਆਂਕਾ ਸਾਡੰਗੀ ਨੇ ਕੋਰੀਆ ਦੇ ਚਾਂਗਵੋਨ ਵਿੱਚ ਚੱਲ ਰਹੀ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ (3ਪੀ) ਵਿੱਚ ਚੌਥਾ ਸਥਾਨ ਹਾਸਲ ਕਰਕੇ ਪੈਰਿਸ ਓਲੰਪਿਕ ਲਈ ਭਾਰਤ ਦਾ 13ਵਾਂ ਕੋਟਾ ਹਾਸਲ ਕੀਤਾ। ਸ਼੍ਰੀਆਂਕਾ ਨੇ 440.5 ਦਾ ਸਕੋਰ ਬਣਾਇਆ ਪਰ 45 ਸ਼ਾਟ ਦੇ ਫਾਈਨਲ ਵਿੱਚ 43ਵੇਂ ਸ਼ਾਟ ਤੋਂ ਬਾਅਦ ਬਾਹਰ ਹੋ ਗਈ।

ਇਹ ਵੀ ਪੜ੍ਹੋ : ਪੈਰਾ ਏਸ਼ੀਅਨ ਖੇਡਾਂ : ਭਾਰਤ ਨੇ ਸ਼ਤਰੰਜ ਵਿੱਚ ਰਚਿਆ ਇਤਿਹਾਸ , 2 ਸੋਨੇ ਸਮੇਤ ਕੁੱਲ 8 ਤਗਮੇ ਜਿੱਤੇ

ਕੋਰੀਆ ਦੀ ਦਿੱਗਜ ਲੀ ਯੁਨਸੀਓ ਨੇ ਸੋਨ ਤਗਮਾ ਜਿੱਤਿਆ ਜਦਕਿ ਚੀਨ ਦੀ ਹਾਨ ਜਿਓਉ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਚੀਨ ਦੀ ਜ਼ਿਆ ਸਿਯੂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਭਾਰਤ ਦੀ ਨੰਬਰ ਇਕ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ਸਿਰਫ ਰੈਂਕਿੰਗ ਅੰਕਾਂ ਲਈ ਖੇਡਦੇ ਹੋਏ ਕੁਆਲੀਫਿਕੇਸ਼ਨ ਵਿਚ 592 ਦਾ ਸਕੋਰ ਬਣਾਇਆ ਜਦੋਂਕਿ ਆਸ਼ੀ ਚੋਕਸੀ ਨੇ 591 ਦਾ ਸਕੋਰ ਬਣਾਇਆ।

ਸ਼੍ਰੀਆਂਕਾ ਅਤੇ ਆਯੂਸ਼ੀ ਪੋਦਾਰ ਕ੍ਰਮਵਾਰ 588 ਅਤੇ 587 ਦੇ ਸਕੋਰ ਦੇ ਨਾਲ ਚੋਟੀ ਦੇ ਅੱਠ ਵਿੱਚ ਸ਼ਾਮਲ ਹੋਏ। ਮਾਨਿਨੀ ਕੌਸ਼ਿਕ ਦਸਵੇਂ ਸਥਾਨ ’ਤੇ ਰਹੀ। ਫਾਈਨਲ 'ਚ ਸ਼੍ਰੀਆਂਕਾ ਨੇ 10.9 ਨਾਲ ਸ਼ੁਰੂਆਤ ਕੀਤੀ। ਪਹਿਲੇ ਪੰਜ ਨੀਲਿੰਗ ਸ਼ਾਟ ਦੇ ਬਾਅਦ ਉਸਦਾ ਸਕੋਰ 51.3 ਰਿਹਾ ਜਦੋਂਕਿ ਆਯੂਸ਼ੀ ਅਤੇ ਆਸ਼ੀ ਕ੍ਰਮਵਾਰ ਛੇਵੇਂ ਅਤੇ ਸੱਤਵੇਂ ਸਥਾਨ 'ਤੇ ਸਨ। ਪ੍ਰੋਨ 'ਚ ਆਸ਼ੀ ਨੇ ਚੰਗੀ ਸ਼ੁਰੂਆਤ ਕੀਤੀ ਜਦਕਿ ਸ਼੍ਰੀਆਂਕਾ ਚੌਥੇ ਸਥਾਨ 'ਤੇ ਰਹੀ।

ਇਹ ਵੀ ਪੜ੍ਹੋ : World Cup 2023: ਅਫ਼ਗਾਨਿਸਤਾਨ ਨੇ ਸੈਮੀਫ਼ਾਈਨਲ ਦੀਆਂ ਉਮੀਦਾਂ ਰੱਖੀਆਂ ਕਾਇਮ, ਸ਼੍ਰੀਲੰਕਾ ਦਾ ਰਾਹ ਕੀਤਾ ਔਖਾ

ਆਯੂਸ਼ੀ ਸੱਤਵੇਂ ਸਥਾਨ 'ਤੇ ਖਿਸਕ ਗਈ। ਚੌਥੇ ਸ਼ਾਟ 'ਤੇ ਸ਼੍ਰੀਆਂਕਾ ਨੇ 10.8 ਅਤੇ ਆਸ਼ੀ ਨੇ 8.7 ਦਾ ਸਕੋਰ ਕੀਤਾ। ਭਾਰਤ ਦੇ ਕੋਟੇ ਦਾ ਫੈਸਲਾ ਸਟੈਂਡਿੰਗ ਪੋਜੀਸ਼ਨ ਵਿੱਚ ਪਹਿਲੇ ਦਸ ਸ਼ਾਟ ਤੋਂ ਬਾਅਦ ਹੀ ਹੋਇਆ। ਕੋਰੀਆ ਦੀ ਬਾਈ ਸਾਂਘੀ ਅਤੇ ਆਯੂਸ਼ੀ ਕ੍ਰਮਵਾਰ ਅੱਠਵੇਂ ਅਤੇ ਸੱਤਵੇਂ ਸਥਾਨ ਤੋਂ ਬਾਹਰ ਹੋ ਗਈਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 

Tarsem Singh

This news is Content Editor Tarsem Singh