IPL ਦੀਆਂ 8 ਟੀਮਾਂ ਨੇ ਲਿਆ ਅਜਿਹਾ ਫੈਸਲਾ ਜਿਸ ਨਾਲ ਕ੍ਰਿਕਟ ਜਗਤ ਹੋਇਆ ਹੈਰਾਨ

02/21/2017 11:04:32 AM

ਬੈਂਗਲੁਰੂ— ਆਈ.ਪੀ.ਐੱਲ. ਸੀਜ਼ਨ 10 ਦੇ ਲਈ ਸੋਮਵਾਰ ਨੂੰ ਬੈਂਗਲੁਰੂ ''ਚ ਖਿਡਾਰੀਆਂ ਦੀ ਨਿਲਾਮੀ ਕੀਤੀ ਗਈ। ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੂੰ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੀ ਟੀਮ ਨੇ 14.50 ''ਚ ਖਰੀਦਿਆ। ਸਟੋਕਸ ਨੂੰ ਲੈ ਕੇ ਪਹਿਲਾਂ ਤੋਂ ਹੀ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਇਸ ਸੀਜ਼ਨ ''ਚ ਸਭ ਤੋਂ ਜ਼ਿਆਦਾ ਰਕਮ ਮਿਲੇਗੀ ਅਤੇ ਠੀਕ ਉਸੇ ਤਰ੍ਹਾਂ ਹੋਇਆ। ਸਟੋਕਸ ਦੁਨੀਆ ਦੇ ਬਿਹਤਰੀਨ ਆਲਰਾਊਂਡਰ ਮੰਨੇ ਜਾਂਦੇ ਹਨ ਪਰ ਆਈ.ਪੀ.ਐੱਲ. ਦੀਆਂ 8 ਟੀਮਾਂ ਨੇ ਨਿਲਾਮੀ ਦੇ ਸਮੇਂ ਇਕ ਅਜਿਹਾ ਫੈਸਲਾ ਲਿਆ ਜਿਸ ਨੇ ਕ੍ਰਿਕਟ ਜਗਤ ਨੂੰ ਹੈਰਾਨੀ ''ਚ ਪਾ ਦਿੱਤਾ।

ਦਰਅਸਲ, ਆਈ.ਸੀ.ਸੀ. ਦੀ ਵਨਡੇ ਅਤੇ ਟੀ-20 ਦੇ ਗੇਂਦਬਾਜ਼ਾਂ ਦੀ ਰੈਂਕਿੰਗ ''ਚ ਚੋਟੀ ''ਤੇ ਕਾਇਮ ਦੱਖਣੀ ਅਫਰੀਕਾ ਦੇ ਲੈੱਗ ਸਪਿਨਰ ਇਮਰਾਨ ਤਾਹਿਰ ਦੀ ਜਦੋਂ ਬੋਲੀ ਲਗਾਈ ਗਈ ਤਾਂ ਉਨ੍ਹਾਂ ਨੂੰ ਕਿਸੇ ਵੀ ਟੀਮ ਨੇ ਖਰੀਦਣਾ ਪਸੰਦ ਨਹੀਂ ਕੀਤਾ। ਕਿਸੇ ਵੀ ਟੀਮ ਵੱਲੋਂ ਉਨ੍ਹਾਂ ਨੂੰ ਨਾ ਖਰੀਦਣਾ ਇਕ ਦਮ ਹੈਰਾਨੀ ਵਾਲਾ ਫੈਸਲਾ ਸੀ। ਤਾਹਿਰ ਨੂੰ ਦੁਨੀਆ ਦੇ ਮਹਾਨ ਗੇਂਦਬਾਜ਼ਾਂ ''ਚ ਗਿਣਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਖਰੀਦਾਰ  ਨਹੀਂ ਮਿਲਿਆ।

ਪਹਿਲੇ ਪੜਾਅ ''ਚ ਉਨ੍ਹਾਂ ਦੀ ਬੋਲੀ ਲੱਗੀ ਸੀ ਪਰ ਉਨ੍ਹਾਂ ਨੂੰ ਖਰੀਦਾਰ ਨਹੀਂ ਮਿਲਿਆ। ਦੂਜੇ ਪੜਾਅ ''ਚ ਕਿਸੇ ਵੀ ਫ੍ਰੈਂਚਾਈਜ਼ੀ ਨੇ ਉਨ੍ਹਾਂ ''ਚ ਦਿਲਚਸਪੀ ਨਹੀਂ ਦਿਖਾਈ। ਇਮਰਾਨ ਤਾਹਿਰ ਦੇ ਅਜੇ ਤੱਕ ਨਾ ਵਿਕਣ ''ਤੇ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਕਿਹਾ ਕਿ ਤਾਹਿਰ ਦਾ ਨਾ ਵਿਕਣਾ ਦਿਨ ਦੀ ਸਭ ਤੋਂ ਹੈਰਾਨ ਕਰਨ ਵਾਲੀ ਖਬਰ ਹੈ। ਇਹ ਕਿਵੇਂ ਹੋਇਆ ਸਮਝ ਨਹੀਂ ਆ ਰਿਹਾ ਹੈ।