ਪਾਕਿ ਨੂੰ ਪਹਿਲੇ ਟੈਸਟ ਤੋਂ ਪਹਿਲਾਂ ਲੱਗਿਆ ਝਟਕਾ, ਇਹ ਖਿਡਾਰੀ ਹੋਇਆ ਬਾਹਰ

12/23/2020 7:52:44 PM

ਨਵੀਂ ਦਿੱਲੀ- ਪਾਕਿਸਤਾਨ ਦੇ ਹਰਫਨਮੌਲਾ ਸ਼ਾਦਾਬ ਖਾਨ ਨੇਪੀਅਰ ’ਚ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਦੌਰਾਨ ਲੱਗੀ ਪੱਟ ’ਚ ਸੱਟ ਕਾਰਨ ਨਿਊਜ਼ੀਲੈਂਡ ਵਿਰੁੱਧ ਸ਼ੁਰੂਆਤੀ ਟੈਸਟ ’ਚ ਨਹੀਂ ਖੇਡ ਸਕਣਗੇ। ਪਹਿਲਾ ਟੈਸਟ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ। ਖੱਬੇ ਹੱਥ ਦੇ ਸਪਿਨਰ ਜਫਰ ਗੌਹਰ ਨੂੰ ਉਸਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ਗੌਹਰ ਪਾਕਿਸਤਾਨ ਸ਼ਾਹੀਨਸ ਦੇ ਲਈ ਐਤਵਾਰ ਨੂੰ ਨਾਰਦਰਨ ਨਾਈਟਸ ਵਿਰੁੱਧ ਹੋਣ ਵਾਲੇ ਟੀ-20 ਮੈਚ ਦੀ ਤਿਆਰੀਆਂ ’ਚ ਲੱਗੇ ਸਨ। 
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਬੁੱਧਵਾਰ ਨੂੰ ਬਿਆਨ ’ਚ ਕਿਹਾ ਕਿ ਸ਼ਾਦਾਬ ਦਾ ਵੀਰਵਾਰ ਨੂੰ ਟਾਉਰੰਗਾ ’ਚ ਐੱਮ. ਆਰ. ਆਈ. ਸਕੈਨ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਸੱਟ ਦੀ ਗੰਭੀਰਤਾ ਅਤੇ ਮੁਕਾਬਲੇਬਾਜ਼ੀ ਕ੍ਰਿਕਟ ’ਚ ਵਾਪਸੀ ਲਈ ਲੱਗਣ ਵਾਲੇ ਸਮੇਂ ਦਾ ਪਤਾ ਲੱਗੇਗਾ। ਇਸ ਦੇ ਅਨੁਸਾਰ ਸ਼ਾਦਾਬ ਘੱਟ ਤੋਂ ਘੱਟ 26 ਤੋਂ 30 ਦਸੰਬਰ ਤੱਕ ਹੋਣ ਵਾਲੇ ਟੈਸਟ ਲਈ ਉਪਲੱਬਧ ਨਹੀਂ ਹੋਵੇਗਾ ਤਾਂ ਟੀਮ ਪ੍ਰਬੰਧਨ ਨੇ ਉਸਦੀ ਜਗ੍ਹਾ ਖੱਬੇ ਹੱਥ ਦੇ ਸਪਿਨਰ ਜਫਰ ਗੌਹਰ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 

Gurdeep Singh

This news is Content Editor Gurdeep Singh