ਸ਼ੋਭਾ ਡੇ ਨੂੰ ਮਹਿਲਾ ਕ੍ਰਿਕਟਰਸ 'ਤੇ ਕੁਮੈਂਟ ਕਰਨਾ ਪਿਆ ਭਾਰੀ, ਯੂਜ਼ਰਸ ਬੋਲੇ-'ਕੀ ਮੈਡਮ ਅੱਜ ਫਿਰ...'
08/03/2017 4:40:25 PM
ਨਵੀਂ ਦਿੱਲੀ— ਆਪਣੇ ਵਿਵਾਦਗ੍ਰਸਤ ਬਿਆਨਾਂ ਦੀ ਵਜ੍ਹਾ ਨਾਲ ਸੁਰਖੀਆਂ 'ਚ ਰਹਿਣ ਵਾਲੀ ਪ੍ਰਸਿੱਧ ਰਾਈਟਰ ਅਤੇ ਪੱਤਰਕਾਰ ਸ਼ੋਭਾ ਡੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੀ ਹੈ ਜਿਸ ਦੀ ਵਜ੍ਹਾ ਹੈ ਉਨ੍ਹਾਂ ਦਾ ਵਿਵਾਦਤ ਟਵੀਟ ਜੋ ਉਨ੍ਹਾਂ ਨੇ ਭਾਰਤੀ ਮਹਿਲਾ ਟੀਮ ਦੇ ਲਈ ਕੀਤਾ ਹੈ। ਸ਼ੋਭਾ ਨੇ ਆਪਣੇ ਅਕਾਊਂਟ 'ਤੇ ਲਿਖਿਆ- 'ਹੇ ਭਗਵਾਨ! ਪਲੀਜ਼ ਸਾਡੀ ਸ਼ਾਨਦਾਰ ਮਹਿਲਾ ਕ੍ਰਿਕਟਰਸ ਨੂੰ ਘਟੀਆ ਕਮਰਸ਼ੀਅਲਾਈਜ਼ੇਸ਼ਨ ਅਤੇ ਲਾਲਚ ਤੋਂ ਬਚਾਉਣਾ, ਜਿਨ੍ਹਾਂ ਨੇ ਸਾਡੀ ਪੁਰਸ਼ ਟੀਮ ਦੇ ਜ਼ਿਆਦਾਤਰ ਲੜਕਿਆਂ ਨੂੰ ਵਿਗਾੜ ਦਿੱਤਾ ਹੈ। ਸਪੱਸ਼ਟ ਹੈ ਕਿ ਇਸ ਟਵੀਟ ਦੇ ਜ਼ਰੀਏ ਸ਼ੋਭਾ ਨੇ ਇੰਡੀਅਨ ਮੇਲ ਕ੍ਰਿਕਟਰਾਂ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ।
ਸ਼ੋਭਾ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੁਝ ਲੋਕ ਉਨ੍ਹਾਂ ਦੇ ਇਸ ਕੁਮੈਂਟ ਤੋਂ ਨਾਰਾਜ਼ ਹਨ ਅਤੇ ਉਹ ਯੂਜ਼ਰਸ ਦੇ ਗੁੱਸੇ ਦਾ ਸ਼ਿਕਾਰ ਹੋ ਰਹੀ ਹੈ। ਲੋਕ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਕ੍ਰਿਕਟ ਪ੍ਰਸ਼ੰਸਕਾਂ ਨੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਉਹ ਸੋਚ-ਸਮਝਕੇ ਬੋਲੇ। ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਤੋਂ ਪੁੱਛਿਆ , ''ਕੀ ਮੈਡਮ ਅੱਜ ਫਿਰ ਨਸ਼ੇ 'ਚ ਹੋ ਕੇ ਲਿਖ ਰਹੇ ਹੋ।'' ਜਦਕਿ ਕਈਆਂ ਨੇ ਉਨ੍ਹਾਂ ਤੋਂ ਇਸ ਮਾਮਲੇ 'ਤੇ ਕੁਮੈਂਟ ਨਹੀਂ ਕਰਨ ਦੇ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਵਰਲਡ ਕੱਪ ਫਾਈਨਲ ਖੇਡਣ ਦੇ ਬਾਅਦ ਪਰਤਨ 'ਤੇ ਮਹਿਲਾ ਕ੍ਰਿਕਟਸ 'ਤੇ ਲਗਾਤਾਰ ਇਨਾਮਾਂ ਦੀ ਵਰਖਾ ਹੋ ਰਹੀ ਹੈ। ਇੱਥੋਂ ਤੱਕ ਦੀ ਮਹਿਲਾ ਕ੍ਰਿਕਟਰਾਂ ਦੀ ਬ੍ਰਾਂਡ ਵੈਲਿਊ ਵੀ ਕਾਫੀ ਵੱਧ ਗਈ ਹੈ। ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਉਨ੍ਹਾਂ ਨੂੰ ਵੀ ਮੇਲ ਕ੍ਰਿਕਟਰਸ ਦੀ ਤਰ੍ਹਾਂ ਕਾਫੀ ਜ਼ਿਆਦਾ ਵਿਗਿਆਪਨ ਮਿਲਣ ਲੱਗਣਗੇ।Oh Lord! Please protect our amazing women cricketers from crass commercialisation and greed that has ruined most of our Boys in Blue.
— Shobhaa De (@DeShobhaa) August 1, 2017