ਅਖਤਰ ਨੇ ਪਾਕਿਸਤਾਨ ਕਪਤਾਨ 'ਤੇ ਕੱਢਿਆ ਗੁੱਸਾ, ਕਿਹਾ- ਮੋਟਾ ਤੇ ਅਨਫਿਟ
06/01/2019 4:08:47 PM
ਲੰਦਨ : ਪਾਕਿਸਤਾਨ ਨੂੰ ਸ਼ੁੱਕਰਵਾਰ ਨੂੰ ਆਈ. ਸੀ. ਸੀ ਵਿਸ਼ਵ ਕੱਪ 2019 ਦੇ ਦੂਜੇ ਮੈਚ 'ਚ ਵੈਸਟਇੰਡੀਜ਼ ਦੇ ਹੱਥੋਂ 7 ਵਿਕਟ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦਾ ਵਨ-ਡੇ ਮੈਚਾਂ 'ਚ ਲਗਾਤਾਰ ਹਾਰ ਦਾ ਸਿਲਸਿਲਾ ਥਮਨ ਦਾ ਨਾਂ ਨਹੀਂ ਲੈ ਰਿਹਾ ਹੈ। ਪੂਰੀ ਦੁਨੀਆ 'ਚ ਪਾਕਿਸਤਾਨ ਦੇ ਖਿਡਾਰੀਆਂ ਦੀ ਆਲੋਚਨਾ ਹੋ ਰਹੀ ਹੈ। ਪੂਰਵ ਕ੍ਰਿਕਟਰ ਨੇ ਦੋ ਵਾਰ ਦੀ ਚੈਂਪੀਅਨ ਵੇਸਟਇੰਡੀਜ਼ ਦੇ ਖਿਲਾਫ ਹਾਰ ਤੋਂ ਬਾਅਦ ਪਾਕ ਟੀਮ ਨੂੰ ਫਟਕਾਰ ਲਗਾਈ ਹੈ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਕਪਤਾਨ ਸਰਫਰਾਜ ਅਹਿਮਦ ਦੇ ਖਿਲਾਫ ਭੜਾਸ ਕੱਢੀ ਹੈ ਤੇ ਉਂਨ੍ਹਾਂ ਨੂੰ ਮੋਟਾ ਤੇ ਅਨਫਿਟ ਕਰਾਰ ਦਿੱਤਾ।
ਰਾਵਲਪਿੰਡੀ ਐਕਸਪ੍ਰੈਸ ਨਾਂ ਨਾਲ ਮਸ਼ਹੂਰ ਅਖਤਰ ਨੇ ਕਿਹਾ, ਜਦ ਸਰਫਰਾਜ਼ ਅਹਿਮਦ ਟਾਸ ਲਈ ਆਏ ਤਾਂ ਉਨ੍ਹਾਂ ਦਾ ਢਿੱਡ ਬਾਹਰ ਲਟਕ ਰਿਹਾ ਸੀ ਤੇ ਉਨ੍ਹਾਂ ਦਾ ਚਿਹਰਾ ਵੀ ਮੋਟਾ ਲੱਗ ਰਿਹਾ ਸੀ। ਉਹ ਪਹਿਲੇ ਕਪਤਾਨ ਹਨ, ਜਿਨ੍ਹਾਂ ਨੂੰ ਮੈਂ ਅਨਫਿਟ ਪਾਇਆ ਹੈ। ਉਹ ਆਪਣੀ ਜਗ੍ਹਾ ਤੋਂ ਹਿੱਲ ਹੀ ਨਹੀਂ ਪਾ ਰਹੇ ਸਨ ਤੇ ਵਿਕੇਟਕੀਪਿੰਗ ਦੇ ਸਮੇਂ ਵੀ ਸੰਘਰਸ਼ ਕਰ ਰਹੇ ਸਨ।ਸ਼ੋਏਬ ਅਖਤਰ ਨੇ ਪਾਕਿਸਤਾਨ ਦੀ ਹਾਰ ਤੋਂ ਬਾਅਦ ਆਪਣੇ ਆਧਿਕਾਰਤ ਟਵਿਟਰ ਅਕਾਊਂਟ 'ਤੇ ਰਜ ਕੇ ਭੜਾਸ ਕੱਢੀ। ਅਖਤਰ ਨੇ ਟਵੀਟ ਦੀ ਸੀਰੀਜ਼ 'ਚ ਪਾਕਿਸਤਾਨ ਟੀਮ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਦਘਾਟਨ ਮੈਚ 'ਚ ਨਿਰਾਸ਼ਾਜਨਕ ਹਾਰ ਤੋਂ ਬਾਅਦ ਖਿਡਾਰੀਆਂ ਨੂੰ ਫੈਂਸ ਦੇ ਸਹਿਯੋਗ ਦੀ ਜ਼ਰੂਰਤ ਹੈ।
ਅਖਤਰ ਨੇ ਆਪਣੇ ਟਵੀਟ 'ਚ ਕਿਹਾ ਕਿ ਉਹ ਕੁਝ ਕਹਿਣ ਦੇ ਹੱਕ 'ਚ ਨਹੀਂ ਹਨ।
Speechless.
— Shoaib Akhtar (@shoaib100mph) May 31, 2019
Ok the match is over. Recollecting my thoughts and emotions.
— Shoaib Akhtar (@shoaib100mph) May 31, 2019
We have to back these boys, they are representing our nation. They need our support throughout the World Cup. #PAKvWI #CWC19
It's a disappointing performance of Team Pakistan, let's not
— Shoaib Akhtar (@shoaib100mph) May 31, 2019
disheart them more and back them uphttps://t.co/8cFvg7YqwK