ਮਾਣਹਾਨੀ ਕੇਸ ’ਚ ਅਖਤਰ ਦਾ ਪੀ. ਸੀ. ਬੀ. ’ਤੇ ਪਲਟਵਾਰ, ਕਿਹਾ ਮੁਆਫੀ ਮੰਗੇ ਰਿਜ਼ਵੀ

05/13/2020 4:25:29 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਕ੍ਰਿਕਟ ਬੋਰਡ ਦੇ ਕਾਨੂੰਨੀ ਸਲਾਹਕਾਰ ਤਫੱਜੁਲ ਰਿਜ਼ਵੀ ਵਲੋਂ ਭੇਜੇ ਗਏ ਮਾਣਹਾਨੀ ਨੋਟਿਸ ਦਾ ਜਵਾਬ ਦਿੰਦੇ ਹੋਏ ਇਸ ਨੂੰ ਕਾਨੂੰਨੀ ਰੂਪ ਨਾਲ ਗਲਤ ਕਰਾਰ ਦਿੱਤਾ। ਇਸ ਤੂਫਾਨੀ ਗੇਂਦਬਾਜ਼ ਨੇ ਰਿਜ਼ਵੀ ਨਾਲ ਸਾਰਵਜਨਕ ਤੌਰ ’ਤੇ ਅਪਮਾਨਤ ਕਰਨ, ਬਦਨਾਮ ਕਰਨ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਣ ਲਈ ਮੁਆਫੀ ਮੰਗਣ ਨੂੰ ਵੀ ਕਿਹਾ।

ਅਖਤਰ ਨੇ ਕਿਹਾ, ‘ਮੈਂ ਆਪਣੇ ਚੈਨਲ ’ਤੇ ਜੋ ਵੀ ਕੁਝ ਕਿਹਾ ਉਹ ਪਾਕਿਸਤਾਨ ਕ੍ਰਿਕਟ ਦੀ ਭਲਾਈ ਲਈ ਕਿਹਾ ਅਤੇ ਦੱਸਿਆ ਕਿ ਬੋਰਡ ਨੂੰ ਕਿਸ ਚੀਜ਼ਾਂ ’ਚ ਸੁਧਾਰ ਕਰਨ ਦੀ ਜ਼ਰੂਰਤ ਹੈ। ਰਿਜ਼ਵੀ ਦੇ ਬਾਰੇ ’ਚ ਮੈਂ ਉਨ੍ਹਾਂ ਦੇ ਨਾਲ ਨਿਜੀ ਗੱਲਬਾਤ ਦੇ ਆਧਾਰ ’ਤੇ ਆਪਣੀ ਰਾਏ ਰੱਖੀ ਸੀ। ਉਨ੍ਹਾਂ ਨੇ ਟਵੀਟ ਕੀਤਾ, ਪੀ. ਸੀ. ਬੀ. ਅਤੇ ਰਿਜ਼ਵੀ ਨੂੰ ਲੈ ਕੇ ਮੇਰੀ ਟਿੱਪਣੀ ਪੀ. ਸੀ. ਬੀ. ਦੀਆਂ ਕਮੀਆਂ ਅਤੇ ਉਸ ’ਚ ਸੁਧਾਰ ਦੀ ਉਮੀਦ ਨੂੰ ਲੈ ਕੇ ਸਾਰਵਜਨਕ ਹਿੱਤ ’ਚ ਦਿੱਤੀ ਗਈ ਰਾਏ ਸੀ। 

ਅਖਤਰ ਨੇ ਆਪਣੇ ਯੂਟਿਊਬ ਚੈਨਲ ’ਤੇ ਰਿਜ਼ਵੀ ਨੂੰ ਅਯੋਗ ਕਿਹਾ ਸੀ। ਇਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ’ਚ ਲੰਬੇ ਸਮੇਂ ਤੋਂ ਕਾਨੂੰਨੀ ਸਲਾਹਕਾਰ ਦਾ ਕੰਮ ਸੰਭਾਲ ਰਹੇ ਰਿਜਵੀ ਨੇ ਅਖਤਰ ਨੂੰ ਬੇਇੱਜ਼ਤੀ ਦਾ ਨੋਟਿਸ ਭੇਜਿਆ ਸੀ । ਅਖਤਰ ਨੇ ਉਮਰ ਅਕਮਲ ’ਤੇ ਤਿੰਨ ਸਾਲ ਦਾ ਰੋਕ ਲਗਾਉਣ ਦੀ ਵੀ ਆਲੋਚਨਾ ਕੀਤੀ ਸੀ। ਰਿਜਵੀ ਨੇ ਅਖਤਰ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ ਅਤੇ ਚੈਰਿਟੀ ਲਈ ਇਕ ਕਰੋੜ ਰੁਪਏ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਸੀ।

Davinder Singh

This news is Content Editor Davinder Singh