ਚੀਨ ’ਤੇ ਭੜਕੇ ਅਖਤਰ, ਕਿਹਾ- ਤੁਸੀਂ ਚਮਗਾਦੜ ਅਤੇ ਕੁੱਤੇ ਕਿਵੇਂ ਖਾ ਸਕਦੇ ਹੋ (ਵੀਡੀਓ)

03/14/2020 5:29:43 PM

ਸਪੋਰਟਸ ਡੈਸਕ— ਆਪਣੀ ਤੇਜ਼ ਗੇਂਦਬਾਜ਼ੀ ਨਾਲ ਕਈ ਧਾਕੜ ਬੱਲੇਬਾਜ਼ਾਂ ਨੂੰ ਬੋਲਡ ਕਰਕੇ ਪਵੇਲੀਅਨ ਦਾ ਰਸਤਾ ਦਿਖਾਉਣ ਵਾਲੇ ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖਤਰ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੇ ਲੋਕਾਂ ’ਤੇ ਜੰਮ ਕੇ ਭੜਾਸ ਕੱਢੀ ਅਤੇ ਕਿਹਾ ਕਿ ਉੱਥੋਂ ਦੇ ਲੋਕ ਕਿਵੇਂ ਚਮਗਾਦੜ, ਕੁੱਤੇ ਅਤੇ ਬਿੱਲੀਆਂ ਖਾ ਸਕਦੇ ਹਨ। ਦਰਅਸਲ, ਅਖਤਰ ਨੇ ਆਪਣੇ ਯੂ ਟਿਊਬ ਚੈਨਲ ’ਤੇ ਇਸ ਮਾਮਲੇ ਦੇ ਬੋਲਦੇ ਕਿਹਾ, ਮੇਰੇ ਗੁੱਸੇ ਦਾ ਸਭ ਤੋਂ ਵੱਡਾ ਕਾਰਨ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਹੈ, ਪਾਕਿਸਤਾਨ ’ਚ ਕ੍ਰਿਕਟ ਸਾਲਾਂ ਬਾਅਦ ਪਰਤਿਆ ਹੈ ਅਤੇ ਪਹਿਲੀ ਵਾਰ ਪੂਰਾ ਪੀ. ਐੱਸ. ਐੱਲ. ਸੀਜ਼ਨ ਪਾਕਿਸਤਾਨ ’ਚ ਖੇਡਿਆ ਜਾ ਰਿਹਾ ਹੈ ਅਤੇ ਇਹ ਵੀ ਹੁਣ ਖ਼ਤਰੇ ’ਚ ਹੈ। ਵਿਦੇਸ਼ੀ ਖਿਡਾਰੀ ਦੇਸ਼ ਛੱਡ ਕੇ ਜਾ ਰਹੇ ਹਨ ਅਤੇ ਮੈਚ ਖ਼ਾਲੀ ਸਟੇਡੀਅਮਾਂ ’ਚ ਖੇਡੇ ਜਾਣਗੇ।’’ ਅਖਤਰ ਨੇ ਚੀਨ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਖਾਣ ਦੀਆਂ ਆਦਤਾਂ ਦੀ ਵਜ੍ਹਾ ਨਾਲ ਦੁਨੀਆ ਭਰ ਦੇ ਲੋਕ ਖਤਰੇ ’ਚ ਹਨ।

PunjabKesariਅਖਤਰ ਨੇ ਅੱਗੇ ਕਿਹਾ, ‘‘ਉੱਪਰ ਵਾਲੇ ਨੇ ਜਦੋਂ ਖਾਣ ਦੀਆਂ ਇੰਨੀਆਂ ਸਾਰੀਆਂ ਚੀਜ਼ਾਂ ਬਣਾਈਆਂ ਹਨ ਤਾਂ ਫਿਰ ਤੁਹਾਨੂੰ ਕੀ ਜ਼ਰੂਰੀ ਹੈ ਕਿ ਅਜਿਹੀਆਂ ਅਜੀਬ ਚੀਜ਼ਾਂ ਖਾਣ ਦੀ। ਕਦੀ ਚਮਗਾਦੜ ਖਾ ਰਹੇ ਹਨ, ਕੁੱਤੇ ਖਾ ਰਹੇ ਹਨ ਤੇ ਕਦੀ ਬਿੱਲੀਆਂ ਖਾ ਰਹੇ ਹਨ। ਮੈਨੂੰ ਤਾਂ ਬਿਲਕੁਲ ਸਮਝ ਨਹੀਂ ਆਉਂਦਾ ਕਿ ਇੰਨਾ ਸਾਰੀਆਂ ਚੀਜ਼ਾਂ ਨੂੰ ਖਾਣ ਦੀ ਜ਼ਰੂਰਤ ਹੀ ਕੀ ਹੈ। ਸਾਰੀ ਦੁਨੀਆ ਖਤਰੇ ’ਚ ਪੈ ਗਈ ਹੈ, ਹਰ ਚੀਜ਼ ਖ਼ਰਾਬ ਹੋ ਗਈ ਹੈ। 50 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਟੂਰਿਜ਼ਮ ਇੰਡਸਟ੍ਰੀ ਨੂੰ।’’ 

PunjabKesariਅਖਤਰ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਇਕ ਦਹਾਕੇ ਤੋਂ ਲੰਬੇ ਕਰੀਅਰ ’ਚ 163 ਵਨ-ਡੇ ਖੇਡੇ ਜਿਸ ’ਚ ਉਨ੍ਹਾਂ ਨੇ 247 ਵਿਕਟਾਂ ਲਈਆਂ। ਜਦਕਿ ਟੈਸਟ ਦੀ ਗੱਲ ਕਰੀਏ ਤਾਂ ਅਖਤਰ ਨੇ ਸਿਰਫ 46 ਮੈਚ ਖੇਡੇ ਹਨ ਜਿਸ ’ਚ ਉਨ੍ਹਾਂ ਨੇ 178 ਵਿਕਟਾਂ ਲਈਆਂ। ਅਖਤਰ ਨੇ 15 ਟੀ-20 ਕੌਮਾਂਤਰੀ ਮੈਚ ਵੀ ਖੇਡੇ ਹਨ ਜਿਸ ’ਚ ਉਨ੍ਹਾਂ ਨੇ 19 ਵਿਕਟਾਂ ਝਟਕਾਈਆਂ। PunjabKesariਅਖਤਰ ਦੇ ਨਾਂ ਗਿਨੀਜ਼ ਬੁਕ ਆਫ਼ ਵਰਲਡ ਰਿਕਾਰਡ
ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਸ਼ੋਏਬ ਅਖਤਰ ਨੇ ਆਪਣੇ 13 ਸਾਲ ਲੰਬੇ ਕੌਮਾਂਤਰੀ ਕ੍ਰਿਕਟ ’ਚ ਕੁਲ 2 ਵਾਰ 160 ਤੋਂ ਜ਼ਿਆਦਾ ਦੀ ਸਪੀਡ ਨਾਲ ਗੇਂਦ ਸੁੱਟੀਆਂ। ਜ਼ਿਕਰਯੋਗ ਹੈ ਕਿ ਅਖਤਰ ਤੋਂ ਇਲਾਵਾ ਦੁਨੀਆ ਦਾ ਕੋਈ ਹੋਰ ਗੇਂਦਬਾਜ਼ ਇੰਨੀ ਸਪੀਡ ਨਾਲ ਗੇਂਦ ਨਹੀਂ ਕਰਾ ਸਕਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਖਤਰ ਦੇ ਨਾਂ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਵੀ ਹੈ। 

ਇਹ ਵੀ ਪੜ੍ਹੋ : ਰਿਪੋਰਟ : IPL ਹੋਇਆ ਰੱਦ ਤਾਂ 10 ਹਜ਼ਾਰ ਕਰੋੜ ਰੁਪਏ ਦਾ ਝਟਕਾ ਸਹੇਗੀ BCCI


Tarsem Singh

Content Editor

Related News