ਸ਼੍ਰੀਲੰਕਾ ਦੇ ਦਿੱਗਜ ਖਿਡਾਰੀਆਂ 'ਤੇ ਭੜਕੇ ਸ਼ੋਏਬ ਅਖਤਰ, ਕਹੀ ਇਹ ਵੱਡੀ ਗੱਲ

09/12/2019 2:33:24 PM

ਸਪੋਰਟਸ ਡੈਸਕ— ਸ਼੍ਰੀਲੰਕਾ ਦੇ ਕਰੀਬ ਇਕ ਦਰਜਨ ਖਿਡਾਰੀਆਂ ਨੇ ਪਾਕਿਸਤਾਨ ਦੌਰੇ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਸਾਲ 2009 ਦੇ ਅੱਤਵਾਦੀ ਹਮਲੇ ਤੋਂ ਸਹਮੇ ਸ਼੍ਰੀਲੰਕਾਈ ਖਿਡਾਰੀ ਨੇ ਸਤੰਬਰ ਅਤੇ ਅਕਤੂਬਰ 'ਚ ਪਾਕਿਸਤਾਨ 'ਚ ਹੋਣ ਵਾਲੀ ਤਿੰਨ-ਤਿੰਨ ਮੈਚਾਂ ਦੀ ਵਨ-ਡੇ ਅਤੇ ਟੀ20 ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਨ੍ਹਾਂ ਸ਼੍ਰੀਲੰਕਾਈ ਖਿਡਾਰੀਆਂ ਦੇ ਇਸ ਫੈਸਲੇ 'ਤੇ ਪਾਕਿਸਤਾਨ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਨਿਸ਼ਾਨਾ ਗੁੱਸਾ ਜ਼ਾਹਿਰ ਕੀਤਾ ਹੈ।

ਸ਼ੋਏਬ ਨੇ ਆਪਣੇ ਆਧਿਕਾਰਤ ਟਵਿਟਰ ਅਕਾਊਂਟ 'ਤੇ ਲਿੱਖਿਆ ਹੈ, 10 ਸ਼੍ਰੀਲੰਕਾਈ ਖਿਡਾਰੀਆਂ ਦੇ ਪਾਕਿਸਤਾਨ ਦੌਰੇ 'ਤੇ ਨਾ ਆਉਣ ਲਈ ਬਹੁਤ ਨਿਰਾਸ਼ ਹਾਂ। ਪਾਕਿਸਤਾਨ ਨੇ ਹਮੇਸ਼ਾ ਸ਼੍ਰੀਲੰਕਾ ਕ੍ਰਿਕਟ ਦੀ ਸਪੋਰਟ ਕੀਤੀ ਹੈ। ਹਾਲ ਹੀ 'ਚ ਜਦ ਸ਼੍ਰੀਲੰਕਾ 'ਚ ਈਸਟਰ ਹਮਲਾ ਹੋਇਆ ਸੀ ਤਾਂ ਅਸੀਂ ਆਪਣੀ ਅੰਡਰ 19 ਟੀਮ ਸਭ ਤੋਂ ਪਹਿਲਾਂ ਭੇਜੀ ਸੀ।

ਇਕ ਦੂਜੇ ਟਵੀਟ 'ਚ ਸ਼ੋਏਬ ਅਖਤਰ ਨੇ ਕਿਹਾ ਹੈ ਕਿ ਉਹ ਸ਼੍ਰੀਲੰਕਾ ਵਲੋਂ ਸਹਿਯੋਗ ਦੀ ਉਮੀਦ ਕਰਦੇ ਹਾਂ। ਸ਼ੋਏਬ ਅਖਤਰ ਨੇ ਕਿਹਾ, ਅਤੇ ਹਾਂ 1996 ਦੇ ਵਰਲਡ ਕੱਪ ਨੂੰ ਕੌਣ ਭੁੱਲ ਸਕਦਾ ਹੈ ਜਦੋਂ ਆਸਟਰੇਲੀਆ ਅਤੇ ਵੈਸਟਇੰਡੀਜ਼ ਨੇ ਸ਼੍ਰੀਲੰਕਾ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਪਾਕਿਸਤਾਨ ਨੇ ਭਾਰਤ ਦੇ ਨਾਲ ਇਕ ਫਰੈਂਡਲੀ ਮੈਚ ਖੇਡਣ ਲਈ ਇਕ ਸਾਂਝੀ ਟੀਮ ਕੋਲੰਬੋ ਭੇਜੀ ਸੀ। ਇਸ ਲਈ ਅਸੀਂ ਸ਼੍ਰੀਲੰਕਾ ਤੋਂ ਲੈਣ-ਦੇਣ ਦੀ ਉਂਮੀਦ ਰੱਖਦੇ ਹਾਂ। ਬੋਰਡ ਉਨ੍ਹਾਂ ਦਾ ਸਹਿਯੋਗ ਕਰ ਰਿਹਾ ਹੈ ਤਾਂ ਖਿਡਾਰੀਆਂ ਨੂੰ ਵੀ ਕਰਨਾ ਚਾਹੀਦਾ ਹੈ।


Related News