ਸਚਿਨ ਨਾਲ ਸਬੰਧਤ ਕਿੱਸੇ ਨੂੰ ਯਾਦ ਕਰਕੇ ਬੋਲੇ ਅਖ਼ਤਰ, ਮੈਨੂੰ ਡਰ ਸੀ ਕਿ ਕਦੀ ਭਾਰਤੀ ਵੀਜ਼ਾ ਨਹੀਂ ਮਿਲੇਗਾ

08/11/2021 5:26:35 PM

ਸਪੋਰਟਸ ਡੈਸਕ— ਭਾਰਤ ਤੇ ਪਾਕਿਸਤਾਨ ਦਰਮਿਆਨ ਲੰਬੇ ਸਮੇਂ ਤੋਂ ਕ੍ਰਿਕਟ ਦੀ ਕੋਈ ਦੋ ਪੱਖੀ ਸੀਰੀਜ਼ ਨਹੀਂ ਖੇਡੀ ਗਈ ਹੈ। ਪਿਛਲੀ ਵਾਰ ਪਾਕਿਸਤਾਨ ਨੇ ਭਾਰਤ ਦਾ ਦੌਰਾ 2007 ’ਚ ਕੀਤਾ ਸੀ ਤੇ 5 ਵਨ-ਡੇ ਤੇ ਤਿੰਨ ਟੈਸਟ ਮੈਚ ਖੇਡੇ ਸਨ। ਉਸੇ ਦੌਰੇ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਸਚਿਨ ਤੇਂਦੁਲਕਰ ਦੇ ਨਾਲ ਪ੍ਰੈਂਕ ਕੀਤਾ ਸੀ ਜਿਸ ਦਾ ਉਨ੍ਹਾਂ ਨੇ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਇਸ ਤੋਂ ਬਾਅਦ ਬਹੁਤ ਡਰ ਗਏ ਸਨ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਾਕੀ ਖਿਡਾਰੀਆਂ ਨੂੰ SGPC ਨੇ ਸੌਂਪਿਆ 1 ਕਰੋੜ ਰੁਪਏ ਦਾ ਚੈੱਕ

ਉਸ ਦੌਰੇ ’ਚ ਇਕ ਐਵਾਰਡ ਫੰਕਸ਼ਨ ਦੇ ਦੌਰਾਨ ਅਖ਼ਤਰ ਨੇ ਤੇਂਦੁਲਕਰ ਨਾਲ ਕੁਝ ਮਸਤੀ ਕਰਨ ਦੀ ਸੋਚੀ ਪਰ ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਉਨ੍ਹਾਂ ਨੂੰ ਲੱਗਾ ਕਿ ਹੁਣ ਤੋਂ ਉਨ੍ਹਾਂ ਨੂੰ ਕਦੀ ਵੀ ਵੀਜ਼ਾ ਨਹੀਂ ਮਿਲੇਗਾ। ਘਟਨਾ ’ਤੇ ਵਾਪਸ ਵਿਚਾਰ ਕਰਦੇ ਹੋਏ ਅਖ਼ਤਰ ਨੇ ਉਸ ਘਟਨਾ ਨਾਲ ਸਬੰਧਤ ਕੁਝ ਗੱਲਾਂ ਕਹੀਆਂ।

ਉਨ੍ਹਾਂ ਕਿਹਾ, ‘‘ਪਾਕਿਸਤਾਨ ਦੇ ਬਾਅਦ ਜੇਕਰ ਕੋਈ ਇਕ ਦੇਸ਼ ਹੈ ਜਿੱਥੋਂ ਮੈਨੂੰ ਬਹੁਤ ਪਿਆਰ ਮਿਲਿਆ ਹੈ ਤਾਂ ਉਹ ਭਾਰਤ ਹੈ। ਮੇਰੀ ਭਾਰਤ ਯਾਤਰਾ ਨਾਲ ਕਈ ਯਾਦਾਂ ਜੁੜੀਆਂ ਹਨ। 2007 ਦੇ ਦੌਰੇ ਦੇ ਦੌਰਾਨ ਇਕ ਇਨਾਮ ਵੰਡ ਸਮਾਗਮ ਸੀ। ਸਮਾਗਮ ਦੇ ਬਾਅਦ ਇਕ ਮੁਲਾਕਾਤ ਸੀ। ਹਮੇਸ਼ਾ ਦੀ ਤਰ੍ਹਾਂ ਮੈਂ ਕੁਝ ਅਲਗ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਸਚਿਨ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਸਿਰਫ਼ ਮਜ਼ੇ ਲਈ।
ਇਹ ਵੀ ਪੜ੍ਹੋ : IND vs ENG : ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਦੂਜੇ ਟੈਸਟ ਮੈਚ ’ਚ ਇਸ ਸਟਾਰ ਕ੍ਰਿਕਟਰ ਦਾ ਖੇਡਣਾ ਸ਼ੱਕੀ

ਮੈਂ ਉਨ੍ਹਾਂ ਨੂੰ ਚੁੱਕਣ ’ਚ ਕਾਮਯਾਬ ਰਿਹਾ ਪਰ ਫਿਰ ਉਹ ਮੇਰੇ ਹੱਥੋਂ ਫ਼ਿਸਲ ਗਏ। ਤੇਂਦੁਲਕਰ ਹੇਠਾਂ ਡਿੱਗੇ, ਪਰ ਬੁਰੀ ਤਰ੍ਹਾਂ ਨਹੀਂ ਪਰ ਮੈਂ ਮਨ ਹੀ ਮਨ ’ਚ ਸੋਚਿਆ ਕਿ ‘ਮੈਂ ਮਰ ਚੁੱਕਾ ਹਾਂ।’’ ਮੈਨੂੰ ਡਰ ਸੀ ਕਿ ਸਚਿਨ ਤੇਂਦੁਲਕਰ ਅਨਫਿੱਟ ਜਾਂ ਸੱਟ ਦਾ ਸ਼ਿਕਾਰ ਹੋ ਗਏ ਤਾਂ ਮੈਨੂੰ ਕਦੀ ਵੀ ਭਾਰਤੀ ਵੀਜ਼ਾ ਨਹੀਂ ਮਿਲੇਗਾ। ਭਾਰਤੀ ਮੈਨੂੰ ਕਦੀ ਵੀ ਦੇਸ਼ ਵਾਪਸ ਨਹੀਂ ਆਉਣ ਦੇਣਗੇ ਜਾਂ ਮੈਨੂੰ ਜ਼ਿੰਦਾ ਸਾੜ ਦੇਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 

Tarsem Singh

This news is Content Editor Tarsem Singh