ਸ਼ੋਏਬ ਅਖਤਰ ਦਾ ਬਿਆਨ- ਪਾਕਿ ਨਾਲ ਕੰਮ ਕਰਨ ਲਈ ਮਰਿਆ ਜਾ ਰਿਹੈ ਭਾਰਤ, ਨਹੀਂ ਚਾਹੁੰਦਾ ਜੰਗ

03/17/2020 1:48:50 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖਤਰ ਨੇ ਕਿਹਾ ਕਿ ਭਾਰਤ ਉਨ੍ਹਾਂ ਨੂੰ ਕਦੀ ਬੁਰਾ ਨਹੀਂ ਲੱਗਾ ਅਤੇ ਨਾ ਹੀ ਉਹ ਪਾਕਿਸਤਾਨ ਨਾਲ ਜੰਗ ਕਰਨਾ ਚਾਹੁੰਦਾ ਹੈ। ਅਖਤਰ ਨੇ ਕਿਹਾ ਕਿ ਭਾਰਤ ਤਾਂ ਪਾਕਿਸਤਾਨ ਨਾਲ ਕੰਮ ਕਰਨ ਨੂੰ ਮਰਿਆ ਜਾ ਰਿਹਾ ਹੈ। ਅਖਤਰ ਨੇ ਇਕ ਟੀਵੀ ਸ਼ੋਅ ’ਚ ਕਿਹਾ, ‘‘ਭਾਰਤ ਬਹੁਤ ਹੀ ਬਿਹਤਰੀਨ ਜਗ੍ਹਾ ਹੈ ਅਤੇ ਉੱਥੋਂ ਦੇ ਲੋਕ ਵੀ ਬਹੁਤ ਚੰਗੇ ਹਨ।’’

ਸ਼ੋਏਬ ਅਖਤਰ ਨੇ ਕਿਹਾ, ‘‘ਮੈਨੂੰ ਤਾਂ ਕਦੀ ਨਹੀਂ ਲੱਗਾ ਕਿ ਉਨ੍ਹਾਂ ਨੂੰ ਪਾਕਿਸਤਾਨ ਨਾਲ ਕੋਈ ਦੁਸ਼ਮਨੀ ਹੈ ਜਾਂ ਕਿਸੇ ਤਰ੍ਹਾਂ ਦੀ ਜੰਗ ਚਾਹੁੰਦੇ ਹਨ। ਪਰ ਜਦੋਂ ਵੀ ਮੈਂ ਉਨ੍ਹਾਂ ਦੇ ਟੀਵੀ ਪ੍ਰੋਗਰਾਮ ਨੂੰ ਦੇਖਦਾ ਹਾਂ ਤਾਂ ਅਜਿਹਾ ਲਗਦਾ ਹੈ ਕਿ ਮੰਨੋ ਕਲ ਹੀ ਜੰਗ ਹੋਣ ਵਾਲੀ ਹੈੈ।’’ ਅਖਤਰ ਨੇ ਕਿਹਾ ਕਿ, ‘‘ਮੈਂ ਭਾਰਤ ਦੇ ਕਾਫੀ ਸਥਾਨਾਂ ’ਤੇ ਗਿਆ ਹਾਂ ਅਤੇ ਉਸ ਦੇਸ਼ ਨੂੰ ਬਹੁਤ ਹੀ ਪਾਸ ਨਾਲ ਦੇਖਿਆ ਹੈ। ਅੱਜ ਮੈਂ ਇਹ ਕਹਿ ਸਕਦਾ ਹਾਂ ਕਿ ਭਾਰਤ ਪਾਕਿਸਤਾਨ ਨਾਲ ਕੰਮ ਕਰਨ ਲਈ ਮਰਿਆ ਜਾ ਰਿਹਾ ਹੈ। ਕੋਰੋਨਾਵਾਇਰਸ ਦੇ ਮੁੱਦੇ ’ਤੇ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਭਾਰਤ ਇਸ ਘਾਟੇ ਨੂੰ ਆਉਣ ਨਹੀਂ ਦੇਵੇਗਾ। ਮੈਂ ਉਮੀਦ ਕਰਦਾ ਹਾਂ ਕਿ ਉਹ ਬਿਹਤਰ ਕਰਨ, ਪਰ ਜੋ ਕੁਝ ਵੀ ਇਸ ਸਮੇਂ ਹੋ ਰਿਹਾ ਹੈ ਤਾਂ ਉਹ ਬਹੁਤ ਹੀ ਮੰਦਭਾਗਾ ਹੈ।’’

ਸ਼ੋਏਬ ਅਖਤਰ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੇ ਲੋਕਾਂ ’ਤੇ ਜੰਮ ਕੇ ਭੜਾਸ ਕੱਢੀ ਅਤੇ ਕਿਹਾ ਕਿ ਉੱਥੋਂ ਦੇ ਲੋਕ ਕਿਵੇਂ ਚਮਗਾਦੜ, ਕੁੱਤੇ ਅਤੇ ਬਿੱਲੀਆਂ ਖਾ ਸਕਦੇ ਹਨ। ਦਰਅਸਲ, ਅਖਤਰ ਨੇ ਆਪਣੇ ਯੂ ਟਿਊਬ ਚੈਨਲ ’ਤੇ ਇਸ ਮਾਮਲੇ ਦੇ ਬੋਲਦੇ ਕਿਹਾ, ਮੇਰੇ ਗੁੱਸੇ ਦਾ ਸਭ ਤੋਂ ਵੱਡਾ ਕਾਰਨ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਹੈ, ਪਾਕਿਸਤਾਨ ’ਚ ਕ੍ਰਿਕਟ ਸਾਲਾਂ ਬਾਅਦ ਪਰਤਿਆ ਹੈ ਅਤੇ ਪਹਿਲੀ ਵਾਰ ਪੂਰਾ ਪੀ. ਐੱਸ. ਐੱਲ. ਸੀਜ਼ਨ ਪਾਕਿਸਤਾਨ ’ਚ ਖੇਡਿਆ ਜਾ ਰਿਹਾ ਹੈ ਅਤੇ ਇਹ ਵੀ ਹੁਣ ਖ਼ਤਰੇ ’ਚ ਹੈ। ਵਿਦੇਸ਼ੀ ਖਿਡਾਰੀ ਦੇਸ਼ ਛੱਡ ਕੇ ਜਾ ਰਹੇ ਹਨ ਅਤੇ ਮੈਚ ਖ਼ਾਲੀ ਸਟੇਡੀਅਮਾਂ ’ਚ ਖੇਡੇ ਜਾਣਗੇ।’’ ਅਖਤਰ ਨੇ ਚੀਨ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਖਾਣ ਦੀਆਂ ਆਦਤਾਂ ਦੀ ਵਜ੍ਹਾ ਨਾਲ ਦੁਨੀਆ ਭਰ ਦੇ ਲੋਕ ਖਤਰੇ ’ਚ ਹਨ।

ਅਖਤਰ ਨੇ ਅੱਗੇ ਕਿਹਾ, ‘‘ਉੱਪਰ ਵਾਲੇ ਨੇ ਜਦੋਂ ਖਾਣ ਦੀਆਂ ਇੰਨੀਆਂ ਸਾਰੀਆਂ ਚੀਜ਼ਾਂ ਬਣਾਈਆਂ ਹਨ ਤਾਂ ਫਿਰ ਤੁਹਾਨੂੰ ਕੀ ਜ਼ਰੂਰੀ ਹੈ ਕਿ ਅਜਿਹੀਆਂ ਅਜੀਬ ਚੀਜ਼ਾਂ ਖਾਣ ਦੀ। ਕਦੀ ਚਮਗਾਦੜ ਖਾ ਰਹੇ ਹਨ, ਕੁੱਤੇ ਖਾ ਰਹੇ ਹਨ ਤੇ ਕਦੀ ਬਿੱਲੀਆਂ ਖਾ ਰਹੇ ਹਨ। ਮੈਨੂੰ ਤਾਂ ਬਿਲਕੁਲ ਸਮਝ ਨਹੀਂ ਆਉਂਦਾ ਕਿ ਇੰਨਾ ਸਾਰੀਆਂ ਚੀਜ਼ਾਂ ਨੂੰ ਖਾਣ ਦੀ ਜ਼ਰੂਰਤ ਹੀ ਕੀ ਹੈ। ਸਾਰੀ ਦੁਨੀਆ ਖਤਰੇ ’ਚ ਪੈ ਗਈ ਹੈ, ਹਰ ਚੀਜ਼ ਖ਼ਰਾਬ ਹੋ ਗਈ ਹੈ। 50 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਟੂਰਿਜ਼ਮ ਇੰਡਸਟ੍ਰੀ ਨੂੰ।’’ 


Tarsem Singh

Content Editor

Related News