ਸ਼ਿਵਪਾਲ ਨੇ ਜੈਵਲਿਨ ਥ੍ਰੋਅ 'ਚ ਜਿੱਤਿਆ ਸੋਨ, ਗੁਰਪ੍ਰੀਤ ਸਿੰਘ ਦਾ ਕਾਂਸੀ 'ਤੇ ਨਿਸ਼ਾਨਾ

10/24/2019 4:39:07 PM

ਸਪੋਰਟਸ ਡੈਸਕ— ਭਾਰਤ ਦੇ ਜੈਵਲਿਨ ਥ੍ਰੋ ਐਥਲੀਟ ਸ਼ਿਵਪਾਲ ਸਿੰਘ ਨੇ ਵੀਰਵਾਰ ਨੂੰ ਇੱਥੇ ਜਾਰੀ ਸੱਤਵੇਂ ਸੀ. ਆਈ. ਐੱਸ. ਐੱਮ ਮਿਲਟਰੀ ਵਰਲਡ ਗੇਮਜ਼ 'ਚ ਸੋਨ ਤਮਗਾ ਆਪਣੇ ਨਾਂ ਕੀਤਾ ਜਦ ਕਿ ਇਕ ਹੋਰ ਭਾਰਤੀ ਗੁਰਪ੍ਰੀਤ ਸਿੰਘ ਨੇ ਸ਼ੂਟਿੰਗ 'ਚ ਕਾਂਸੀ ਜਿੱਤਿਆ। ਸ਼ਿਵਪਾਲ ਭਾਰਤੀ ਹਵਾਈ ਫੌਜ 'ਚ ਨੌਕਰੀ ਕਰਨ ਵਾਲੇ ਸ਼ਿਵਪਾਲ ਨੇ 83.33 ਮੀਟਰ ਦੀ ਦੂਰੀ ਨਾਲ ਪਹਿਲਾ ਸਥਾਨ ਹਾਸਲ ਕੀਤਾ। 24 ਸਾਲ ਦੇ ਸ਼ਿਵਪਾਲ ਨੇ ਇਸ ਸਾਲ ਦੋਹਾ 'ਚ ਆਯੋਜਿਤ ਏਸ਼ੀਆਈ ਐਥਲੇਟਿਕਸ ਚੈਂਪੀਅਨਸ਼ਿਪ 'ਚ 86.26 ਮੀਟਰ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ।

ਇਸ ਦੇ ਨਾਲ ਹੀ ਭਾਰਤੀ ਫੌਜ 'ਚ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ  ਨੇ 25 ਮੀਟਰ ਸੈਂਟਰ ਫਾਇਰ ਪਿਸਟਲ ਈਵੈਂਟ 'ਚ 585 ਸਕੋਰ ਦੇ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ। 31 ਸਾਲ ਦੇ ਦੇ ਗੁਰਪ੍ਰੀਤ ਅਮ੍ਰਿਤਸਰ ਤੋਂ ਹਨ। ਗੁਰਪ੍ਰੀਤ 2010 'ਚ ਭਾਰਤ 'ਚ ਆਯੋਜਿਤ ਰਾਸ਼ਟਰਮੰਡਲ ਖੇਡਾਂ 'ਚ ਦੋ ਸੋਨ ਤਮਗੇ ਜਿੱਤ ਚੁੱਕੇ ਹਨ।

ਪੈਰਾ ਐਥਲੀਟ ਆਨੰਦਨ ਗੁਣਸ਼ੇਖਰਨ ਨੇ ਈਵੈਂਟ ਦਾ ਤੀਜਾ ਸੋਨ ਆਪਣੇ ਨਾਂ ਕੀਤਾ ਪੁਰਸ਼ਾਂ ਦੀ 100 ਮੀ ਅਤੇ 400 ਮੀਟਰ ਆਈ. ਟੀ. 1 ਈਵੈਂਟ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਗੁਣਸ਼ੇਖਰਨ ਨੇ 24.31 ਸੈਕਿੰਡ ਦੇ ਸਮੇਂ ਨਾਲ 200 ਮੀਟਰ ਆਈ. ਟੀ. 1 ਈਵੈਂਟ 'ਚ ਸੋਨ ਤਮਗਾ ਹਾਸਲ ਕੀਤਾ। ਕੋਲੰਬੀਆ ਦੇ ਫਜਾਰਡੋ ਪਾਰਡੋ ਨੇ ਚਾਂਦੀ ਅਤੇ ਪੇਰੂ  ਦੇ ਕਾਸਾ ਜੋਸ ਨੇ ਕਾਂਸੀ ਤਮਗਾ ਜਿੱਤਿਆ।