ਸ਼ਿਵ ਥਾਪਾ, ਕਵਿੰਦਰ ਨੇ ਦਿਵਾਈ ਇੰਡੀਅਨ ਟਾਈਗਰਸ ਨੂੰ ਬੜ੍ਹਤ

04/22/2018 10:51:34 AM

ਰੋਹਤਕ (ਬਿਊਰੋ)— ਇੰਡੀਅਨ ਟਾਈਗਰਸ ਦੇ ਸ਼ਿਵ ਥਾਪਾ ਨੇ ਵਿਸ਼ਵ ਮੁੱਕੇਬਾਜ਼ੀ ਸੀਰੀਜ਼ (ਡਬਲਿਊ.ਐੱਸ.ਬੀ.) 'ਚ ਅੱਜ ਇੱਥੇ ਰੂਸ ਦੀ ਪੈਟ੍ਰੀਅਟ ਬਾਕਸਿੰਗ ਟੀਮ 'ਚ ਸ਼ਾਮਲ ਐਕਸੇਰੋਵ ਦੇ ਖਿਲਾਫ 2-1 ਦੀ ਜਿੱਤ ਦੇ ਨਾਲ ਰਿੰਗ 'ਤੇ ਸ਼ਾਨਦਾਰ ਵਾਪਸੀ ਕੀਤੀ। 

ਇਸ ਤੋਂ ਪਹਿਲਾਂ ਕਵਿੰਦਰ ਬਿਸ਼ਟ ਨੇ ਸ਼ੁਰੂਆਤੀ ਮੁਕਾਬਲਾ ਜਿੱਤਿਆ ਜਿਸ ਨਾਲ ਭਾਰਤ ਪੈਟ੍ਰੀਅਟ ਦੇ ਖਿਲਾਫ 2-0 ਦੀ ਬੜ੍ਹਤ ਹਾਸਲ ਕਰਨ 'ਚ ਸਫਲ ਰਿਹਾ। ਦੋਹਾਂ ਮੁਕਾਬਲੇਬਾਜ਼ਾਂ ਨੇ ਪਹਿਲੇ ਰਾਊਂਡ 'ਚ ਇਕ ਦੂਜੇ ਨੂੰ ਪਰਖਿਆ ਪਰ ਦੂਜੇ ਰਾਊਂਡ 'ਚ ਉਨ੍ਹਾਂ ਨੇ ਤੇਜ਼ੀ ਦਿਖਾਈ। ਥਾਪਾ ਨੇ ਆਪਣੀ ਤੇਜ਼ੀ ਅਤੇ ਫੁਰਤੀ ਨਾਲ ਵਿਰੋਧੀ ਮੁਕਾਬਲੇਬਾਜ਼ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਤੋਂ ਪਹਿਲਾਂ ਕਵਿੰਦਰ ਨੇ ਡਬਲਿਊ.ਐੱਸ.ਬੀ. 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ 52 ਕਿਲੋਗ੍ਰਾਮ 'ਚ ਰਾਸੁਲ ਸਾਲੀਵ ਨੂੰ ਹਰਾਇਆ।