ਸ਼ੀਰਾਜ ਤੇ ਗਨੀਮਤ ਸਕੀਟ ’ਚ ਚੋਟੀ ਦੇ ਭਾਰਤੀ ਰਹੇ

02/12/2024 1:14:07 PM

ਨਵੀਂ ਦਿੱਲੀ, (ਭਾਸ਼ਾ)– ਸ਼ੀਰਾਜ ਸ਼ੇਖ ਤੇ ਗਨੀਮਤ ਸੇਖੋਂ ਐਤਵਾਰ ਨੂੰ ਮੋਰੱਕੋ ਦੇ ਰਬਾਤ ਵਿਚ ਸ਼ਾਟਗਨ ਲਈ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਕ੍ਰਮਵਾਰ ਪੁਰਸ਼ ਤੇ ਮਹਿਲਾ ਸਕੀਟ ਵਰਗ ਵਿਚ ਚੋਟੀ ’ਤੇ ਭਾਰਤੀ ਰਹੇ। ਸ਼ੀਰਾਜ ਨੇ ਦੋ ਦਿਨਾਂ ਵਿਚ 24-24 ਦੇ ਪੰਜ ਰਾਊਂਡਾਂ ਵਿਚੋਂ 125 ਨਿਸ਼ਾਨਿਆਂ ਵਿਚੋਂ 120 ਅੰਕ ਹਾਸਲ ਕੀਤੇ। ਉਹ 11ਵੇਂ ਸਥਾਨ ’ਤੇ ਰਿਹਾ ਜਦਕਿ ਛੇਵਾਂ ਤੇ ਆਖਰੀ ਕੁਆਲੀਫਾਇੰਗ ਸਥਾਨ 121 ਅੰਕਾਂ ’ਤੇ ਸੀ। ਅਭੈ ਸਿੰਘ ਸੇਖੋਂ (116) ਤੇ ਮੁਨੇਕ ਬਾਤੁਲਾ (109) ਹੇਠਲੇ ਸਥਾਨਾਂ ’ਤੇ ਰਹੇ। ਮਹਿਲਾਵਾਂ ਦੀ ਸਕੀਟ ਪ੍ਰਤੀਯੋਗਿਤਾ ਵਿਚ ਗਨੀਮਤ 114 ਅੰਕਾਂ ਨਾਲ 12ਵੇਂ ਸਥਾਨ ’ਤੇ ਰਹੀ ਜਦਿਕ ਆਖਰੀ ਕੁਆਲੀਫਿਕੇਸ਼ਨ ਸਥਾਨ 117 ਅੰਕਾਂ ’ਤੇ ਸੀ।

Tarsem Singh

This news is Content Editor Tarsem Singh