ਜਾਪਾਨ ਦੇ ਪ੍ਰਧਾਨਮੰਤਰੀ ਆਬੇ ਨੇ ਕਿਹਾ- ਤੈਅ ਸਮੇਂ ’ਤੇ ਹੋਵੇਗਾ ਓਲੰਪਿਕ ਦਾ ਆਯੋਜਨ

03/15/2020 11:47:10 AM

ਟੋਕੀਓ— ਕੋਰੋਨਾ ਵਾਇਰਸ ਕਾਰਨ ਟੋਕੀਓ ਓਲੰਪਿਕ ਖੇਡਾਂ ਦੇ ਪ੍ਰੋਗਰਾਮ ’ਚ ਬਦਲਾਅ ਦੇ ਦਬਾਅ ਦੇ ਬਾਵਜੂਦ ਜਾਪਾਨ ਦੇ ਪ੍ਰਧਾਨਮੰਤਰੀ ਸ਼ਿੰਜ਼ੋ ਆਬੇ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਦਾ ਆਯੋਜਨ ਯੋਜਨਾ ਦੇ ਮੁਤਾਬਕ ਹੀ ਹੋਵੇਗਾ। ਦੁਨੀਆ ਭਰ ’ਚ 1,40,000 ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੇ ਹਨ ਅਤੇ ਇਸ ਨਾਲ 5,400 ਲੋਕਾਂ ਦੀ ਮੌਤ ਹੋ ਗਈ ਹੈ।

ਆਬੇ ਨੇ ਕਿਹਾ ਕਿ ਇਸ ਵਾਇਰਸ ਕਾਰਨ ਹੰਗਾਮੀ ਸਥਿਤੀ ਦਾ ਐਲਾਨ ਕਰਨ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਹੈ ਅਤੇ ਉਨ੍ਹਾਂ ਕਿਹਾ ਕਿ ਜਾਪਾਨ ਯੋਜਨਾ ਦੇ ਮੁਤਾਬਕ ਹੀ ਜੁਲਾਈ ’ਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋ ਦਿਨ ਪਹਿਲਾਂ ਸੁਝਾਅ ਦਿੱਤਾ ਸੀ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੇ ਮਾਮਲੇ ਵਧਣ ਨੂੰ ਦੇਖਦੇ ਹੋਏ ਇਨ੍ਹਾਂ ਖੇਡਾਂ ਨੂੰ ਇਕ ਸਾਲ ਲਈ ਮੁਲਤਵੀ ਕਰ ਦੇਣਾ ਚਾਹੀਦਾ ਹੈ।

ਆਬੇ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਅਸੀਂ ਸਬੰਧਤ ਅਧਿਕਾਰੀਆਂ ਦੇ ਨਾਲ ਗੱਲਬਾਤ ਦੇ ਬਾਅਦ ਹੀ ਜਵਾਬ ਦੇਵਾਂਗੇ ਜਿਸ ’ਚ ਕੌਮਾਂਤਰੀ ਓਲੰਪਿਕ ਕਮੇਟੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਇਨਫੈਕਸ਼ਨ ’ਤੇ ਕਾਬੂ ਪਾ ਕੇ ਬਿਨਾ ਕਿਸੇ ਪਰੇਸ਼ਾਨੀ ਦੇ ਓਲੰਪਿਕ ਦਾ ਆਯੋਜਨ ਕਰਨਾ ਚਾਹੁੰਦੇ ਹਾਂ।

ਆਯੋਜਕਾਂ, ਜਾਪਾਨ ਸਰਕਾਰ ਦੇ ਅਧਿਕਾਰੀਆਂ ਅਤੇ ਆਈ. ਓ. ਸੀ. ਨੇ ਕਿਹਾ ਕਿ ਤਿਆਰੀਆਂ ਸਹੀ ਚਲ ਰਹੀਆਂ ਹਨ ਅਤੇ ਇਨ੍ਹਾਂ ਨੂੰ ਮੁਲਤਵੀ ਜਾਂ ਰੱਦ ਨਹੀਂ ਕੀਤਾ ਜਾਵੇਗਾ। ਟਰੰਪ ਦੇ ਸੁਝਾਅ ਦੇ ਬਾਅਦ ਸ਼ੁੱਕਰਵਾਰ ਨੂੰ ਆਬੇ ਨੇ ਉਨ੍ਹਾਂ ਨਾਲ ਫ਼ੋਨ ’ਤੇ ਗੱਲ ਕੀਤੀ ਪਰ ਇਸ ’ਚ ਉਨ੍ਹਾਂ ਨੇ ਇਸ ਨੂੰ ਮੁਲਤਵੀ ਕਰਨ ’ਤੇ ਕੋਈ ਚਰਚਾ ਨਹੀਂ ਕੀਤੀ। ਜਾਪਾਨ ’ਚ 700 ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੇ ਹਨ ਅਤੇ 21 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਬਿਰੇਂਦਰ ਲਾਕੜਾ ਨੇ ਦੱਸਿਆ ਜਿੱਤ ਦਾ ਇਹ ਮੂਲ ਮੰਤਰ

Tarsem Singh

This news is Content Editor Tarsem Singh