ਸ਼ਿਲਾਂਗ ਲਾਜੋਂਗ ਨੇ ਏਜਲ ਐੱਫ.ਸੀ. ਨੂੰ 2-1 ਨਾਲ ਹਰਾਇਆ

02/20/2018 4:04:31 PM

ਸ਼ਿਲਾਂਗ, (ਬਿਊਰੋ)— ਸ਼ਿਲਾਂਗ ਲਾਜੋਂਗ ਨੇ ਆਈ. ਲੀਗ ਫੁੱਟਬਾਲ ਟੂਰਨਾਮੈਂਟ ਵਿੱਚ ਅੱਜ ਇੱਥੇ ਸਾਬਕਾ ਚੈਂਪੀਅਨ ਏਜਲ ਐੱਫ.ਸੀ. ਨੂੰ 2-1 ਨਾਲ ਹਰਾਇਆ । ਇਸ ਹਾਰ ਦੇ ਨਾਲ ਏਜਲ ਐੱਫ.ਸੀ. ਉੱਤੇ ਰੈਲੀਗੇਸ਼ਨ ਦਾ ਖ਼ਤਰਾ ਵੱਧ ਗਿਆ ਹੈ । 

ਮੇਜ਼ਬਾਨ ਟੀਮ ਲਈ ਅਬਦੋਲਾਏ ਕੋਫੀ ਨੇ 58ਵੇਂ ਜਦੋਂ ਕਿ ਸਾਈਹੋ ਜਾਗਨੇ ਨੇ 73ਵੇਂ ਮਿੰਟ ਵਿੱਚ ਗੋਲ ਦਾਗੇ । ਏਜਲ ਐੱਫ.ਸੀ ਵਲੋਂ ਇੱਕਮਾਤਰ ਗੋਲ ਮੈਚ ਦੇ ਅੰਤਮ ਪਲਾਂ (90 ਪਲਸ ਛੇ ਮਿੰਟ) 'ਚ ਕੀਤਾ ਗਿਆ। ਇਹ ਲਯੋਂਸ ਡੋਡੋਜ ਜਿਕਾਹੀ ਨੇ ਕੀਤਾ । ਇਸ ਜਿੱਤ ਨਾਲ ਸ਼ਿਲਾਂਗ ਲਾਜੋਂਗ ਦੇ 17 ਮੈਚਾਂ ਵਿੱਚ 21 ਅੰਕ ਹੋ ਗਏ ਹਨ ।