ਰਾਹੁਲ ਦੀ ਚੀਤੇ ਦੀ ਰਫਤਾਰ ਵਾਲੀ ਸਟੰਪਿੰਗ ਦੇਖ ਫਿੱਟ ਹੋਏ ਪੰਤ, ਬੋਲੇ- ਮੈਂ ਠੀਕ ਹਾਂ (Video)

01/18/2020 5:04:18 PM

ਨਵੀਂ ਦਿੱਲੀ : ਆਸਟਰੇਲੀਆ ਖਿਲਾਫ ਰਾਜਕੋਟ ਵਨ ਡੇ ਵਿਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕਰਨ ਦੇ ਨਾਲ ਹੀ ਸੀਰੀਜ਼ 1-1 ਨਾਲ ਬਰਾਬਰੀ 'ਤੇ ਲਿਆ ਦਿੱਤੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਐਤਵਾਰ (19 ਜਨਵਰੀ) ਨੂੰ ਖੇਡਿਆ ਜਾਵੇਗਾ। ਆਸਟਰੇਲੀਆ ਨੇ ਮੁੰਬਈ ਵਿਚ ਭਾਰਤ ਨੂੰ ਹਰਾਇਆ ਸੀ। ਰਾਜਕੋਟ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 340 ਦੌੜਾਂ ਦਾ ਮਜ਼ਬੂਤ ਟੀਚਾ ਰੱਖਿਆ। ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਦੀ ਪੂਰੀ ਟੀਮ 304 ਦੌੜਾਂ 'ਤੇ ਆਲਆਊਟ ਹੋ ਗਈ। ਮੈਚ ਤੋਂ ਬਾਅਦ 'ਚਾਹਲ ਟੀ. ਵੀ.' 'ਤੇ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕੇ. ਐੱਲ. ਰਾਹੁਲ ਨਾਲ ਗੱਲਬਾਤ ਕੀਤੀ। ਧਵਨ ਨੇ ਰਾਹੁਲ ਨਾਲ ਵਿਕਟਕੀਪਿੰਗ ਨੂੰ ਲੈ ਕੇ ਸਵਾਲ ਪੁੱਛਿਆ। ਇਸ 'ਤੇ ਰਾਹੁਲ ਨੇ ਕਿਹਾ, ''ਮੈਂ ਆਪਣਾ ਕਰੀਅਰ ਬਤੌਰ ਵਿਕਟਕੀਪਰ ਹੀ ਸ਼ੁਰੂ ਕੀਤਾ ਸੀ ਪਰ ਟੀਮ ਵਿਚ ਇੰਨੇ ਸਾਰੇ ਵਿਕਟਕੀਪਰ ਹੋਣ ਕਾਰਨ ਮੈਨੂੰ ਬਹੁਤ ਘੱਟ ਮੌਕਾ ਮਿਲਿਆ। ਓਪਨਰ ਹੋਣ ਕਾਰਨ ਮੈਂ ਵਿਕਟਕੀਪਿੰਗ 'ਤੇ ਆਪਣਾ ਧਿਆਨ ਦੇਣਾ ਘੱਟ ਕਰ ਦਿੱਤਾ। ਹਾਲਾਂਕਿ ਆਈ. ਪੀ. ਐੱਲ. ਵਿਚ ਮੈਂ ਅਜੇ ਵੀ ਆਪਣੀ ਟੀਮ ਵੱਲੋਂ ਵਿਕਟਕੀਪਿੰਗ ਕਰ ਰਿਹਾ ਹਾਂ।''

ਦੱਸ ਦਈਏ ਕਿ ਰਾਹੁਲ ਨੇ ਇਸ ਮੈਚ ਵਿਚ ਐਰੋਨ ਫਿੰਚ ਨੂੰ ਸਟੰਪ ਆਊਟ ਕੀਤਾ ਸੀ। ਧਵਨ ਮੁਤਾਬਕ ਰਾਹੁਲ ਦੀ ਸਟੰਪਿੰਗ ਨੂੰ ਦੇਖ ਰਿਸ਼ਭ ਪੰਤ ਉੱਠ ਕੇ ਖੜ੍ਹੇ ਹੋ ਗਏ ਅਤੇ ਖੁਦ ਨੂੰ ਪੂਰੀ ਤਰ੍ਹਾਂ ਫਿੱਟ ਦੱਸਣ ਲੱਗੇ। ਹਾਲਾਂਕਿ ਧਵਨ ਨੇ ਇਹ ਗੱਲ ਮਜ਼ਾਕੀਆ ਅੰਦਾਜ਼ 'ਚ ਕਹੀ ਸੀ। ਉੱਥੇ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਦੂਜੇ ਵਨ ਡੇ ਵਿਚ ਮਿਲੀ ਜਿੱਤ ਤੋਂ ਬਾਅਦ ਰਾਹੁਲ ਦੇ ਪ੍ਰਦਰਸ਼ਨ ਦੀ ਰੱਜ ਕੇ ਸ਼ਲਾਘਾ ਕੀਤੀ ਸੀ। ਕੋਹਲੀ ਨੇ ਕਿਹਾ, ''ਅਸੀਂ ਸੋਸ਼ਲ ਮੀਡੀਆ ਦੇ ਦੌਰ ਵਿਚ ਰਹਿੰਦੇ ਹਾਂ ਅਤੇ ਇੱਥੇ 'ਪੈਨਿਕ ਬਟਨ' ਬਹੁਤ ਜਲਦੀ ਦਬਾ ਦਿੱਤਾ ਜਾਂਦਾ ਹੈ। ਤੁਹਾਡੇ ਲਈ ਇਹ ਪਤਾ ਕਰਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਲਈ ਮੈਦਾਨ 'ਤੇ ਸਰਵਸ੍ਰੇਸ਼ਠ ਟੀਮ ਕਿਹੜੀ ਹੋਵੇਗੀ। ਜਦੋਂ ਤੁਸੀਂ ਲੋਕੇਸ਼ ਰਾਹੁਲ ਨੂੰ ਅੱਜ ਬੱਲੇਬਾਜ਼ੀ ਕਰਦਿਆਂ ਦੇਖਦੇ ਹੋ ਤਾਂ ਉਸ ਤਰ੍ਹਾਂ ਦੇ ਖਿਡਾਰੀ ਨੂੰ ਬਾਹਰ ਕਰਨਾ ਮੁਸ਼ਕਿਲ ਹੈ।''

ਇਸ ਤੋਂ ਇਲਾਵਾ ਸ਼ਿਖਰ ਧਵਨ ਨੇ ਚਾਹਲ ਟੀ. ਵੀ. 'ਤੇ ਰਾਹੁਲ ਦੀ ਇੰਟਰਵਿਊ ਸ਼ੁਰੂ ਕਰਦਿਆਂ ਯੁਜਵੇਂਦਰ ਚਾਹਲ ਦਾ ਵੀ ਮਜ਼ਾਕ ਉਡਾਇਆ। ਸ਼ਿਖਰ ਧਵਨ ਨੇ ਚਾਹਲ ਨੂੰ ਟ੍ਰੋਲ ਕਰਦਿਆਂ ਕਿਹਾ ਕਿ ਅੱਜ ਉਸ