T20 ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸ਼ਿਖਾ ਪਾਂਡੇ ਇੰਡੀਅਨ ਏਅਰ ਫੋਰਸ ਵਲੋਂ ਸਨਮਾਨਤ

03/14/2020 6:15:05 PM

ਸਪੋਰਟਸ ਡੈਸਕ — ਆਸਟਰੇਲੀਆ ’ਚ ਹਾਲ ਹੀ ’ਚ ਹੋਏ ਆਈ. ਸੀ. ਸੀ ਮਹਿਲਾ ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ਨੇ ਫਾਈਨਲ ਤਕ ਦਾ ਸਫਰ ਕੀਤਾ। ਭਾਰਤ ਨੇ ਆਪਣੇ ਸਾਰੇ ਲੀਗ ਮੈਚ ਜਿੱਤ ਕੇ ਫਾਈਨਲ ’ਚ ਜਗ੍ਹਾ ਬਣਾਈ ਪਰ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਭਾਰਤੀ ਮਹਿਲਾ ਟੀਮ ਨੂੰ ਆਸਟਰੇਲੀਆਈ ਟੀਮ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਮਹਿਲਾ ਕ੍ਰਿਕਟ ਟੀਮ ਦੀ ਵਾਪਸੀ 'ਤੇ ਉਸ ਦਾ ਜ਼ੋਰਦਾਰ ਸਵਾਗਤ ਨਹੀਂ ਕੀਤਾ ਗਿਆ, ਇੱਥੋਂ ਤਕ ਕਿ ਬੀ. ਸੀ. ਸੀ. ਆਈ. ਨੇ ਅਜੇ ਤੱਕ ਮਹਿਲਾ ਟੀਮ ਲਈ ਕਿਸੇ ਤਰਾਂ ਦਾ ਇਨਾਮ ਦਾ ਐਲਾਨ ਨਹੀਂ ਕੀਤਾ ਹੈ ਪਰ ਇਸ ਦੌਰਾਨ ਭਾਰਤ ਦੇ ਵਿਸ਼ਵ ਕੱਪ ’ਚ ਪ੍ਰਦਰਸ਼ਨ ਨੂੰ ਦੇੇਖਦੇ ਹੋਏ ਇੰਡੀਅਨ ਏਅਰ ਫੋਰਸ ਨੇ ਭਾਰਤੀ ਮਹਿਲਾ ਟੀਮ ਦੀ ਖਿਡਾਰਣ ਸ਼ਿਖਾ ਪੰਡਿਤ ਨੂੰ ਸਨਮਾਨਤ ਕੀਤਾ ਹੈ।  

ਇੰਡੀਅਨ ਏਅਰ ਫੋਰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇਂ ਸ਼ਿਖਾ ਪੰਡਿਤ ਨੂੰ ਸਨਮਾਨਤ ਕਰਦੇ ਹੋਏ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ’ਚ ਸ਼ਿਖਾ ਪਾਂਡੇ ਨੂੰ ਇੰਡੀਅਨ ਏਅਰ ਫੋਰਸ ਦੇ ਏਅਰ ਮਾਰਸ਼ਲ ਐਮ. ਐੱਸ. ਜੀ. ਮੇਨਨ ਨੇ ਟੀ-20 ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਸਨਮਾਨਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਸ਼ਿਖਾ ਪਾਂਡੇ ਨੂੰ ਇਨਾਮ ਵਜੋਂ ਭਾਰਤੀ ਹਵਾਈ ਸੈਨਾ ਦੇ ਏਅਰ ਮਾਰਸ਼ਲ ਐੱਮ. ਐੱਸ. ਜੀ. ਮੇਨਨ ਵਲੋਂ ਏਅਰ ਅਫਸਰ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸ਼ਿਖਾ ਇਹ ਸਨਮਾਨ ਪਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰਣ ਬਣ ਗਈ ਹੈ। ਮਹਿਲਾ ਟੀ -20 ਵਿਸ਼ਵ ਕੱਪ ’ਚ ਸ਼ਿਖਾ ਨੇ ਭਾਰਤ ਲਈ 7 ਵਿਕਟਾਂ ਲਈਆਂ ਸਨ। ਸ਼ਿਖਾ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ, ਭਾਰਤੀ ਟੀਮ ਮਹਿਲਾ ਟੀ -20 ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚਣ ’ਚ ਸਫਲ ਰਹੀ।

PunjabKesari

ਮਹੱਤਵਪੂਰਨ ਗੱਲ ਇਹ ਹੈ ਕਿ ਸ਼ਿਖਾ ਪਾਂਡੇ ਪਹਿਲਾਂ ਤੋਂ ਹੀ ਭਾਰਤੀ ਏਅਰ ਫੋਰਸ ’ਚ ਇਕ ਸਕੁਐਡਰਨ ਲੀਡਰ ਹੈ। ਇਸ ਤੋਂ ਪਹਿਲਾਂ ਸ਼ਿਖਾ ਪਾਂਡੇ ਨੇ ਸਾਲ 2011 ’ਚ ਏਅਰ ਫੋਰਸ ਜੁਆਇਨ ਕੀਤੀ ਸੀ ਅਤੇ 2012 ’ਚ ਉਹ ਏਅਰ ਟ੍ਰੈਫਿਕ ਕੰਟਰੋਲਰ ਬਣੀ ਗਈ ਸੀ। ਸ਼ਿਖਾ ਨੇ ਆਪਣੀ ਇੰਜੀਨਿਅਰਿੰਗ ਦੀ ਪੜਾਈ ਕਰਨ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਲਈ ਖੇਡਣ ਦਾ ਫੈਸਲਾ ਲਿਆ। ਸ਼ਿਖਾ ਹੁਣ ਸਿਰਫ ਕ੍ਰਿਕਟ ’ਚ ਨਹੀਂ ਸਗੋਂ ਏਅਰ ਫੋਰਸ ’ਚ ਦੇਸ਼ ਦਾ ਨਾਂ ਰੋਸ਼ਨ ਕਰੇਗੀ।

PunjabKesari


Related News