ਸਰਫਰਾਜ਼ ਦੀ ਨਸਲੀ ਟਿੱਪਣੀ ''ਤੇ ਅਖ਼ਤਰ ਨੂੰ ਆਇਆ ਗ਼ੁੱਸਾ, ਕਿਹਾ...

01/24/2019 1:27:24 PM

ਕਰਾਚੀ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਸਰਫਰਾਜ਼ ਅਹਿਮਦ ਦੀ ਨਸਲੀ ਟਿੱਪਣੀ ਦੀ ਸਖਤ ਨਿੰਦਾ ਕੀਤੀ ਹੈ। ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਸਾਊਥ ਅਫਰੀਕਾ ਖਿਲਾਫ ਮੰਗਲਵਾਰ ਨੂੰ ਡਰਬਨ 'ਚ ਖੇਡੇ ਗਏ ਦੂਜੇ ਵਨ ਡੇ ਮੈਚ 'ਚ ਐਂਡੀਲੇ ਫੇਹਲੁਕਵਾਇਓ 'ਤੇ ਨਸਲੀ ਟਿੱਪਣੀ ਕਹੀ ਸੀ। ਸ਼ੋਏਬ ਨੇ ਕਿਹਾ ਕਿ ਸਰਫਰਾਜ਼ ਦਾ ਇਹ ਵਿਵਹਾਰ ਬਿਲਕੁਲ ਵੀ ਮੰਨਣਯੋਗ ਨਹੀਂ ਹੈ।
 

ਰਾਵਲਪਿੰਡੀ ਐਕਸਪ੍ਰੈਸ ਨੇ ਕਿਹਾ, ''ਮੈਂ ਜੋ ਸੁਣਿਆ ਹੈ ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਮੇਰੇ ਲਈ ਬਹੁਤ ਹੀ ਦੁਖਦਾਈ ਖਬਰ ਹੈ। ਕਪਤਾਨ ਨੇ ਇਹ ਕੁਮੈਂਟ ਕੀਤਾ ਹੈ, ਜੋ ਕਿ ਨਸਲੀ ਹੈ। ਮੈਂ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ।'' ਇਸ ਦਿੱਗਜ ਸਾਬਕਾ ਗੇਂਦਬਾਜ਼ ਨੇ ਕਿਹਾ, ''ਹੋ ਸਕਦਾ ਹੈ ਕਿ ਉਨ੍ਹਾਂ ਨੇ ਇਸ ਪਲ ਭਰ ਦੀ ਗਰਮੀ 'ਚ ਕਹਿ ਦਿੱਤਾ ਹੋਵੇ। ਸ਼ਾਇਦ ਉਨ੍ਹਾਂ ਦਾ ਇਹ ਮਤਲਬ ਨਾ ਹੋਵੇ ਪਰ ਉਨ੍ਹਾਂ ਨੂੰ ਜਨਤਕ ਤੌਰ 'ਤੇ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ।'' ਅਖ਼ਤਰ ਨੇ ਕਿਹਾ ਕਿ ਕਿਸੇ ਖਿਡਾਰੀ ਨੂੰ ਕਦੀ ਵੀ ਇਸ ਸੰਦਰਭ 'ਤੇ ਕਿਸੇ ਦੇ ਰੰਗ 'ਤੇ ਕੋਈ ਕੁਮੈਂਟ ਨਹੀਂ ਕਰਨਾ ਚਾਹੀਦਾ ਹੈ। 
 

ਹਾਲਾਂਕਿ ਸਰਫਰਾਜ਼ ਨੇ ਬਾਅਦ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਘਟਨਾ ਲਈ ਮੁਆਫੀ ਮੰਗੀ ਹੈ। ਸਰਫਰਾਜ਼ ਨੇ ਇਕ ਦੇ ਬਾਅਦ ਇਕ 3 ਟਵੀਟ ਕਰਕੇ ਐਂਡਿਲ ਫੇਹਲੁਕਵਾਇਓ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਦੇ ਇਸ ਫ੍ਰਸਟ੍ਰੇਸ਼ਨ ਵਾਲੇ ਸ਼ਬਦ ਕੋਈ ਸੁਣੇ ਜਾਂ ਸਮਝੇ। ਉਨ੍ਹਾਂ ਦਾ ਇਰਾਦਾ ਕਿਸੇ ਨੂੰ ਦੁਖ ਪਹੁੰਚਾਉਣ ਦਾ ਨਹੀਂ ਸੀ।

 

 

Tarsem Singh

This news is Content Editor Tarsem Singh