ਸ਼ੇਨਝੇਨ ਚੈਲੰਜਰ ਟੂਰਨਾਮੈਂਟ : ਵਿਸ਼ਣੂੰ ਅਤੇ ਬਾਲਾਜੀ ਨੇ ਜਿੱਤਿਆ ਖ਼ਿਤਾਬ

11/06/2017 11:04:22 AM

ਨਵੀਂ ਦਿੱਲੀ, (ਬਿਊਰੋ)— ਵਿਸ਼ਣੂੰ ਵਰਧਨ ਅਤੇ ਐੱਨ. ਸ਼੍ਰੀਰਾਮ ਬਾਲਾਜੀ ਨੇ ਚੀਨ ਦੇ ਸ਼ੇਨਝੇਨ ਟੈਨਿਸ ਟੂਰਨਾਮੈਂਟ ਦੇ ਫਾਈਨਲਸ 'ਚ ਆਸਟਿਨ ਕ੍ਰਾਈਸੇਕ ਅਤੇ ਜੈਕਸਨ ਵਿਥ੍ਰੋ ਨੂੰ ਹਰਾ ਕੇ 2017 ਸੈਸ਼ਨ 'ਚ ਜੋੜੀ ਦੇ ਰੂਪ 'ਚ ਤੀਜਾ ਚੈਲੰਜਰ ਖਿਤਾਬ ਜਿੱਤਿਆ। ਭਾਰਤੀ ਜੋੜੀ ਨੇ ਉਲਟਫੇਰ ਕਰਦੇ ਹੋਏ 75000 ਡਾਲਰ ਇਨਾਮੀ ਪ੍ਰਤੀਯੋਗਿਤਾ 'ਚ ਅਮਰੀਕਾ ਦੀ ਚੌਥੀ ਦਰਜਾ ਪ੍ਰਾਪਤ ਜੋੜੀ ਨੂੰ ਖਿਤਾਬੀ ਮੁਕਾਬਲੇ 'ਚ 7-6, 7-6 ਨਾਲ ਹਰਾਇਆ।

ਵਿਸ਼ਣੂੰ ਅਤੇ ਬਾਲਾਜੀ ਹਰੇਕ ਨੂੰ ਇਸ ਜਿੱਤ ਨਾਲ 90 ਅੰਕ ਅਤੇ 4650 ਡਾਲਰ ਦੀ ਇਨਾਮੀ ਰਕਮ ਮਿਲੀ। ਇਸ ਪ੍ਰਤੀਯੋਗਿਤਾ ਤੋਂ ਪਹਿਲਾਂ ਇਸ ਜੋੜੀ ਨੇ ਚੇਂਗਦੂ ਅਤੇ ਫਰਗਾਨਾ 'ਚ ਵੀ ਖਿਤਾਬ ਜਿੱਤੇ ਸਨ। ਵਿਸ਼ਣੂੰ ਨੇ ਤੋਸ਼ੀਹੀਦੇ ਮਾਤਸੁਈ ਦੇ ਨਾਲ ਮਿਲ ਕੇ ਅਸਤਾਨਾ 'ਚ ਵੀ ਖਿਤਾਬ ਜਿੱਤਿਆ ਸੀ।

ਦੁਨੀਆ ਦੇ 134ਵੇਂ ਨੰਬਰ ਦੇ ਖਿਡਾਰੀ ਵਿਸ਼ਣੂੰ ਦੇ ਹੁਣ ਸੋਮਵਾਰ ਨੂੰ ਜਾਰੀ ਹੋਣ ਵਾਲੀ ਏ.ਟੀ.ਪੀ. ਰੈਂਕਿੰਗ 'ਚ ਸਰਵਸ਼੍ਰੇਸ਼ਠ ਰੈਂਕਿੰਗ ਹਾਸਲ ਕਰਨ ਦੀ ਸੰਭਾਵਨਾ ਹੈ। ਅਜੇ ਤੱਕ ਦੀ ਉਨ੍ਹਾਂ ਦੇ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿੰਗ 123 ਹੈ, ਜੋ ਉਨ੍ਹਾਂ ਨੇ ਇਸੇ ਸਾਲ ਅਗਸਤ 'ਚ ਹਾਸਲ ਕੀਤੀ ਸੀ।