ਨਿਊ ਸਾਊਥ ਵੇਲਸ ਬਣਿਆ ਸ਼ੈਫੀਲਡ ਸ਼ੀਲਡ ਦਾ ਜੇਤੂ

03/18/2020 1:19:55 AM

ਮੈਲਬੋਰਨ— ਦੁਨੀਆ ਭਰ ਵਿਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਕਾਰਣ ਆਸਟਰੇਲੀਆ ਦੀ ਘਰੇਲੂ ਪਹਿਲੀ ਸ਼੍ਰੇਣੀ ਪ੍ਰਤੀਯੋਗਿਤਾ ਸ਼ੈਫੀਲਡ ਸ਼ੀਲਡ ਨੂੰ ਰੱਦ ਕਰਨ ਤੋਂ ਬਾਅਦ ਨਿਊ ਸਾਊਥ ਵੇਲਸ ਟੀਮ ਨੂੰ ਇਸਦਾ ਜੇਤੂ ਐਲਾਨ ਕੀਤਾ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸ਼ੈਫੀਲਡ ਸ਼ੀਲਡ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ, ਜਿਸ ਦੇ ਕਾਰਣ ਇਸਦਾ ਫਾਈਨਲ ਮੁਕਾਬਲਾ ਰੱਦ ਹੋ ਗਿਆ ਸੀ। ਫਾਈਨਲ ਮੁਕਾਬਲਾ 27 ਮਾਰਚ ਨੂੰ ਖੇਡਿਆ ਜਾਣਾ ਸੀ।
ਸ਼ੈਫੀਲਡ ਸ਼ੀਲਡ ਦੇ 10 ਵਿਚੋਂ 9 ਰਾਊਂਡ ਪੂਰੇ ਹੋ ਚੁੱਕੇ ਸਨ ਅਤੇ ਨਿਊ ਸਾਊਥ ਵੇਲਸ 9 ਮੈਚਾਂ ਵਿਚੋਂ 6 ਜਿੱਤਾਂ ਨਾਲ 51 ਅੰਕ ਲੈ ਕੇ ਪਹਿਲੇ ਅਤੇ ਵਿਕਟੋਰੀਆ 38 ਅੰਕਾਂ ਨਾਲ ਦੂਜੇ ਸਥਾਨ 'ਤੇ ਸੀ ਪਰ ਚੋਟੀ 'ਤੇ ਰਹਿਣ ਕਾਰਣ ਨਿਊ ਸਾਊਥ ਵੇਲਸ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ।

PunjabKesari
ਮੁੱਖ ਕਾਰਜਕਾਰੀ ਅਧਿਕਾਰੀ ਕੇਵਿਨ ਰੋਬਰਟਸ ਨੇ ਕਿਹਾ, ''ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਖਤਰੇ ਕਾਰਣ ਕ੍ਰਿਕਟ ਆਸਟਰੇਲੀਆ ਨੇ ਖਿਡਾਰੀਆਂ, ਸਟਾਫ, ਮੈਚ ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਵਾਰ ਦਾ ਸ਼ੈਫੀਲਡ ਸ਼ੀਲਡ ਦਾ ਸੈਸ਼ਨ ਰੱਦ ਕਰਨ ਦਾ ਫੈਸਲਾ ਕੀਤਾ ਸੀ। ਇਹ ਬਹੁਤ ਮੁਸ਼ਕਿਲ ਫੈਸਲਾ ਸੀ ਪਰ ਹਾਲਾਤ ਨੂੰ ਦੇਖਦੇ ਹੋਏ ਸਹੀ ਫੈਸਲਾ ਸੀ।''
ਉਸ ਨੇ ਕਿਹਾ ਕਿ ਅੰਕ ਸੂਚੀ ਵਿਚ ਚੋਟੀ 'ਤੇ ਰਹਿਣ ਕਾਰਣ ਸ਼ੈਫੀਲਡ ਸ਼ੀਲਡ ਜਿੱਤਣ 'ਤੇ ਮੈਂ ਨਿਊ ਸਾਊਥ ਵੇਲਸ ਦੀ ਟੀਮ ਨੂੰ ਵਧਾਈ ਦਿੰਦਾ ਹਾਂ।


Gurdeep Singh

Content Editor

Related News