ਸ਼ੈਫਾਲੀ ਵਰਮਾ ਤੇ ਰਾਧਾ ਯਾਦਵ WBBL ’ਚ ਡੈਬਿਊ ਨੂੰ ਤਿਆਰ

05/13/2021 9:29:14 PM

ਨਵੀਂ ਦਿੱਲੀ– ਭਾਰਤੀ ਬੱਲੇਬਾਜ਼ੀ ਸਨਸਨੀ ਸ਼ੈਫਾਲੀ ਵਰਮਾ ਮਹਿਲਾ ਬਿੱਗ ਬੈਸ਼ ਲੀਗ (ਡਬਲਯੂ. ਬੀ. ਬੀ. ਐੱਲ.) ਵਿਚ ਦੋ ਵਾਰ ਦੀ ਚੈਂਪੀਅਨ ਸਿਡਨੀ ਸਿਕਸਰਸ ਵਲੋਂ ਡੈਬਿਊ ਕਰਨ ਨੂੰ ਤਿਆਰ ਹੈ। ਇਸ 17 ਸਾਲਾ ਧਮਾਕੇਦਾਰ ਬੱਲੇਬਾਜ਼ ਦੇ ਨਾਲ ਸਪਿਨਰ ਰਾਧਾ ਯਾਦਵ ਨਾਲ ਵੀ ਸਿਡਨੀ ਸਿਕਸਰਸ ਫ੍ਰੈਂਚਾਈਜ਼ੀ ਦੀ ਗੱਲਬਾਤ ਜਾਰੀ ਹੈ। ਬੀ. ਸੀ. ਸੀ. ਆਈ. ਨੇ ਕਿਹਾ,‘‘ਸ਼ੈਫਾਲੀ ਦਾ ਕਰਾਰ ਹੋ ਗਿਆ ਹੈ, ਡਬਲਯੂ. ਬੀ. ਬੀ. ਐੱਲ. ਦੇ ਪ੍ਰੋਗਰਾਮ ਨੂੰ ਜਾਰੀ ਕਰਦੇ ਸਮੇਂ ਇਸਦਾ ਐਲਾਨ ਕੀਤਾ ਜਾਵੇਗਾ।’’ ਉਸ ਨੇ ਦੱਸਿਆ, ‘‘ਰਾਧਾ ਨਾਲ ਸਿਡਨੀ ਸਿਕਸਰਸ ਦੀ ਗੱਲਬਾਤ ਜਾਰੀ ਹੈ।’’

ਇਹ ਖ਼ਬਰ ਪੜ੍ਹੋ- ਟੈਸਟ ਰੈਂਕਿੰਗ ’ਚ ਭਾਰਤ 5ਵੇਂ ਸਾਲ ਚੋਟੀ ’ਤੇ, AUS ਪਹੁੰਚਿਆ ਇਸ ਸਥਾਨ 'ਤੇ


ਸ਼ੈਫਲੀ ਅਜੇ ਨਾਬਾਲਗ ਹੈ, ਇਸ ਲਈ ਲੀਗ ਵਿਚ ਖੇਡਣ ਲਈ ਉਸਦੇ ਪਿਤਾ ਨੂੰ ਸਹਿਮਤੀ ਪੱਤਰ ’ਤੇ ਦਸਤਖਤ ਕਰਨ ਦੀ ਲੋੜ ਪਵੇਗੀ। ਸ਼ੈਫਾਲੀ ਤੋਂ ਇਲਾਵਾ ਇਸ ਲੀਗ ਤੋਂ ਭਾਰਤੀ ਟੀ-20 ਕਪਤਾਨ ਹਰਮਨਪ੍ਰੀਤ ਕੌਰ (ਸਿਡਨੀ ਥੰਡਰ), ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (ਬ੍ਰਿਸਬੇਨ ਹੀਟ) ਤੇ ਆਲਰਾਊਂਡਰ ਵੇਦਾ ਕ੍ਰਿਸ਼ਣਾਮੂਰਤੀ (ਹੋਬਾਰਟ ਹਰੀਕੇਂਸ) ਵੀ ਜੁੜੀਆਂ ਹੋਈਆਂ ਹਨ।

ਇਹ ਖ਼ਬਰ ਪੜ੍ਹੋ-  ਰਿਸ਼ਭ ਪੰਤ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗੀ


ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੀ ਮਹਿਲਾ ਟੀ-20 ਕੌਮਾਂਤਰੀ ਰੈਂਕਿੰਗ ਵਿਚ ਪਹਿਲੇ ਸਥਾਨ ’ਤੇ ਕਾਬਜ਼ ਸ਼ੈਫਾਲੀ ਇਸ ਸਾਲ ਦੇ ਅੰਤ ਵਿਚ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੀ 100 ਗੇਂਦਾਂ ਦੀ ਘਰੇਲੂ ਪ੍ਰਤੀਯੋਗਿਤਾ ‘ਦਿ ਹੰਡ੍ਰਡ’ ਦੇ ਪਹਿਲੇ ਸੈਸ਼ਨ ਵਿਚ ਬਰਮਿੰਘਮ ਫੀਨਿਕਸ ਦੀ ਅਗਵਾਈ ਕਰੇਗੀ। ਦਿ ਹੰਡ੍ਰਡ ਨੂੰ ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੇ ਕਾਰਨ ਰੱਦ ਕਰ ਦਿੱਤਾ ਗਿਆ ਸੀ। ਇਸ ਸਾਲ ਇਸ ਦਾ ਆਯੋਜਨ 21 ਜੁਲਾਈ ਤੋਂ ਹੋਵੇਗਾ। ਸ਼ੈਫਾਲੀ ਲਈ ਦਿ ਹੰਡ੍ਰਡ ਛੋਟੇ ਸਵਰੂਪ ਵਿਚ ਪਹਿਲਾ ਵਿਦੇਸ਼ੀ ਟੂਰਨਾਮੈਂਟ ਹੋਵੇਗਾ। ਉਸ ਨੇ 22 ਕੌਮਾਂਤਰੀ ਮੈਚਾਂ ਵਿਚ 148.31 ਦੇ ਪ੍ਰਭਾਵਸ਼ਾਲੀ ਸਟ੍ਰਾਈਕਰੇਟ ਦੇ ਨਾਲ 617 ਦੌੜਾਂ ਬਣਾਈਆਂ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh