ਸ਼ਾਸਤਰੀ ਨੇ ਖਿਡਾਰੀਆਂ ਨੂੰ ਕਿਹਾ ਸਕੂਲੀ ਬੱਚਿਆਂ ਵਾਂਗ ਨਾ ਹੋਣ ਰਨਆਊਟ

01/23/2018 2:29:01 AM

ਜੌਹਾਨਸਬਰਗ— ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਪਣੇ ਖਿਡਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਟੈਸਟ ਮੈਚ 'ਚ ਸਕੂਲੀ ਬੱਚਿਆਂ ਦੀ ਤਰ੍ਹਾਂ ਰਨਆਊਟ ਨਹੀਂ ਹੋਣ ਹੈ ਤੇ ਕੈਚ ਨਹੀਂ ਛੱਡਣੇ। ਬੁੱਧਵਾਰ ਤੋਂ ਦੱਖਣੀ ਅਫਰੀਕਾ ਖਿਲਾਫ ਸ਼ੁਰੂ ਹੋਣ ਵਾਲੇ ਤੀਸਰੇ ਤੇ ਆਖਰੀ ਟੈਸਟ ਮੈਚ ਤੋਂ ਪਹਿਲਾਂ ਸਾਸ਼ਤਰੀ ਨੇ ਕਿਹਾ ਕਿ ਬਹੁਤ ਅਫ਼ਸੋਸ ਹੈ ਕਿ ਸੈਂਚੁਰੀਅਨ ਦੇ ਦੂਸਰੇ ਟੈਸਟ ਮੈਚ 'ਚ ਭਾਰਤੀ ਬੱਲੇਬਾਜ਼ ਰਨਆਊਟ ਹੋਏ ਤੇ ਉਨ੍ਹਾਂ ਨੇ ਕੈਚ ਛੱਡੇ।
ਕੋਚ ਨੇ ਕਿਹਾ ਕਿ ਸੈਂਚੁਰੀਅਨ ਟੈਸਟ 'ਚ ਚੇਤੇਸ਼ਵਰ ਪੁਜਾਰਾ ਦੇ 2 ਵਾਰ ਰਨਆਊਟ ਹੋਣ ਤੇ ਹਾਰਦਿਕ ਪੰਡਯਾ ਦੇ ਵੀ ਲਾਪਰਵਾਹੀ ਨਾਲ ਰਨਆਊਟ ਹੋਣ ਦੇ ਵਾਰੇ 'ਚ ਪੁੱਛੇ ਜਾਣ 'ਤੇ ਕਿਹਾ ਕਿ ਜ਼ਿਆਦਾ ਦੁੱਖ ਲੱਗਦਾ ਹੈ। ਇਕ ਤਾ ਇੱਥੇ ਹਾਲਾਤ ਬਹੁਤ ਮੁਸ਼ਕਿਲ ਹੈ ਤੇ ਦੂਸਰੇ ਪਾਸੇ ਇਸ ਤਰ੍ਹਾਂ ਆਪਣੇ ਵਿਕਟ ਗੁਆ ਦਿੰਦੇ ਹਾਂ ਤਾਂ ਟੀਮ ਦੀ ਮੁਸ਼ਕਿਲਾਂ ਵਧ ਜਾਂਦੀਆਂ ਹਨ। ਮੈਂ ਉਮੀਦ ਕਰਦਾ ਹਾਂ ਕਿ ਖਿਡਾਰੀ ਤੀਸਰੇ ਟੈਸਟ 'ਚ ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਨਹੀਂ ਦੁਹਰਾਉਣਗੇ।
ਸ਼ਾਸਤਰੀ ਨੇ ਕਿਹਾ ਕਿ ਲੜਕਿਆਂ ਨੂੰ ਕਿਹਾ ਦਿੱਤਾ ਹੈ ਕਿ ਗਲਤੀਆਂ ਬਰਦਾਸ਼ਤ ਨਹੀਂ ਹੋਣਗੀਆਂ। ਦੋਵਾਂ ਟੀਮਾਂ 'ਚ ਜ਼ਿਆਦਾ ਵੱਡਾ ਫਾਸਲਾ ਨਹੀਂ ਹੈ ਤੇ ਇਸ ਤਰ੍ਹਾਂ ਦੀਆਂ ਗਲਤੀਆਂ ਨੇ ਸਾਨੂੰ ਸੱਟ ਲਗਾਈ ਹੈ। ਮੈਨੂੰ ਉਮੀਦ ਹੈ ਕਿ ਕੋਈ ਖਿਡਾਰੀ ਇਸ ਤਰ੍ਹਾਂ ਦੇ ਸਕੂਲੀ ਬੱਚਿਆਂ ਵਾਂਗ ਗਲਤੀਆਂ ਨਹੀਂ ਕਰਨਗੇ।