ਸ਼ਰਤ ਨੇ ਵਿਸ਼ਵ ਰੈਂਕਿੰਗ ''ਚ ਸਤਵਾਂ ਸਥਾਨ ਹਾਸਲ ਕਰ, ਕੋਕੀ ਨੂੰ ਹਰਾਇਆ

03/09/2018 4:05:42 PM

ਦੋਹਾ, (ਬਿਊਰੋ)— ਭਾਰਤ ਦੇ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਅਤੇ ਜੀ ਸਾਥੀਆਨ ਨੇ ਆਈ.ਟੀ.ਟੀ.ਐੱਫ. ਵਿਸ਼ਵ ਟੂਰ ਪਲੈਟੀਨਮ ਕਤਰ ਓਪਨ 'ਚ ਅੱਜ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪੁਰਸ਼ ਸਿੰਗਲ ਵਰਗ ਦੇ ਪ੍ਰੀ ਕੁਆਰਟਰਫਾਈਨਲ 'ਚ ਵਿਸ਼ਵ ਰੈਂਕਿੰਗ 'ਚ ਕ੍ਰਮਵਾਰ ਸਤਵੇਂ ਸਥਾਨ 'ਤੇ ਕਾਬਜ ਕੋਕੀ ਨੀਵਾ ਅਤੇ 27ਵੇਂ ਸਥਾਨ 'ਤੇ ਕਾਬਜ ਯੁਯਾ ਓਸ਼ੀਮਾ ਨੂੰ ਹਰਾਇਆ। ਸ਼ਰਤ ਨੇ ਅੰਤਿਮ 32 ਦੇ ਮੈਚ 'ਚ ਨੀਵਾ ਨੂੰ ਆਸਾਨੀ ਨਾਲ 8-11, 11-9, 11-8, 14-2, 11-9 ਨਾਲ ਹਰਾਇਆ।

ਸਾਥੀਆਨ ਨੂੰ ਓਸ਼ੀਮਾ ਨੂੰ ਹਰਾਉਣ ਦੇ ਲਈ ਸਖਤ ਮਿਹਨਤ ਕਰਨੀ ਪਈ। ਸਾਥੀਆਨ ਨੇ 15ਵਾਂ ਦਰਜਾ ਪ੍ਰਾਪਤ ਖਿਡਾਰੀ ਦੇ ਖਿਲਾਫ ਇਰ ਰੋਮਾਂਚਕ ਮੁਕਾਬਲਾ 6-11, 11-5, 2-11, 12-10, 10-12, 10-4, 11-8 ਨਾਲ ਆਪਣੇ ਨਾਂ ਕੀਤਾ। ਹਾਲਾਂਕਿ ਦੋਹਾਂ ਦੀ ਜੋੜੀ ਨੂੰ ਪੁਰਸ਼ ਡਬਲਜ਼ ਮੁਕਾਬਲੇ ਦੇ ਕੁਆਰਟਰਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਰਤ-ਸਾਥੀਆਨ ਦੀ ਜੋੜੀ ਚੀਨ ਦੇ ਫਾਂਗ ਬੋ ਅਤੇ ਲੀਨ ਗੋਯੂਆਨ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਤੋਂ 12-10, 10-12, 1-11, 10-12 ਨਾਲ ਹਾਰ ਗਈ।