ਯੂ.ਟੀ.ਟੀ. ''ਚ ਯੋਧਾਸ ਲਈ ਖੇਡਣਗੇ ਸ਼ਰਤ ਕਮਲ

03/29/2018 10:35:39 AM

ਮੁੰਬਈ (ਬਿਊਰੋ)— ਅੱਠ ਵਾਰ  ਦੇ ਰਾਸ਼ਟਰੀ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਿੰਨ ਵਾਰ ਦੇ ਸੋਨ ਤਮਗਾ ਜੇਤੂ ਅਚੰਤਾ ਸ਼ਰਤ ਕਮਲ ਨੂੰ ਅਲਟੀਮੇਟ ਟੇਬਲ ਟੈਨਿਸ ਲੀਗ (ਯੂ.ਟੀ.ਟੀ.) ਦੇ ਦੂਜੇ ਸੈਸ਼ਨ ਦੇ ਖਿਡਾਰੀਆਂ ਦੇ ਸਮੂਹ 'ਚ ਯੋਧਾਸ ਨੇ ਆਪਣੀ ਟੀਮ ਨਾਲ ਜੋੜਿਆ ਹੈ। 

ਇਹ ਤਿੰਨ ਕਰੋੜ ਰੁਪਏ ਦਾ ਇਨਾਮੀ ਰਾਸ਼ੀ ਦਾ ਟੂਰਨਾਮੈਂਟ 14 ਜੂਨ ਤੋਂ ਸ਼ੁਰੂ ਹੋਵੇਗਾ। ਆਸਟਰੇਲੀਆ ਦੇ ਗੋਲਡ ਕੋਸਟ 'ਚ ਅਗਲੇ ਮਹੀਨੇ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ 'ਚ ਸ਼ਰਤ ਕਮਲ ਇਕ ਵਾਰ ਫਿਰ ਸੋਨ ਤਗਮੇ ਦੇ ਮਜ਼ਬੂਤ ਦਾਅਵੇਦਾਰ ਹਨ। ਟੀਮ ਨੇ ਦੁਨੀਆ ਦੇ 18ਵੇਂ ਨੰਬਰ ਦੇ ਚੀਨੀ ਤੀਈਪੇ ਦੇ ਚੁਆਂਗ ਯੁਆਨ ਅਤੇ ਦੁਨੀਆ ਦੇ 21ਵੇਂ ਨੰਬਰ ਦੀ ਆਸਟ੍ਰੀਆ ਦੀ ਸੋਫੀਆ ਪੋਲਕਾਨੋਵਾ ਨੂੰ ਚੁਣਿਆ ਹੈ।