ਸ਼ਰਣ-ਡੇਮੋਲਿਨਰ ਦੀ ਜੋੜੀ ਵਿੰਬਲਡਨ ''ਚੋਂ ਬਾਹਰ

07/09/2019 11:57:30 AM

ਲੰਡਨ : ਦਿਵਿਜ ਸ਼ਰਣ ਅਤੇ ਉਸਦੇ ਬ੍ਰਾਜ਼ੀਲੀ ਜੋੜੀਦਾਰ ਮਾਰਸੇਲੋ ਡੇਮੋਲਿਨਰ ਸੋਮਵਾਰ ਨੂੰ ਵਿੰਬਲਡਨ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਬ੍ਰਾਜ਼ੀਲ ਦੇ ਮਾਰਸੇਲੋ ਮੇਲੋ ਅਤੇ ਪੋਲੈਂਡ ਦੇ ਲੁਕਾਸ ਕੁਬੋਤ ਦੀ ਚੋਟੀ ਦਰਜਾ ਪ੍ਰਾਪਤ ਜੋੜੀ ਹੱਥੋਂ ਹਾਰ ਕੇ ਬਾਹਰ ਹੋ ਗਏ। ਗੈਰ ਦਰਜਾ ਪ੍ਰਾਪਤ ਅਤੇ ਡੇਮੋਲਿਨਰ ਦੀ ਜੋੜੀ ਨੂੰ 3 ਘੰਟੇ 18 ਮਿੰਟ ਤੱਕ ਚੱਲੇ ਮੁਕਾਬਲੇ ਵਿਚ 5-7, 7-6, 6-7, 3-6 ਨਾਲ ਹਾਰ ਮਿਲੀ। ਸ਼ਰਣ ਦੀ ਹਾਰ ਨਾਲ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਖਤਮ ਹੋ ਗਈ ਹੈ।