IPL 2019 : ਮੈਚ ਤੋਂ ਬਾਅਦ ਭਾਵੁਕ ਹੋਏ ਵਾਟਸਨ, ਧੋਨੀ ਦਾ ਕੀਤਾ ਧੰਨਵਾਦ

04/24/2019 3:36:26 PM

ਚੇਨਈ : ਲੰਬੇ ਸਮੇਂ ਤੋਂ ਖਰਾਬ ਫਾਰਮ 'ਚ ਚਲ ਰਹੇ ਸ਼ੇਨ ਵਾਟਸਨ ਨੇ ਆਖਰਕਾਰ ਫਾਰਮ 'ਚ ਵਾਪਸੀ ਲਈ ਮਹਿੰਦਰ ਸਿੰਘ ਧੋਨੀ ਅਤੇ ਸਟੀਫਨ ਫਲੈਮਿੰਗ ਨੂੰ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੀ ਟੀਮ 'ਚੋਂ ਤਾਂ ਉਸ ਨੂੰ ਕਾਫੀ ਪਹਿਲਾਂ ਬਾਹਰ ਕਰ ਦਿੱਤਾ ਗਿਆ ਹੁੰਦਾ। ਵਾਟਸਨ ਨੇ ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ਦੀਆਂ ਪਹਿਲੀ 10 ਪਾਰੀਆਂ ਵਿਚ ਇਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਪਰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਮੰਗਲਵਾਰ ਨੂੰ 53 ਗੇਂਦਾਂ ਵਿਚ 96 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ।

ਵਾਟਸਨ ਨੇ ਕਿਹਾ, ''ਮੈਂ ਸਟੀਫਨ ਫਲੈਮਿੰਗ ਅਤੇ ਐੱਮ ਐੱਸ ਧੋਨੀ ਦਾ ਧੰਨਵਾਦੀ ਹਾਂ ਜਿਸ ਨੇ ਮੇਰੇ 'ਤੇ ਭਰੋਸਾ ਰੱਖਿਆ। ਜੇਕਰ ਮੈਂ ਇਸ ਤਰ੍ਹਾਂ ਨਾਲ ਇੰਨੇ ਮੈਚਾਂ ਵਿਚ ਦੌੜਾਂ ਨਹੀਂ ਬਣਾਉਂਦਾ ਤਾਂ ਪਿਛਲੀ ਟੀਮ 'ਚੋਂ ਕਾਫੀ ਪਹਿਲਾਂ ਬਾਹਰ ਕਰ ਦਿੱਤਾ ਗਿਆ ਹੁੰਦਾ। ਫਲੈਮਿੰਗ ਅਤੇ ਧੋਨੀ ਨੇ ਮੇਰੇ ਭਰੋਸਾ ਰੱਖਿਆ ਸੀ। ਮੈਂ ਪੀ. ਐੱਸ. ਐੱਲ. ਤੋਂ ਆਇਆ ਹਾਂ ਅਤੇ ਫਿਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਮੈਂ ਫਾਰਮ 'ਚ ਨਹੀਂ ਸੀ। ਅਜਿਹੇ 'ਚ ਕਿਸਮਤ ਦਾ ਵੀ ਸਾਥ ਜ਼ਰੂਰੀ ਹੁੰਦਾ ਹੈ।'' ਅਫਗਾਨਿਸਤਾਨ ਸਪਿਨਰ ਰਾਸ਼ਿਦ ਖਾਨ ਨੂੰ ਭਾਂਵੇ ਹੀ ਵਾਟਸਨ ਨੇ ਕਾਫੀ ਸ਼ਾਟਸ ਲਗਾਏ ਪਰ ਉਹ ਇਸ ਸਵਰੂਪ ਦੇ ਸਰਵਸ੍ਰੇਸ਼ਠ ਗੇਂਦਬਾਜ਼ਾਂ ਵਿਚੋਂ ਇਕ ਹੈ। ਇਸ ਦੌਰਾਨ ਵਾਟਸਨ ਨੇ ਹੈਦਰਾਬਾਦ ਅਤੇ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਦੀ ਵੀ ਤਾਰੀਫ ਕੀਤੀ। ਵਾਟਸਨ ਨੇ ਕਿਹਾ ਕਿ ਪਿਛਲੇ 4-5 ਸਾਲਾਂ ਤੋਂ ਉਹ ਹਮੇਸ਼ਾ ਇਸੇ ਤਰ੍ਹਾਂ ਦੌੜਾਂ ਬਣਾ ਰਹੇ ਹਨ। ਉਹ ਇਕ ਬੇਜੋੜ ਖਿਡਾਰੀ ਹਨ।