ਧੋਨੀ ਦੇ ਵਿਸ਼ਵ ਕੱਪ ਵਾਲੇ ਬੱਲੇ ਤੋਂ ਵੀ ਮਹਿੰਗੀ ਵਿਕੀ ਸ਼ੇਨ ਵਾਰਨ ਦੀ ਟੋਪੀ, ਜਾਣੋਂ ਕੀਮਤ

01/09/2020 8:10:48 PM

ਜਲੰਧਰ— ਮਹਾਨ ਸਪਿਨਰ ਸ਼ੇਨ ਵਾਰਨ ਨੇ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਦੇ ਪੀੜਤਾਂ ਦੀ ਮਦਦ ਦੇ ਲਈ ਪੈਸਾ ਇਕੱਠਾ ਕਰਨ ਦੇ ਇਰਾਦੇ ਨਾਲ ਆਪਣੀ 'ਬੈਗੀ ਗ੍ਰੀਨ' ਕੈਪ ਨੀਲਾਮ ਕਰ ਦਿੱਤੀ ਹੈ। ਵਾਰਨ ਦੀ 'ਬੈਗੀ ਗ੍ਰੀਨ' 5,20,500 'ਚ ਨੀਲਾਮ ਹੋਈ ਤੇ ਇਸ ਨੇ ਨੀਲਾਮੀ ਦੇ ਮਾਮਲੇ 'ਚ ਮਹਾਨ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਵਿਸ਼ਵ ਕੱਪ ਵਾਲੇ ਬੱਲੇ (ਬੈਟ) ਤੇ ਡਾਨ ਬ੍ਰੇਡਮੈਨ ਦੇ ਕੀ ਕੈਪ ਦਾ ਰਿਕਾਰਡ ਵੀ ਤੋੜ ਦਿੱਤਾ ਹੈ ਜੋ ਇਸ ਤੋਂ ਪਹਿਲੇ ਨਾਲੋ ਸਭ ਤੋਂ ਮਹਿੰਗੀ ਨੀਲਾਮੀ ਹੋਈ ਸੀ।


ਇਹ ਟੈਸਟ ਕੈਪ ਕਿਸੇ ਵੀ ਆਸਟਰੇਲੀਆਈ ਕ੍ਰਿਕਟਰ ਦੇ ਲਈ ਬਹੁਤ ਸਨਮਾਨ ਵਾਲੀ ਹੈ। ਵੀਰਵਾਰ ਸਵੇਰੇ ਜਦੋ ਇਸਦੀ ਨੀਲਾਮੀ ਸ਼ੁਰੂ ਹੋਈ ਤਾਂ ਇਸ ਦੇ ਲਈ 5 ਲੱਖ ਤੋਂ ਉਪਰ ਦੀ ਬੋਲੀ ਲਗਾਈ ਗਈ। ਧੋਨੀ ਵਲੋਂ 2011 ਵਿਸ਼ਵ ਕੱਪ ਫਾਈਨਲ 'ਚ ਇਸਤੇਮਾਲ ਕੀਤਾ ਗਿਆ ਬੱਲਾ (ਬੈਟ) 100,000 ਪਾਊਂਡ 'ਚ ਨੀਲਾਮ ਹੋਇਆ ਸੀ। ਸਰ ਡਾਨ ਬ੍ਰੇਡਮੈਨ ਦੀ ਕੈਪ ਸਾਲ 2003 'ਚ 4.25 ਲੱਖ ਡਾਲਰ 'ਚ ਵਿਕੀ ਸੀ ਪਰ ਵਾਨ ਦੀ 'ਬੈਗੀ ਗ੍ਰੀਨ' ਨੀਲਾਮੀ 'ਚ ਸਭ ਤੋਂ ਮਹਿੰਗੀ ਰਹੀ। 'ਬੈਗੀ ਗ੍ਰੀਨ' ਦੀ ਨੀਲਾਮੀ ਤੋਂ ਬਾਅਦ ਇੰਸਟਾਗ੍ਰਾਮ 'ਤੇ ਲਿਖਿਆ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨੇ ਸਾਨੂੰ ਸਾਰਿਆਂ ਨੂੰ ਅਵਿਸ਼ਵਾਸ 'ਚ ਛੱਡ ਦਿੱਤਾ ਹੈ।


ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਲਈ 145 ਟੈਸਟ ਖੇਡਣ ਵਾਲੇ ਵਾਨ ਨੇ ਆਪਣੇ ਟੈਸਟ ਕਰੀਅਰ ਦੇ ਦੌਰਾਨ 708 ਵਿਕਟਾਂ ਹਾਸਲ ਕੀਤੀਆਂ ਹਨ। ਇਹ ਵਿਸ਼ਵ 'ਚ ਟੈਸਟ ਕ੍ਰਿਕਟ 'ਚ ਵਿਕਟਾਂ ਹਾਸਲ ਕਰਨ ਦਾ ਦੂਜਾ ਸਭ ਤੋਂ ਵੱਡਾ ਰਿਕਾਰਡ ਹੈ ਜੋ ਸ਼੍ਰੀਲੰਕਾ ਦੇ ਮੁਰਲੀਧਰਨ (800) ਦੇ ਬਾਅਦ ਆਉਂਦਾ ਹੈ।

Gurdeep Singh

This news is Content Editor Gurdeep Singh