B''Day Spcl : 50 ਦੇ ਹੋਏ ਸ਼ੇਨ ਵਾਰਨ, ਮਹਿਲਾਵਾਂ ਨਾਲ ਜੁੜੇ ਵਿਵਾਦਾਂ ਕਾਰਨ ਰਹੇ ਹਨ ਚਰਚਾਵਾਂ ’ਚ

09/13/2019 5:28:42 PM

ਸਪੋਰਟਸ ਡੈਸਕ— ਰੰਗੀਨ ਮਿਜਾਜ਼ੀ ਲਈ ਜਾਣੇ ਜਾਂਦੇ ਆਸਟਰੇਲੀਆਈ ਦਿੱਗਜ ਸਪਿਨਰ ਸ਼ੇਨ ਵਾਰਨ ਅੱਜ ਆਪਣਾ 50ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 13 ਸਤੰਬਰ 1969 ਨੂੰ ਆਸਟਰੇਲੀਆ ’ਚ ਹੋਇਆ ਸੀ। ਕ੍ਰਿਕਟ ਦੇ ਮੈਦਾਨ ਦੇ ਬਾਹਰ ਵੀ ਉਨ੍ਹਾਂ ਦੇ ਬਹੁਤ ਚਰਚੇ ਹੋ ਰਹੇ ਹਨ ਅਤੇ ਉਹ ਕਈ ਮਹਿਲਾਵਾਂ ਕਾਰਨ ਵਿਵਾਦਾਂ ’ਚ ਘਿਰ ਚੁੱਕੇ ਹਨ। ਇਸ ਦੌਰਾਨ ਇਕ ਵਾਰ ਤਾਂ ਉਨ੍ਹਾਂ ਨੂੰ ਉਪ ਕਪਤਾਨੀ ਤੋਂ ਵੀ ਹਟਾ ਦਿੱਤਾ ਗਿਆ ਸੀ। ਆਓ ਜਾਣਦੇ ਹਾਂ ਉਨ੍ਹਾਂ ਦੇ ਕੁਝ ਕਿੱਸਿਆਂ ਬਾਰੇ-

1. ਹਾਲ ਹੀ ’ਚ ਦੇਰ ਰਾਤ ਪਾਰਟੀ ਕਰਨ ਦੇ ਕਾਰਨ ਅਤੇ ਤੇਜ਼ ਮਿਊਜ਼ਿਕ ਵਜਾਉਣ ਨੂੰ ਲੈ ਕੇ ਸ਼ੇਨ ਵਾਰਨ ਖਿਲਾਫ ਪੁਲਸ ’ਚ ਸ਼ਿਕਾਇਤ ਕੀਤੀ ਗਈ ਸੀ। ਪੁਲਸ ਨੇ ਸ਼ੇਨ ਵਾਰਨ ਨੂੰ ਉਸ ਦੀ ਗਰਲਫ੍ਰੈਂਡ ਅਤੇ 2 ਸੈਕਸ ਵਰਕਰਾਂ ਜਿਨ੍ਹਾਂ ਦੀ ਉਮਰ 19 ਅਤੇ 27 ਸਾਲ ਸੀ, ਦੇ ਨਾਲ ਫੜਿਆ ਸੀ। ਸੈਕਸ ਸਕੈਂਡਲ ’ਚ ਫਸਣ ਦੇ ਕਾਰਨ ਉਹ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ’ਚ ਰਹੇ।

2. ਸਾਲ 2006 ’ਚ ਪਾਲ ਬੈਰੀ ਨਾਂ ਦੇ ਇਕ ਲੇਖਕ ਨੇ ਦਾਅਵਾ ਕੀਤਾ ਸੀ ਕਿ ਵਾਰਨ 1000 ਮਹਿਲਾਵਾਂ ਦੇ ਨਾਲ ਸਬੰਧ ਬਣਾ ਚੁੱਕੇ ਹਨ। ਬੈਰੀ ਦੇ ਇਸ ਦਾਅਵੇ ਦੇ ਬਾਅਦ ਵਾਰਨ ਨੂੰ ਮੀਡੀਆ ਦੇ ਸਾਹਮਣੇ ਸਫਾਈ ਦੇਣ ਆਉਣਾ ਪਿਆ ਸੀ ਅਤੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਸੀ। ਵਾਰਨ ਨੇ ਡੈਲੀ ਟੈਲੀਗ੍ਰਾਫ ਨੂੰ ਇਕ ਇੰਟਰਵਿਊ ’ਚ ਇਸ ਬਾਰੇ ਕਿਹਾ ਸੀ ਕਿ ਉਨ੍ਹਾਂ ਦਾ ਇਹ ਹੈਰਾਨ ਕਰ ਦੇਣ ਵਾਲਾ ਰਿਕਾਰਡ ਵਿਆਪਕ ਨਹੀਂ ਅਤੇ ਇਹ ਕਿਤਾਬ ਵੀ ਵਧਾ-ਚੜ੍ਹਾ ਕੇ ਦਸੀ ਗਈ ਸੀ। ਪਾਲ ਬੈਰੀ ਦੀ ਕਿਤਾਬ ਦੇ ਬਾਰੇ ’ਚ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਇਸ ’ਚ ਬਹੁਤ ਸਾਰੀਆਂ ਗ਼ਲਤੀਆਂ ਹਨ ਜਿਸ ’ਚ 1000 ਮਹਿਲਾਵਾਂ ਵਾਲੀ ਗੱਲ ਵੀ ਆਉਂਦੀ ਹੈ।

3. ਸਨ 2000 ’ਚ ਸ਼ੇਨ ਵਾਰਨ ਨੂੰ ਬਿ੍ਰਟਿਸ਼ ਨਰਸ ਨੂੰ ਅਸ਼ਲੀਲ ਮੈਸੇਜ ਭੇਜਣ ਕਾਰਨ ਆਸਟਰੇਲੀਆਈ ਟੀਮ ਦੇ ਵਾਈਸ-ਕੈਪਟਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

4. ਵਾਰਨ ਨੂੰ ਇਕ ਵਾਰ ਦੱੱਖਣੀ ਅਫਰੀਕਾ ਟੂਰ ਦੇ ਦੌਰਾਨ ਇਕ ਮਹਿਲਾ ਨੂੰ ਭੱਦੇ ਅਤੇ ਪਰੇਸ਼ਾਨ ਕਰਨ ਵਾਲੇ ਮੈਸੇਜ ਭੇਜਣ ਕਾਰਨ ਮੀਡੀਆ ਤੋਂ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਪਰ ਬਾਅਦ ’ਚ ਦਾਅਵਾ ਕਰਨ ਵਾਲੀ ਮਹਿਲਾ ’ਤੇ ਆਪਣੇ ਹੀ ਦੇਸ਼ ’ਚ ਜਬਰਦਸਤੀ ਵਸੂਲੀ ਕਰਨ ਦੋਸ਼ ਲਾਇਆ ਗਿਆ ਸੀ।

Tarsem Singh

This news is Content Editor Tarsem Singh