ਭਾਰਤ ਦੇ ਪਹਿਲੇ ਓਲੰਪਿਕ ਤੈਰਾਕ ਦਾ ਦਿਹਾਂਤ

10/16/2017 11:38:11 AM

ਵਿਜੇਵਾੜਾ, (ਬਿਊਰੋ)— ਭਾਰਤ ਦੇ ਪਹਿਲੇ ਓਲੰਪਿਕ ਤੈਰਾਕ ਸ਼ਮਸ਼ੇਰ ਖਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਸ਼ਮਸ਼ੇਰ 87 ਸਾਲਾਂ ਦੇ ਸਨ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਅਤੇ 2 ਪੁੱਤਰ ਹਨ। ਉਹ ਗੁੰਟੂਰ ਜ਼ਿਲੇ ਦੇ ਰਿਪਾਲੇ ਦੇ ਨੇੜੇ ਇਕ ਛੋਟੇ ਜਿਹੇ ਪਿੰਡ ਕੈਥਪਾਲੇ 'ਚ ਰਹਿੰਦੇ ਸਨ।

ਸ਼ਮਸ਼ੇਰ ਦੀ ਨੂੰਹ ਐੱਮ. ਰੋਸ਼ਨ ਨੇ ਕਿਹਾ, ''ਉਨ੍ਹਾਂ ਨੇ ਸਵੇਰੇ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸ਼ਮਸ਼ੇਰ ਦੇਸ਼ ਦੇ ਪਹਿਲੇ ਅਜਿਹੇ ਤੈਰਾਕ ਸਨ ਜਿਨ੍ਹਾਂ ਨੇ 1956 'ਚ ਓਲੰਪਿਕ 'ਚ ਹਿੱਸਾ ਲਿਆ ਸੀ। ਉਨ੍ਹਾਂ ਨੇ 200 ਮੀਟਰ ਬਟਰ ਲਾਈ 'ਚ ਰਾਸ਼ਟਰੀ ਰਿਕਾਰਡ ਬਣਾ ਕੇ ਮੈਲਬੋਰਨ ਓਲੰਪਿਕ ਦੇ ਲਈ ਕੁਆਲੀਫਾਈ ਕੀਤਾ ਸੀ।