ਸ਼ਮੀ ਨਹੀਂ ਖੇਡ ਸਕਣਗੇ IPL, ਖਤਮ ਹੋ ਸਕਦੈ ਕ੍ਰਿਕਟ ਕਰੀਅਰ

03/09/2018 11:59:19 PM

ਜਲੰਧਰ— ਇਸ ਗਲ ਨੂੰ ਮੰਨਣ ਨੂੰ ਹੁਣ ਦੇਰੀ ਨਹੀਂ ਹੋਣੀ ਚਾਹੀਦੀ ਕਿ ਪਤਨੀ ਹਸੀਨ ਜਹਾਂ ਦੇ ਦੋਸ਼ਾਂ ਤੋਂ ਬਾਅਦ ਮੁਹੰਮਦ ਸ਼ਮੀ ਦੇ ਕ੍ਰਿਕਟ ਕਰੀਅਰ 'ਤੇ ਰੋਕ ਲੱਗਣੀ ਪੱਕੀ ਹੋ ਗਈ ਹੈ। ਹਾਂ ਕੁਝ ਸਮੇਂ ਦੇ ਲਈ ਜੇਕਰ ਮੰਨ ਵੀ ਲਈ ਤਾਂ ਉਸਦਾ ਥੋੜ੍ਹਾ-ਬਹੁਤ ਕ੍ਰਿਕਟ ਕਰੀਅਰ ਬਚਿਆ ਰਹੇਗਾ ਤਾਂ ਇਸ ਗਲ ਨੂੰ ਵੀ ਮਨ੍ਹਾਂ ਕੀਤਾ ਜਾ ਸਕਦਾ ਹੈ ਕਿ ਸ਼ਮੀ ਅਪ੍ਰੈਲ ਮਹੀਨੇ 'ਚ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. 11 'ਚ ਖੇਡ ਨਹੀਂ ਸਕਣਗੇ। ਸ਼ਮੀ ਦਿੱਲੀ ਡੇਅਰਡੇਵਿਲਸ ਦੇ ਪ੍ਰਮੁੱਖ ਗੇਂਦਬਾਜ਼ ਹਨ। ਦਿੱਲੀ ਡੇਅਰਡੇਵਿਲਸ ਇਸ 'ਤੇ ਕਿਹੜਾ ਫੈਸਲਾ ਆਉਦਾ ਹੈ ਇਸ ਦਾ ਇੰਤਜ਼ਾਰ ਚੱਲ ਰਿਹਾ ਹੈ। ਬੀ. ਸੀ. ਸੀ. ਆਈ. ਨੇ ਸ਼ਮੀ ਕੇਂਦਰੀ ਕਰਾਰ ਨਾ ਕਰਕੇ ਪਹਿਲੇ ਹੀ ਸਾਫ ਕਰ ਦਿੱਤਾ ਕਿ ਸ਼ਮੀ ਨੂੰ ਹੁਣ ਆਪਣੇ ਕ੍ਰਿਕਟ ਦੇ ਭਵਿੱਖ 'ਤੇ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ।
ਇਸ ਦੀ ਵੱਡੀ ਵਜ੍ਹਾ ਉਸ 'ਤੇ ਦਰਜ ਐੱਫ. ਆਈ. ਆਰ. ਵੀ ਹੈ। ਕਿਉਂਕਿ ਕੋਲਕਾਤਾ ਦੇ ਜਿਸ ਲਾਲ ਬਾਜ਼ਾਰ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ. ਦਰਜ ਹੋਈ ਹੈ। ਉਸ 'ਚ ਦਹੇਜ ਉਤਪੀੜਨ, ਘਰੇਲੂ ਹਿੰਸਾ, ਹੱਤਿਆ ਦੀ ਕੋਸ਼ਿਸ਼, ਧਮਕੀ ਤੇ ਸਾਜ਼ਿਸ਼ ਸਮੇਤ ਕਈ ਧਾਰਾਂ ਸ਼ਾਮਲ ਹਨ। ਇਹ ਇਸ ਤਰ੍ਹਾਂ ਦੀਆਂ ਧਾਰਾਵਾਂ ਹਨ ਜਿਸ ਤੋਂ ਛੁੱਟਣਾ ਆਸਾਨ ਨਹੀਂ ਹੁੰਦਾ। ਹੁਣ ਹੱਤਿਆ ਦੀ ਕੋਸ਼ਿਸ਼, ਦਹੇਜ ਉਤਪੀੜਨ, ਜ਼ਹਿਰ ਦੇਣਾ, ਧਮਕੀ ਦੇਣਾ ਆਦਿ ਦੇ ਕੇਸ ਵੱਖ-ਵੱਖ ਚੱਲਣਗੇ। ਜੇਕਰ ਇਕ ਵੀ ਕੇਸ 'ਚ ਸ਼ਮੀ 'ਤੇ ਦੋਸ਼ ਸਾਬਤ ਹੋ ਗਿਆ ਤਾਂ ਉਸ ਦਾ ਕ੍ਰਿਕਟ ਕਰੀਅਰ ਖਤਮ ਹੋਣਾ ਤੈਅ ਹੈ।
ਹਾਈਕੋਰਟ 'ਚ ਹੋਵੇਗੀ ਐੱਫ. ਆਈ. ਆਰ. ਰੱਦ, ਲੱਗੇਗਾ ਸਮਾਂ
ਜਲੰਧਰ ਸੇਸ਼ਨ ਕੋਰਟ 'ਚ ਐਡਵੋਕੇਟ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਸ਼ਮੀ 'ਤੇ ਜੋ ਧਾਰਾਵਾਂ ਲਗਾਈਆਂ ਹਨ , ਉਨ੍ਹਾਂ 'ਚ ਸਭ ਤੋਂ ਵੱਡੀ ਧਾਰਾ 498 ਏ (ਦਹੇਜ ਮੰਗਨਾ) ਹੈ। ਕੋਲਕਾਤਾ ਪੁਲਸ ਨੇ ਜੇਕਰ ਐੱਫ. ਆਈ. ਆਰ. ਦਰਜ ਕਰ ਲਈ ਹੈ ਤਾਂ ਕੇਸ ਅੱਗੇ ਵਧਾਉਣਾ ਤੈਅ ਹੈ। ਇਸ ਦੌਰਾਨ ਭਾਵੇ ਸ਼ਮੀ ਆਪਣੀ ਪਤਨੀ ਹਸੀਨ ਨੂੰ ਮੰਨਾ ਲਵੇ ਪਰ ਇਸ ਨਾਲ ਐੱਫ. ਆਈ. ਆਰ. ਰੱਦ ਨਹੀਂ ਹੋਵੇਗੀ। ਪਤੀ-ਪਤਨੀ ਦੋਵਾਂ ਨੂੰ ਸਾਂਝਾ ਹਲਫਨਾਮਾ ਹਾਈਕੋਰਟ 'ਚ ਦੇਣਾ ਪਵੇਗਾ। ਜਿਸ 'ਚ ਜੱਜ ਦੋਵਾਂ ਪੱਖਾ ਨੂੰ ਸੁਣਾ ਕੇ ਕੇਸ ਰੱਦ ਕਰ ਸਕਦਾ ਹੈ।

ਆਈ. ਪੀ. ਐੱਲ. 'ਚ 23 ਵਿਕਟਾਂ ਹਾਸਲ ਕਰ ਚੁੱਕੇ ਹਨ ਸ਼ਮੀ
ਸ਼ਮੀ ਨੇ 2009 'ਚ ਆਈ. ਪੀ. ਐੱਲ. ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਹ ਆਪਣੇ ਪਹਿਲੇ ਆਈ. ਪੀ. ਐੱਲ. 'ਚ 8 ਮੈਚ 'ਚ ਸਿਰਫ 5 ਵਿਕਟਾਂ ਹੀ ਹਾਸਲ ਕਰ ਸਕੇ ਸਨ। ਆਈ. ਪੀ. ਐੱਲ. 'ਚ ਉਸਦਾ ਪ੍ਰਦਰਸ਼ਨ ਵੀ ਔਸਤ ਰਿਹਾ ਹੈ ਪਰ ਕਿਉਂਕਿ ਉਹ ਮੁਖ ਗੇਂਦਬਾਜ਼ ਰਹੇ ਹਨ ਇਸ ਤਰ੍ਹਾਂ ਦੌੜਾਂ 'ਤੇ ਅੰਦਾਜ਼ਾ ਲਗਾਉਣਾ, ਮੁਸ਼ਕਲ ਮੌਕਿਆਂ 'ਤੇ ਵਿਕਟ ਹਾਸਲ ਕਰਨਾ ਚਰਚਾ 'ਚ ਰਹੇ ਹਨ। ਸ਼ਮੀ ਨੇ ਆਈ. ਪੀ. ਐੱਲ. 'ਚ ਹੁਣ ਤਕ 23 ਵਿਕਟਾਂ ਹਾਸਲ ਕਰ ਚੁੱਕੇ ਹਨ।