ਮੁਹੰਮਦ ਸ਼ਮੀ ਨੇ ਲੜਕੀ ਦਾ ਬਣਾਇਆ ਸਕੈਚ, ਲੋਕਾਂ ਨੇ ਪੁੱਛਿਆ- ਭਾਬੀ ਦੀ ਤਸਵੀਰ ਹੈ?

04/10/2020 3:04:43 PM

ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਜਿਥੇ ਪੂਰੀ ਦੁਨੀਆ ਮੌਜੂਦਾ ਖਰਾਬ ਹਾਲਾਤਾਂ ਕਾਰਨ ਰੁਕੀ ਹੋਈ ਹੈ ਉੱਥੀ ਹੈ ਭਾਰਤ ਨੇ ਵੀ ਇਸ ਮਹਾਮਾਰੀ ਤੋਂ ਬਚਾਅ ਲਈ ਦੇਸ਼ ਭਰ ਵਿਚ 14 ਅਪ੍ਰੈਲ ਤਕ ਲਾਕਡਾਊਨ ਕੀਤਾ ਹੋਇਆ ਹੈ। ਹਰ ਕੋਈ ਇਸ ਮਹਾਮਾਰੀ ਨੂੰ ਹਰਾਉਣ ਲਈ ਘਰ ਬੈਠ ਕੇ ਸਾਵਧਾਨੀ ਵਰਤ ਰਿਹਾ ਹੈ। ਕ੍ਰਿਰਕਟਰਸ ਵੀ ਆਪਣੇ ਫੈਂਸ ਦੇ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ। ਇਸ ਵਿਚਾਲੇ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵੀ ਆਪਣੀ ਇਕ ਕਲਾ ਫੈਂਸ ਨੂੰ ਦਿਖਾਈ ਹੈ। ਦਰਅਸਲ, ਸ਼ਮੀ ਨੇ ਇਕ ਲੜਕੀ ਦੀ (ਸਕੈਚ) ਤਸਵੀਰ ਬਣਾਈ, ਜਿਸ ਨੂੰ ਦੇਖ ਕੇ ਫੈਂਸ ਸ਼ਮੀ ਦੀ ਪਤਨੀ ਹਸੀਨ ਜਹਾਂ ਨੂੰ ਯਾਦ ਕਰਨ ਲੱਗੇ।

ਸ਼ੇਅਰ ਕੀਤੀ ਵੀਡੀਓ

 
 
 
 
 
 
 
 
 
 
 
 
 
 

Trying out some sketches after years...how do you think about the “The Artist Shami”? 😅

A post shared by Mohammad Shami , محمد الشامي (@mdshami.11) on Apr 9, 2020 at 1:25am PDT

ਮੁਹੰਮਦ ਸ਼ਮੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਪੇਂਟਿੰਗ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ। ਮੁਹੰਮਦ ਸ਼ਮੀ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਹ ਇਕ ਪੇਂਟਿੰਗ ਨੂੰ ਫਿਨਸ਼ਿੰਗ ਟਚ ਦਿੰਦੇ ਹੋਏ ਦਿਸ ਰਹੇ ਹਨ। ਸ਼ਮੀ ਨੇ ਇਸ ਪੋਸਟ ਦੇ ਨਾਲ ਕੈਪਸ਼ਨ ਦਿੱਤੀ, ‘‘ਸਾਲਾਂ ਬਾਅਦ ਕੁਝ ਸਕੈਚ ਕਰਨ ਦੀ ਕੋਸ਼ਿਸ਼। ਤੁਸੀਂ ਕੀ ਸੋਚਦੇ ਹੋ ਆਰਟਿਸਟ ਸ਼ਮੀ ਦੇ ਬਾਰੇ।’’ ਸ਼ਮੀ ਦੇ ਸਕੈਚ ਨੂੰ ਦੇਖਣ ਤੋਂ ਬਾਅਦ ਫੈਂਸ ਨੇ ਸਵਾਲ ਕਰ ਦਿੱਤਾ ਕਿ ਕੀ ਇਹ ਭਾਬੀ ਦੀ ਤਸਵੀਰ ਹੈ।

 

PunjabKesari

ਸੋਸ਼ਲ ਮੀਡੀਆ ’ਤੇ ਸ਼ਮੀ ਦੀ ਇਹ ਪੋਸਟ ਰੱਜ ਕੇ ਵਾਇਰਲ ਹੋ ਰਹੀ ਹੈ। ਫੈਂਸ ਇਸ ਲੜਕੀ ਦੇ ਬਾਰੇ ਵਿਚ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੀ ਤਸਵੀਰ ਸ਼ਮੀ ਨੇ ਬਣਾਈ। ਹਾਲਾਂਕਿ ਸ਼ਮੀ ਦੇ ਸਕੈਚ ਵਿਚ ਲੜਕੀ ਦੇ ਚਿਹਰੇ ਦਾ ਇਕ ਹਿੱਸਾ ਵਾਲਾਂ ਨਾਲ ਢਕਿਆ ਹੈ। ਉਸ ਦੀ ਇਸ ਪੋਸਟ ਨੂੰ ਹੁਣ ਤਕ 74 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। 

ਪਤਨੀ ਹਸੀਨ ਨਾਲ ਸ਼ਮੀ ਦਾ ਚੱਲ ਰਿਹਾ ਵਿਵਾਦ
PunjabKesari

ਦੱਸ ਦਈਏ ਮੁਹੰਮਦ ਸ਼ਮੀ ਅਤੇ ਹਸੀਨ ਜਹਾਂ ਘਰੇਲੂ ਵਿਵਾਦ ਕਾਰਨ ਵੱਖ-ਵੱਖ ਰਹਿ ਰਹੇ ਹਨ। ਸ਼ਮੀ ਦੀ ਪਤਨੀ ਨੇ ਉਸ ’ਤੇ ਘਰੇਲੂ ਹਿੰਸਾ, ਕੁੱਟਮਾਰ, ਦਾਜ ਲਈ ਤੰਗ ਕਰਨਾ ਆਦਿ ਕਈ ਦੋਸ਼ ਲਗਾਏ ਹਨ ਅਤੇ ਇਹ ਕੇਸ ਅਦਾਲਤ ਵਿਚ ਚਲ ਰਹੇ ਹਨ। ਦੋਵਾਂ ਨੇ 2014 ਵਿਚ ਪਰਿਵਾਰ ਦੇ ਖਿਲਾਫ ਜਾ ਕੇ ਵਿਆਹ ਕੀਤਾ ਸੀ। ਹਸੀਨ ਜਹਾਂ ਇਕ ਮਾਡਲ ਰਹਿ ਚੁੱਕੀ ਹੈ ਅਤੇ ਬਾਅਦ ਵਿਚ ਉਹ ਕੇ. ਕੇ. ਆਰ ਦੀ ਚੀਅਰ ਲੀਡਰ ਬਣ ਗਈ ਸੀ।


Ranjit

Content Editor

Related News