ਖੇਤਾਂ ਵਿਚ ਦੌੜ ਲਗਾਉਣ ਦੇ ਨਾਲ ਮਨਪਸੰਦ ਬਿਰਆਨੀ ਛੱਡਣ ਤੱਕ, ਸ਼ਮੀ ਦਾ ਸਖਤ ਸੰਘਰਸ਼

06/22/2019 1:04:01 PM

ਨਵੀਂ ਦਿੱਲੀ : ਸਭ ਕੁਝ ਠੀਕ ਰਿਹਾ ਤਾਂ ਮੁਹੰਮਦ ਸ਼ਮੀ ਸ਼ਨੀਵਾਰ ਨੂੰ ਅਫਗਾਨਿਸਤਾਨ ਖਿਲਾਫ ਆਪਣੀ ਵਰਲਡ ਕੱਪ ਮੁਹਿੰਮ ਦਾ ਆਗਾਜ਼ ਕਰਨਗੇ। ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਸ਼ਮੀ ਨੇ ਕਿਸ ਪਰਿਵਾਰਕ ਹਾਲਾਤਾਂ ਵਿਚਾਲੇ ਭਾਰਤੀ ਟੀਮ ਵਿਚ ਵਾਪਸੀ ਕੀਤੀ ਹੈ। ਉਸਦੇ ਕੋਚ ਬਰਦੁਧੀਨ-ਸਿੱਧੀਕੀ ਦੀ ਮੰਨੋ ਤਾਂ ਸ਼ਮੀ ਲਈ ਸਭ ਤੋਂ ਵੱਡੀ ਚੁਣੌਤੀ ਮਾਨਸਿਕ ਅਤੇ ਸਰੀਰਕ ਦੋਵਾਂ ਵਿਚ ਫਿੱਟ ਹੋਣਾ ਸੀ। ਸ਼ਮੀ ਨੇ ਜਿੱਥੇ ਸਰੀਰਕ ਤੌਰ 'ਤੇ ਫਿੱਟ ਹੋਣ ਲਈ ਟ੍ਰੈਕਟਰ ਨਾਲ ਖੇਤਾਂ ਦੀ ਮਿੱਟੀ ਨੂੰ ਖੁਦਵਾ ਕੇ ਸਵੇਰੇ ਸ਼ਾਮ ਨੰਗੇ ਪੈਰ ਦੌੜ ਲਗਾਈ ਤਾਂ ਆਪਣੀ ਮਨਪਸੰਦ ਬਿਰਆਨੀ ਦਾ ਵੀ ਤਿਆਗ ਕਰ ਦਿੱਤਾ। ਉੱਥੇ ਹੀ ਮਾਨਸਿਕ ਤੌਰ 'ਤੇ ਫਿੱਟ ਹੋਣ ਵਿਚ ਉਸਦੇ ਪਰਿਵਾਰ, ਪੁਰਾਣੇ ਸਾਥੀਆਂ ਦੇ ਇਲਾਵਾ ਅਕੈਡਮੀ ਨੇ ਉਸਦਾ ਖੂਬ ਸਾਥ ਦਿੱਤਾ।

6 ਕਿੱਲੋ ਘੱਟ ਕੀਤਾ ਭਾਰ

ਪਰਿਵਾਰਕ ਹਾਲਾਤਾਂ ਵਿਚਾਲੇ ਸ਼ਮੀ ਨੇ ਕੋਲਕਾਤਾ ਨੂੰ ਛੱਡ ਅਮਰੋਹਾ ਸਥਿਤ ਪਿੰਡ ਸਹਿਸਪੁਰ ਨੂੰ ਠਿਕਾਣਾ ਬਣਾਇਆ। ਉਸਦਾ ਭਾਰ ਵੱਧ ਗਿਆ ਸੀ। ਉਸਨੇ ਦੇਸੀ ਤਰੀਕੇ ਨੂੰ ਅਜਮਾਇਆ। ਉਹ ਸਵੇਰੇ ਡੇਢ ਘੰਟਾ ਅਤੇ ਸ਼ਾਮ ਨੂੰ ਇਕ ਘੰਟਾ 400 ਅਤੇ 50-50 ਮੀਟਰ ਦੀ ਸਪ੍ਰਿੰਟ ਲਗਾਉਂਦੇ ਸੀ। ਫਿੱਟ ਹੋਣ ਲਈ ਉਸਨੇ ਬਿਰਆਨੀ ਅਤੇ ਭਾਰ ਵਧਾਉਣ ਵਾਲੇ ਖਾਣੇ ਦਾ ਤਿਆਗ ਕਰ ਦਿੱਤਾ।

ਪੁਰਾਣੇ ਸ਼ਮੀ ਨੂੰ ਦੇਖਿਆ

ਬਦਰੂਦੀਨ ਮੁਤਾਬਕ ਉਸਨੇ ਇਸ ਦੌਰਾਨ ਉਸ ਸ਼ਮੀ ਨੂੰ ਦੇਖਿਆ ਜਦੋਂ ਉਹ ਸ਼ੁਰੂਆਤ ਵਿਚ ਉਸਦੇ ਕੋਲ ਆਉਂਦੇ ਸੀ। ਪਹਿਲਾਂ ਉਹ ਪਰੇਸ਼ਾਨ ਸੀ ਪਰ ਉਹ ਮਾਨਸਿਕ ਤੌਰ 'ਤੇ ਬਹੁਤ ਮਜਬੂਤ ਹਨ। ਕਿ ਵਾਰ ਉਹ ਠਾਣ ਲਵੇ ਕਿ ਉਸ ਨੂੰ ਕੁਝ ਕਰ ਕੇ ਦਿਖਾਉਣਾ ਹੈ ਤਾਂ ਉਹ ਕਰ ਦਿੰਦਾ ਹੈ। ਕੁਝ ਦੇਰ ਲਈ ਉਸਨੇ ਆਉਣਾ ਬੰਦ ਕਰ ਦਿੱਤਾ ਸੀ ਪਰ ਇਸ ਵਾਰ ਜਦੋਂ ਆਏ ਤਾਂ ਉਹ ਬਦਲ ਗਏ ਸੀ। ਜਿਸ ਤਰ੍ਹਾਂ ਉਹ ਪਹਿਲਾਂ ਮੈਦਾਨ 'ਤੇ ਬੱਚਿਆਂ ਨਾਲ ਘੁਲਦੇ-ਮਿਲਦੇ ਸੀ, ਇਸ ਵਾਰ ਵੀ ਉਸਦਾ ਸਹਾਰਾ ਬੱਚੇ ਹੀ ਸੀ। ਉਹ ਉਨ੍ਹਾਂ ਨਾਲ ਖੂਸ ਸਮਾਂ ਬਿਤਾਉਂਦੇ ਸੀ। ਉਸ ਨੂੰ ਲਗਦਾ ਸੀ ਕਿ ਸ਼ਮੀ ਇਸ ਹਾਦਸੇ ਤੋਂ ਜਲਦੀ ਨਹੀਂ ਉੱਭਰ ਸਕਦੇ ਪਰ ਉਸਨੇ ਜਬਰਦਸਤ ਵਾਪਸੀ ਕੀਤੀ।