ਪਹਿਲੇ ਹੀ ਓਵਰ ''ਚ ਸ਼ੰਮੀ ਦੀ ਸਫ਼ਲਤਾ, ਕਿਵੇਂ ਲਹਿਰਾਉਂਦੀ ਗੇਂਦ ਲੈ ਗਈ ਮਾਰਸ਼ ਦੀ ਵਿਕਟ (ਵੀਡੀਓ)

09/22/2023 5:53:14 PM

ਸਪੋਰਟਸ ਡੈਸਕ- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਵਨਡੇ ਦੌਰਾਨ ਇਕ ਵਾਰ ਫਿਰ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਮੋਹਾਲੀ ਦੇ ਮੈਦਾਨ 'ਤੇ ਪਹਿਲੇ ਹੀ ਓਵਰ 'ਚ ਵਿਕਟ ਲਈ। ਭਾਰਤੀ ਟੀਮ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਤੋਂ ਬਿਨਾਂ ਹੈ। ਅਜਿਹੇ 'ਚ ਸ਼ੰਮੀ ਨੇ ਪਹਿਲੇ ਹੀ ਓਵਰ 'ਚ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਮਿਸ਼ੇਲ ਮਾਰਸ਼ ਨੂੰ ਪਵੇਲੀਅਨ ਦਾ ਰਸਤਾ ਦਿਖਾ ਦਿੱਤਾ। ਮਾਰਸ਼ ਸ਼ੰਮੀ ਦੀ ਆਊਟ ਸਵਿੰਗ ਗੇਂਦ 'ਤੇ ਡਿਫੈਂਸ ਕਰਨਾ  ਚਾਹੁੰਦੇ ਸੀ ਪਰ ਗੇਂਦ ਉਨ੍ਹਾਂ ਦੇ ਬੱਲੇ ਦੇ ਬਾਹਰੀ ਕਿਨਾਰੇ ਨੂੰ ਲੈ ਕੇ ਪਹਿਲੀ ਸਲਿਪ 'ਚ ਖੜ੍ਹੇ ਸ਼ੁਭਮਨ ਗਿੱਲ ਦੇ ਹੱਥਾਂ 'ਚ ਜਾ ਡਿੱਗੀ। ਉਦੋਂ ਆਸਟ੍ਰੇਲੀਆ ਦਾ ਸਕੋਰ ਸਿਰਫ਼ ਚਾਰ ਦੌੜਾਂ ਸੀ। ਦੇਖੋ ਵੀਡੀਓ-

 

ਜੇਕਰ ਭਾਰਤੀ ਖਿਡਾਰੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੰਮੀ ਭਾਰਤ ਦੇ ਲਈ ਦੂਜੀ ਬੈਸਟ ਸਟ੍ਰਾਈਕ ਰੇਟ ਲੈ ਕੇ ਚੱਲ ਰਹੇ ਹਨ। ਪਹਿਲੇ ਵਨਡੇ ਦੌਰਾਨ ਜਾਰੀ ਅੰਕੜਿਆਂ ਮੁਤਾਬਕ ਮੁਹੰਮਦ ਸਿਰਾਜ ਫਿਲਹਾਲ 29 ਮੈਚਾਂ 'ਚ 24 ਦੀ ਸਟ੍ਰਾਈਕ ਰੇਟ ਨਾਲ 53 ਵਿਕਟਾਂ ਲੈ ਕੇ ਸਭ ਤੋਂ ਅੱਗੇ ਹਨ। ਇਸ ਤੋਂ ਬਾਅਦ ਸ਼ੰਮੀ ਦੇ ਨਾਂ 27.7 ਦੀ ਸਟ੍ਰਾਈਕ ਰੇਟ ਨਾਲ 167 ਵਿਕਟਾਂ ਹਨ। ਸ਼ਾਰਦੁਲ ਇਸ ਸੂਚੀ 'ਚ 28.2 ਦੇ ਸਟ੍ਰਾਈਕ ਰੇਟ ਨਾਲ ਤੀਜੇ ਸਥਾਨ 'ਤੇ ਹੈ। ਅਮਿਤ ਮਿਸ਼ਰਾ 29.9 ਦੀ ਸਟ੍ਰਾਈਕ ਰੇਟ ਨਾਲ ਚੌਥੇ ਨੰਬਰ 'ਤੇ ਅਤੇ ਕੁਲਦੀਪ ਯਾਦਵ 30.1 ਦੀ ਸਟ੍ਰਾਈਕ ਰੇਟ ਨਾਲ ਪੰਜਵੇਂ ਨੰਬਰ 'ਤੇ ਬਰਕਰਾਰ ਹਨ।
ਦੇਖੋ ਦੋਵਾਂ ਟੀਮਾਂ ਦੀ ਪਲੇਇੰਗ-11
ਆਸਟ੍ਰੇਲੀਆ: ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵਨ ਸਮਿਥ, ਮਾਰਨਸ ਲਾਬੁਸ਼ੇਨ, ਕੈਮਰਨ ਗ੍ਰੀਨ, ਜੋਸ਼ ਇੰਗਲਿਸ (ਵਿਕਟਕੀਪਰ), ਮਾਰਕਸ ਸਟੋਇਨਿਸ, ਮੈਥਿਊ ਸ਼ਾਰਟ, ਪੈਟ ਕਮਿੰਸ (ਕਪਤਾਨ), ਸੀਨ ਐਬੋਟ, ਐਡਮ ਜ਼ੈਂਪਾ।
ਭਾਰਤ: ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ/ਕਪਤਾਨ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ।v

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Aarti dhillon

This news is Content Editor Aarti dhillon