ਲੰਗੜਾਉਂਦੇ ਹੋਏ ਮੈਦਾਨ ਤੋਂ ਬਾਹਰ ਗਏ ਸ਼ਮੀ, ਭਾਰਤੀ ਟੀਮ ਦੀ ਵਧੀ ਚਿੰਤਾ

11/19/2017 4:02:04 AM

ਕੋਲਕਾਤਾ— ਟੈਸਟ ਦੇ ਤੀਜੇ ਦਿਨ ਭਾਰਤੀ ਟੀਮ ਦੇ ਲਈ ਵਧੀਆ ਨਹੀਂ ਰਿਹਾ। ਪਹਿਲਾ ਭਾਰਤੀ ਟੀਮ ਸਿਰਫ 172 ਦੌੜਾਂ ਦੇ ਸਕੋਰ 'ਤੇ ਢੇਰ ਹੋ ਗਈ। ਉਸ ਤੋਂ ਬਾਅਦ ਟੀਮ ਦੇ ਗੇਂਦਬਾਜ਼ ਸ਼੍ਰੀਲੰਕਾਈ ਬੱਲੇਬਾਜ਼ਾਂ 'ਤੇ ਲਗਾਮ ਲਗਾਉਣ 'ਚ ਅਸਫਲ ਰਹੇ। ਇਸ ਦੇ ਨਾਲ ਹੀ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਮਾਂਸਪੇਸ਼ੀਆ 'ਚ ਖਿਚਾਅ ਆ ਗਿਆ ਜਿਸ ਕਾਰਨ ਭਾਰਤੀ ਟੀਮ ਦੀ ਚਿੰਤਾ ਵੱਧ ਗਈ ਹੈ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾਈ ਪਾਰੀ ਦੇ 46ਵੇਂ ਓਵਰ 'ਚ ਗੇਂਦਬਾਜ਼ੀ ਦੇ ਦੌਰਾਨ ਮੁਹੰਮਦ ਸ਼ਮੀ ਦੀ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ, ਜਿਸ ਕਾਰਨ ਉਸ ਨੇ ਓਵਰ 'ਚ ਸਿਰਫ 5 ਗੇਂਦਾਂ ਹੀ ਕਰਵਾਈਆਂ ਸਨ ਤੇ ਉਸ ਨੂੰ ਮੈਦਾਨ ਤੋਂ ਜਾਣਾ ਪਿਆ। ਓਵਰ ਦੀ ਬਚੀ ਇਕ ਗੇਂਦ ਕਪਤਾਨ ਵਿਰਾਟ ਕੋਹਲੀ ਨੂੰ ਕਰਨੀ ਪਈ ਸੀ।
ਮੀਂਹ ਤੇ ਖਰਾਬ ਰੌਸ਼ਨੀ ਤੋਂ ਪ੍ਰਭਾਵਿਤ ਇਸ ਮੈਚ 'ਚ ਭਾਰਤੀ ਟੀਮ ਦੀ ਖਰਾਬ ਬੱਲੇਬਾਜ਼ੀ 'ਚ ਇਕਲੌਤਾ ਬੱਲੇਬਾਜ਼ ਚੇਤੇਸ਼ਵਰ ਪੁਜਾਰਾ 52 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡਣ 'ਚ ਸਫਲ ਰਿਹਾ। ਸ਼੍ਰੀਲੰਕਾਈ ਟੀਮ ਵਲੋਂ ਲਕਮਲ ਸਭ ਤੋਂ ਸਫਲ ਰਿਹਾ, ਜਿਸ ਨੇ 19 ਓਵਰਾਂ 'ਚ 1.36 ਦੀ ਇਕਾਨੋਮੀ ਰੇਟ ਨਾਲ ਸਿਰਫ 26 ਦੌੜਾਂ ਦੇ ਕੇ ਭਾਰਤ ਦੀਆਂ ਅਹਿਮ ਚਾਰ ਵਿਕਟਾਂ ਕੱਢੀਆਂ। ਗਮਾਗੇ ਨੇ 59 ਦੌੜਾਂ ਦੇ ਕੇ 2 ਵਿਕਟਾਂ, ਸ਼ਨਾਕਾ ਨੇ 36 ਦੌੜਾਂ ਦੇ ਕੇ 2 ਵਿਕਟਾਂ ਤੇ ਪਰੇਰਾ ਨੇ 19 ਦੌੜਾਂ ਦੇ ਕੇ ਭਾਰਤ ਦੀਆਂ ਦੋ ਵਿਕਟਾਂ ਹਾਸਲ ਕੀਤੀਆਂ।