ਸ਼ਮੀ ਦਾ ਵੱਡਾ ਖੁਲਾਸਾ, ਇਸ ਵਜ੍ਹਾ ਤੋਂ 3 ਵਾਰ ਆਤਮਹੱਤਿਆ ਕਰਨ ਦੀ ਸੋਚੀ ਸੀ

05/04/2020 12:19:30 PM

ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਖੁਲਾਸਾ ਕੀਤੀ  ਹੈ ਕਿ ਕੁਝ ਸਾਲ ਪਹਿਲਾਂ ਨਿੱਜੀ ਪ੍ਰੇਸ਼ਾਨੀਆਂ ਕਾਰਨ ਉਸ ਦੇ ਮਨ ਵਿਚ 3 ਵਾਰ ਆਤਮ ਹੱਤਿਆ ਕਰਨ ਦਾ ਵਿਚਾਰ ਆਇਆ ਸੀ, ਜਿਸ ਦੀ ਵਜ੍ਹਾ ਨਾਲ ਉਸ ਦੇ ਪਰਿਵਾਰ ਨੂੰ ਉਸ 'ਤੇ ਲਗਾਤਾਰ ਨਜ਼ਰ ਰੱਖਣੀ ਪਈ ਸੀ। ਉਸ ਨੇ ਕਿਹਾ ਕਿ ਉਸ ਪਰਿਵਾਰ ਨੂੰ ਡਰ ਸੀ ਕਿ ਉਹ ਆਪਣੇ ਅਪਾਰਟਮੈਂਟ ਦੀ 24ਵੀਂ ਮੰਜ਼ਿਲਤੋਂ ਛਲਾਂਗ ਲਾ ਸਕਦਾ ਹੈ। ਪਿਛਲੇ ਕੁਝ ਸਾਲਾਂ 'ਚ ਭਾਰਤ ਦੇ ਪ੍ਰਮੁੱਖ ਗੇਂਦਬਾਜ਼ਾਂ ਵਿਚੋਂ ਇਕ ਰਹੇ ਸ਼ਮੀ ਨੇ ਆਪਣੇ ਸਾਥੀ ਤੇ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨਾਲ ਇੰਸਟਾਗ੍ਰਾਮ 'ਤੇ ਗੱਲ਼ਬਾਤ ਦੌਰਾਨ ਨਿੱਜੀ ਤੇ ਪੇਸ਼ੇਵਰ ਜ਼ਿੰਦਗੀ 'ਤੇ ਗੱਲ ਕੀਤੀ। ਸ਼ਮੀ ਨੇ ਕਿਹਾ, ''ਮੈਨੂੰ ਲਗਦਾ ਹੈਕਿ ਉਸ ਸਮੇਂ ਜੇਕਰ ਮੇਰੇ ਪਰਿਵਾਰ ਨੇ ਮੇਰਾ ਸਾਥ ਨਾ ਦਿੱਤਾ ਹੁੰਦਾ ਤਾਂ ਮੈਂ ਆਪਣੀ ਕ੍ਰਿਕਟ ਗੁਆ ਦਿੰਦਾ। ਮੈਂ ਬਹੁਤ ਤਣਾਅ ਵਿਚ ਸੀ ਤੇ ਨਿੱਜੀ ਪ੍ਰੇਸ਼ਾਨੀਆ ਨਾਲ ਜੂਝ ਰਿਹਾ ਸੀ ਤੇ ਉਸ ਦੌਰਾਨ ਮੈਂ ਤਿੰਨ ਵਾਰ ਆਤਮ ਹੱਤਿਆ ਕਰਨ ਬਾਰੇ ਵਿਚ ਸੋਚਿਆ ਸੀ। ਉਹ ਸਮੇਂ ਉਹ ਆਪਣੀ ਕ੍ਰਿਕਟ 'ਤੇ ਧਿਆਨ ਨਹੀਂ ਦੇ ਪਾ ਰਿਹਾ ਸੀ। ਮੈਂ ਉਦੋਂ ਆਪਣੀ ਕ੍ਰਿਕਟ ਦੇ ਬਾਰੇ ਵਿਚ ਨਹੀਂ ਸੋਚ ਰਿਹਾ ਸੀ। ਮੇਰੇ ਕਮਰੇ ਵਿਚ ਮੇਰੇ ਘਰ ਵਾਲੇ ਪਹਿਰਾ ਲਾ ਦਿੰਦੇ ਸਨ। ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਦੋਂ ਸੋ ਰਿਹਾ ਹਾਂ ਤੇ ਕਦੋਂ ਜਾਗ ਰਿਹਾ ਹਾਂ। ਅਸੀਂ 24ਵੇਂ ਮੰਜ਼ਿਲ ਤੇ ਰਹਿੰਦੇ ਸੀ ਤੇ ਘਰਵਾਲਿਆਂ ਨੂੰ ਲਗਦਾ ਸੀ ਕਿ ਮੈਂ ਕਿਤੇ ਬਾਲਕਨੀ ਵਿਚੋਂ ਛਲਾਂਗ ਨਾ ਲਾ ਦੇਵਾਂ। ਮੇਰੇ ਭਰਾ ਨੇ ਮੇਰੀ ਉਦੋਂ ਬਹੁਤ ਮਦਦ ਕੀਤੀ।''

ਸ਼ਮੀ ਨੇ ਕਿਹਾ ਮੇਰੇ 2-3 ਦੋਸਤ ਹਰ ਵੇਲੇ ਮੇਰੇ ਨਾਲ ਰਹਿੰਦੇ ਸੀ। ਮੇਰੇ ਮਾਤਾ-ਪਿਤਾ ਮੈਨੂੰ ਕ੍ਰਿਕਟ 'ਤੇ ਧਿਆਨ ਦੇਣ ਤੇ ਉਸ ਦੌਰ ਨੂੰ ਭੁੱਲਣ ਨੂੰ ਕਹਿੰਦੇ ਸਨ। ਉਹ ਮੈਨੂੰ ਕਿਸੇ ਵੀ ਚੀਜ਼ ਬਾਰੇ ਨਾ ਸੋਚਣ ਲਈ ਕਹਿੰਦੇ ਸਨ। ਇਸ ਤੋਂ ਬਾਅਦ ਮੈਂ ਅਭਿਆਸ ਸ਼ੁਰੂ ਕੀਤਾ ਤੇ ਦੇਹਰਾਦੂਨ ਵਿਚ ਇਕ ਅਕੈਡਮੀ ਵਿਚ ਕਾਫੀ ਪਸੀਨਾ ਵਹਾਇਆ।'' ਦੱਸ ਦਈਏ ਕਿ ਸ਼ਮੀ 'ਤੇ ਮਾਰਚ 2018 ਵਿਚ ਉਸ ਦੀ ਪਤਨੀ ਹਸੀਨ ਜਹਾਂ ਨੇ ਘਰੇਲੂ ਹਿੰਸਾ ਦਾ ਦੋਸ਼ ਲਾਇਆ ਸੀ ਤੇ ਪੁਲਸ ਵਿਚ ਸ਼ਿਕਾਇਤ ਦਰਜ ਕਰਾਈ ਸੀ। ਇਸ ਤੋਂ ਬਾਅਦ ਇਸ ਭਾਰਤੀ ਕ੍ਰਿਕਟਰ ਤੇ ਉਸ ਦੇ ਭਰਾ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼ਮੀ ਦੀ ਪਤਨੀ ਨੇ ਉਸ 'ਤੇ ਮੈਚ ਫਿਕਸਿੰਗ ਦੇ ਵੀ ਦੋਸ਼ ਲਗਾਏ ਸੀ ਜਿਸ ਤੋਂ ਬਾਅਦ ਉਸ ਦੀ ਨਿੱਜੀ ਜ਼ਿੰਦਗੀ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.)ਨੇ ਵੀ ਕੁਝ ਸਮੇਂ ਲਈ ਉਸਦਾ ਕੇਂਦਰੀ ਕਰਾਰ ਰੋਕ ਦਿੱਤਾ ਸੀ ਪਰ ਬਾਅਦ ਬੋਰਡ ਵੱਲੋਂ ਕਲੀਨ ਚਿਟ ਮਿਲਣ 'ਤੇ ਸ਼ਮੀ ਨੂੰ ਦੋਬਾਰਾ ਕੇਂਦਰੀ ਕਰਾਰ ਵਿਚ ਮੁੜ ਸ਼ਾਮਲ ਕਰ ਲਿਆ ਗਿਆ ਸੀ।

Ranjit

This news is Content Editor Ranjit