ਤੀਜੇ ਟੈਸਟ ''ਚ ਧਵਨ ਨੇ ਬਣਾਇਆ ਸ਼ਰਮਨਾਕ ਰਿਕਾਰਡ, 66 ਸਾਲ ਬਾਅਦ ਹੋਇਆ ਇਸ ਤਰ੍ਹਾਂ

08/20/2018 10:04:43 PM

ਨਵੀਂ ਦਿੱਲੀ— ਭਾਰਤ ਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਨਾਟਿੰਘਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਦੀ ਇਸ ਮੈਚ 'ਚ ਸਥਿਤੀ ਮਜ਼ਬੂਤ ਦਿਖਾਈ ਦੇ ਰਹੀ ਹੈ। ਦੂਜੇ ਪਾਸੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਇਕ ਸ਼ਰਮਨਾਕ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਇੰਗਲੈਂਡ 'ਚ ਟੈਸਟ ਮੈਚ ਦੌਰਾਨ ਸਟੰਪ ਆਊਟ ਹੋਣ ਵਾਲੇ ਤੀਜੇ ਭਾਰਤੀ ਖਿਡਾਰੀ ਬਣ ਗਏ ਹਨ। ਕਰੀਬ 66 ਸਾਲ ਬਾਅਦ ਇਸ ਤਰ੍ਹਾਂ ਦਾ ਕੋਈ ਭਾਰਤੀ ਬੱਲੇਬਾਜ਼ ਇੰਗਲੈਂਡ 'ਚ ਆਊਟ ਹੋਇਆ।


ਇਸ ਤੋਂ ਪਹਿਲਾਂ 1952 'ਚ ਪੰਕਜ ਰਾਏ ਲਾਰਡਸ 'ਚ ਇਸ ਤਰ੍ਹਾਂ ਆਊਟ ਹੋਏ ਸਨ। ਸਾਲ 1936 'ਚ ਮੁਸ਼ਤਾਕ ਅਲੀ ਨੇ ਆਪਣਾ ਵਿਕਟ ਗੁਆਇਆ ਸੀ। ਦੂਜੀ ਪਾਰੀ 'ਚ ਖੇਡਣ ਉਤਰੇ ਧਵਨ ਨੇ 63 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਖੇਡ ਕ੍ਰਮ 'ਚ ਰਾਸ਼ਿਦ ਦੀ ਗੇਂਦ 'ਤੇ ਸ਼ਿਖਰ ਧਵਨ ਨੇ ਸ਼ਰਮਨਾਕ ਗਲਤੀ ਕਰ ਦਿੱਤੀ ਤੇ ਬੇਅਰਸਟੋ ਨੇ ਮੌਕਾ ਦਾ ਫਾਇਦਾ ਚੁੱਕਿਆ ਤੇ ਸਟੰਪ ਆਊਟ ਕਰ ਦਿੱਤਾ।